ਜਦੋ ਕੋਈ ਮੂਰਖ CEO ਅਹੁਦੇ 'ਤੇ ਕਾਬਜ਼ ਹੋਵੇਗਾ,ਮੈਂ ਅਸਤੀਫਾ ਦੇਵੇਂਗਾ: ਮਸਕ

ਐਲੋਨ ਮਸਕ ਦੇ ਟਵਿੱਟਰ ਛੱਡਣ ਦੇ ਮਤਦਾਨ ਵਿੱਚ 1.75 ਕਰੋੜ ਲੋਕਾਂ ਨੇ ਹਿੱਸਾ ਲਿਆ। ਇੱਕ ਕਰੋੜ 62 ਹਜ਼ਾਰ ਲੋਕਾਂ ਨੇ ਕਿਹਾ ਸੀ ਕਿ ਮਸਕ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਜਦੋ ਕੋਈ ਮੂਰਖ CEO ਅਹੁਦੇ 'ਤੇ ਕਾਬਜ਼ ਹੋਵੇਗਾ,ਮੈਂ ਅਸਤੀਫਾ ਦੇਵੇਂਗਾ: ਮਸਕ
Updated on
2 min read

ਐਲੋਨ ਮਸਕ ਦੇ ਟਵਿੱਟਰ ਖਰੀਦਣ ਦੇ ਬਾਅਦ ਤੋਂ ਹੀ ਉਨ੍ਹਾਂ ਦੀ ਆਲੋਚਨਾ ਹੋ ਰਹੀ ਹੈ। ਟਵਿੱਟਰ ਬੌਸ ਐਲੋਨ ਮਸਕ ਨੇ ਕੰਪਨੀ ਦੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ- ਜਿਵੇਂ ਹੀ ਕੋਈ ਮੂਰਖ ਇਸ ਅਹੁਦੇ 'ਤੇ ਕਾਬਜ਼ ਹੁੰਦਾ ਹੈ, ਮੈਂ ਇਸ ਅਹੁਦੇ ਤੋਂ ਅਸਤੀਫਾ ਦੇ ਦੇਵਾਂਗਾ। ਉਸ ਤੋਂ ਬਾਅਦ, ਮੈਂ ਸਿਰਫ਼ ਸੌਫਟਵੇਅਰ ਅਤੇ ਸਰਵਰ ਟੀਮਾਂ ਦਾ ਪ੍ਰਬੰਧਨ ਕਰਾਂਗਾ।

ਉਨ੍ਹਾਂ ਨੇ 19 ਦਸੰਬਰ ਨੂੰ ਯੂਜ਼ਰਸ ਤੋਂ ਪੁੱਛਿਆ ਸੀ ਕਿ ਕੀ ਉਨ੍ਹਾਂ ਨੂੰ ਆਪਣੇ ਅਹੁਦੇ 'ਤੇ ਬਣੇ ਰਹਿਣਾ ਚਾਹੀਦਾ ਹੈ ਜਾਂ ਛੱਡਣਾ ਚਾਹੀਦਾ ਹੈ। ਪੋਲ ਵਿੱਚ, 57.5% ਉਪਭੋਗਤਾਵਾਂ ਨੇ 'ਹਾਂ' ਅਤੇ 42.5% ਨੇ 'ਨਾਂਹ' ਵਿੱਚ ਜਵਾਬ ਦਿੱਤਾ। ਮਤਦਾਨ ਵਿੱਚ 1.75 ਕਰੋੜ ਲੋਕਾਂ ਨੇ ਹਿੱਸਾ ਲਿਆ। ਇੱਕ ਕਰੋੜ 62 ਹਜ਼ਾਰ ਲੋਕਾਂ ਨੇ ਕਿਹਾ ਸੀ ਕਿ ਮਸਕ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਜ਼ਿਆਦਾਤਰ ਲੋਕਾਂ ਨੇ ਮਸਕ ਨੂੰ ਅਹੁਦਾ ਛੱਡਣ ਲਈ ਕਿਹਾ ਸੀ। ਐਲੋਨ ਮਸਕ ਨੇ ਅਕਤੂਬਰ 'ਚ ਟਵਿਟਰ ਨੂੰ 44 ਅਰਬ ਡਾਲਰ ਯਾਨੀ 3.58 ਲੱਖ ਕਰੋੜ ਰੁਪਏ 'ਚ ਖਰੀਦਿਆ ਸੀ। ਟਵਿਟਰ ਦਾ ਚਾਰਜ ਸੰਭਾਲਣ ਤੋਂ ਬਾਅਦ ਤੋਂ ਹੀ ਐਲੋਨ ਮਸਕ ਕੰਪਨੀ ਵਿੱਚ ਵੱਡੇ ਬਦਲਾਅ ਕਰਨ ਵਿੱਚ ਰੁੱਝੇ ਹੋਏ ਹਨ। ਕੁਝ ਦਿਨ ਪਹਿਲਾਂ, ਉਨ੍ਹਾਂ ਨੇ ਛਾਂਟੀ ਦੇ ਪਹਿਲੇ ਦੌਰ ਵਿੱਚ ਲਗਭਗ 3,700 ਕਰਮਚਾਰੀਆਂ ਨੂੰ ਕੱਢ ਦਿੱਤਾ ਸੀ। ਛਾਂਟੀ ਦੀ ਸ਼ੁਰੂਆਤ ਉਨ੍ਹਾਂ ਨੇ ਸੀਈਓ ਪਰਾਗ ਅਗਰਵਾਲ ਨਾਲ ਕੀਤੀ ਸੀ।

ਟਵਿੱਟਰ ਨੇ ਘੋਸ਼ਣਾ ਕੀਤੀ ਕਿ ਉਹ ਕਿਸੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਮੁਫਤ ਵਿੱਚ ਪ੍ਰਚਾਰ ਨਹੀਂ ਕਰਨ ਦਵੇਗਾ। ਕੰਪਨੀ ਨੇ ਕਿਹਾ ਸੀ, 'ਹੁਣ ਅਸੀਂ ਦੂਜੇ ਸੋਸ਼ਲ ਪਲੇਟਫਾਰਮਾਂ ਅਤੇ ਉਨ੍ਹਾਂ ਦੀ ਸਮੱਗਰੀ ਨੂੰ ਪ੍ਰਮੋਟ ਕਰਨ ਦੇ ਉਦੇਸ਼ ਨਾਲ ਬਣਾਏ ਗਏ ਟਵਿਟਰ ਹੈਂਡਲ ਨੂੰ ਬਲਾਕ ਕਰ ਦੇਵਾਂਗੇ। ਇਨ੍ਹਾਂ ਵਿੱਚ ਫੇਸਬੁੱਕ, ਇੰਸਟਾਗ੍ਰਾਮ, ਮਾਸਟੌਡਨ, ਟੂਥ ਸੋਸ਼ਲ ਵਰਗੇ ਪਲੇਟਫਾਰਮ ਸ਼ਾਮਲ ਹਨ।

ਟਵਿੱਟਰ ਨੇ ਕੁਝ ਪੱਤਰਕਾਰਾਂ ਦੇ ਖਾਤੇ ਵੀ ਬਲਾਕ ਕਰ ਦਿੱਤੇ ਸਨ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਨੇ ਇਸ ਫੈਸਲੇ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਇਸ ਨੂੰ ਪ੍ਰਗਟਾਵੇ ਦੀ ਆਜ਼ਾਦੀ ਦੇ ਨਜ਼ਰੀਏ ਤੋਂ ਖ਼ਤਰਨਾਕ ਉਦਾਹਰਣ ਦੱਸਿਆ। ਹਾਲਾਂਕਿ, ਸਖ਼ਤ ਆਲੋਚਨਾ ਦੇ ਕੁਝ ਘੰਟਿਆਂ ਵਿੱਚ, ਮਸਕ ਨੇ ਫੈਸਲਾ ਵਾਪਸ ਲੈ ਲਿਆ ਅਤੇ ਪੱਤਰਕਾਰਾਂ ਦੇ ਖਾਤੇ ਮੁੜ ਸ਼ੁਰੂ ਕਰ ਦਿੱਤੇ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਟੇਸਲਾ ਦੇ ਸੀਈਓ ਐਲੋਨ ਮਸਕ ਹੁਣ ਟਵਿੱਟਰ ਦੇ ਨਵੇਂ ਮਾਲਕ ਬਣ ਗਏ ਹਨ। ਮਸਕ ਨੇ ਟਵਿਟਰ ਨੂੰ 44 ਅਰਬ ਡਾਲਰ ਯਾਨੀ 3.37 ਲੱਖ ਕਰੋੜ ਰੁਪਏ 'ਚ ਖਰੀਦਣ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਕੰਪਨੀ ਨੇ ਸਵੀਕਾਰ ਕਰ ਲਿਆ ਸੀ।

Related Stories

No stories found.
logo
Punjab Today
www.punjabtoday.com