
ਦੁਨੀਆਂ ਦਾ ਕੋਈ ਵੀ ਦੇਸ਼ ਭਾਰਤ ਵਿਚ ਆਪਣੇ ਵਪਾਰ ਨੂੰ ਵਧਾਉਣਾ ਚਾਹੁੰਦਾ ਹੈ। ਭਾਰਤ ਦਾ ਸਮਾਰਟਫੋਨ ਬਾਜ਼ਾਰ ਵਿਦੇਸ਼ੀ ਕੰਪਨੀਆਂ ਨੂੰ ਕਾਫੀ ਆਕਰਸ਼ਿਤ ਕਰ ਰਿਹਾ ਹੈ। ਵਿਦੇਸ਼ੀ ਕੰਪਨੀਆਂ ਭਾਰਤ ਵਿੱਚ ਆਪਣਾ ਕਾਰੋਬਾਰ ਵਧਾ ਰਹੀਆਂ ਹਨ। ਹਾਲ ਹੀ ਵਿੱਚ ਐਪਲ ਇੰਕ ਨੇ ਭਾਰਤ ਵਿੱਚ ਆਪਣੇ ਦੋ ਸਟੋਰ ਖੋਲ੍ਹਣ ਦਾ ਐਲਾਨ ਕੀਤਾ ਸੀ। ਵਧਦੀ ਮੰਗ ਨੂੰ ਦੇਖਦੇ ਹੋਏ ਐਪਲ ਨੇ ਮੁੰਬਈ ਅਤੇ ਦਿੱਲੀ 'ਚ ਆਪਣੇ ਸਟੋਰ ਖੋਲ੍ਹ ਦਿਤੇ ਹਨ।
ਸਿਰਫ ਐਪਲ ਹੀ ਨਹੀਂ, ਹੁਣ ਚੀਨੀ ਸਮਾਰਟਫੋਨ ਕੰਪਨੀ ਵੀਵੋ ਵੀ ਇਸ ਖੇਤਰ 'ਚ ਕੁੱਦ ਪਈ ਹੈ। ਵੀਵੋ ਨੇ ਇਸ ਸਾਲ ਦੇ ਅੰਤ ਤੱਕ 1,100 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਵੀਵੋ ਗ੍ਰੇਟਰ ਨੋਇਡਾ ਵਿੱਚ ਆਪਣਾ ਨਿਰਮਾਣ ਪਲਾਂਟ ਸਥਾਪਤ ਕਰ ਰਹੀ ਹੈ। ਇਸ ਪਲਾਂਟ ਤੋਂ 2024 ਦੀ ਸ਼ੁਰੂਆਤ ਤੱਕ ਉਤਪਾਦਨ ਸ਼ੁਰੂ ਹੋ ਜਾਵੇਗਾ। ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਕਿਹਾ ਕਿ ਉਹ ਭਾਰਤ 'ਚ ਆਪਣੀ ਉਤਪਾਦਨ ਸਮਰੱਥਾ ਵਧਾਉਣ ਲਈ ਇਸ ਸਾਲ ਦੇ ਅੰਤ ਤੱਕ 1,100 ਕਰੋੜ ਰੁਪਏ ਦਾ ਹੋਰ ਨਿਵੇਸ਼ ਕਰੇਗੀ।
ਕੰਪਨੀ ਨੇ ਕਿਹਾ ਕਿ ਇਸ ਦੇ ਤਹਿਤ ਗ੍ਰੇਟਰ ਨੋਇਡਾ 'ਚ ਬਣਾਈ ਜਾ ਰਹੀ ਯੂਨਿਟ 2024 ਦੀ ਸ਼ੁਰੂਆਤ ਤੱਕ ਉਤਪਾਦਨ ਸ਼ੁਰੂ ਕਰ ਦੇਵੇਗੀ। ਵੀਵੋ ਇੰਡੀਆ ਨੇ ਕਿਹਾ ਕਿ ਉਹ 2023 'ਚ 'ਮੇਡ ਇਨ ਇੰਡੀਆ' ਸਮਾਰਟਫ਼ੋਨ ਦੇ 10 ਲੱਖ ਯੂਨਿਟਾਂ ਦੀ ਬਰਾਮਦ ਕਰਨ ਦੇ ਰਾਹ 'ਤੇ ਹੈ। ਉਸਨੇ ਆਪਣੇ 'ਮੇਡ ਇਨ ਇੰਡੀਆ' ਸਮਾਰਟਫੋਨ ਦੀ ਪਹਿਲੀ ਖੇਪ 2022 ਵਿੱਚ ਥਾਈਲੈਂਡ ਅਤੇ ਸਾਊਦੀ ਅਰਬ ਨੂੰ ਭੇਜੀ ਸੀ।
ਕੰਪਨੀ ਨੇ ਕਿਹਾ ਕਿ ਉਹ ਉਤਪਾਦਨ ਸਮਰੱਥਾ ਵਧਾਉਣ ਅਤੇ ਭਾਰਤ ਨੂੰ ਇੱਕ ਗਲੋਬਲ ਐਕਸਪੋਰਟ ਹੱਬ ਬਣਾਉਣ ਲਈ 2023 ਦੇ ਅੰਤ ਤੱਕ 1,100 ਕਰੋੜ ਰੁਪਏ ਦਾ ਵਾਧੂ ਨਿਵੇਸ਼ ਕਰੇਗੀ। ਗ੍ਰੇਟਰ ਨੋਇਡਾ ਵਿੱਚ ਸਥਿਤ ਨਵੀਂ ਸਹੂਲਤ, 169 ਏਕੜ ਵਿੱਚ ਫੈਲੀ ਹੋਈ ਹੈ ਅਤੇ ਸਾਰੇ ਪੜਾਵਾਂ ਨੂੰ ਪੂਰਾ ਕਰਨ ਤੋਂ ਬਾਅਦ, ਇਸ ਵਿੱਚ ਭਵਿੱਖ ਵਿੱਚ ਸਾਲਾਨਾ 120 ਮਿਲੀਅਨ ਸਮਾਰਟਫ਼ੋਨ ਬਣਾਉਣ ਦੀ ਸਮਰੱਥਾ ਹੋਵੇਗੀ। ਕੰਪਨੀ ਦੀ ਮੌਜੂਦਾ ਨਿਰਮਾਣ ਇਕਾਈ ਵੀ ਗ੍ਰੇਟਰ ਨੋਇਡਾ ਵਿੱਚ ਹੈ। ਕੰਪਨੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਕੰਪਨੀ ਵੱਲੋਂ ਭਾਰਤ 'ਚ ਵੇਚਿਆ ਜਾਣ ਵਾਲਾ ਹਰ ਸਮਾਰਟਫੋਨ 'ਮੇਡ ਇਨ ਇੰਡੀਆ' ਹੈ। ਹਾਲਾਂਕਿ, ਵੀਵੋ ਇਕੱਲਾ ਅਜਿਹਾ ਨਹੀਂ ਹੈ ਜੋ ਭਾਰਤੀ ਬਾਜ਼ਾਰ 'ਚ ਵਿਸਤਾਰ ਕਰ ਰਿਹਾ ਹੈ। ਐਪਲ ਨੇ ਵੀ ਇੱਥੇ ਵਿਸਤਾਰ ਸ਼ੁਰੂ ਕਰ ਦਿੱਤਾ ਹੈ। ਪਿਛਲੇ ਵਿੱਤੀ ਸਾਲ 'ਚ ਭਾਰਤ 'ਚ ਐਪਲ ਦਾ ਉਤਪਾਦਨ ਤਿੰਨ ਗੁਣਾ ਵਧਿਆ ਹੈ।