ਟਵਿੱਟਰ ਦੇ ਅਸਥਾਈ CEO ਬਣ ਸਕਦੇ ਹਨ ਏਲੋਨ ਮਸਕ

ਓਹਨਾਂ ਨੇ ਪਿਛਲੇ ਦਿਨੀਂ ਲਗਭਗ 44 ਬਿਲੀਅਨ ਡਾੱਲਰ ਦੇ ਵਿੱਚ ਟਵਿੱਟਰ ਨੂੰ ਖਰੀਦ ਲਿਆ ਹੈ।
ਟਵਿੱਟਰ ਦੇ ਅਸਥਾਈ CEO ਬਣ ਸਕਦੇ ਹਨ ਏਲੋਨ ਮਸਕ

ਏਲੋਨ ਮਸਕ, ਜੋਕਿ ਟੈਸਲਾ ਅਤੇ ਸਪੇਸੈਕਸ ਦੇ CEO ਹਨ, ਨੇ ਲਗਭਗ 44 ਬਿਲੀਅਨ ਡਾੱਲਰ ਵਿੱਚ ਪਿਛਲੇ ਦਿਨੀਂ ਟਵਿੱਟਰ ਨੂੰ ਖਰੀਦ ਲਿਆ ਹੈ। ਮਸਕ ਦੇ ਟਵਿੱਟਰ ਖਰੀਦਣ ਤੋਂ ਬਾਅਦ ਕੰਪਨੀ ਦੇ ਸਟਾਕ ਵਿੱਚ ਲਗਭਗ ਤਿੰਨ ਪ੍ਰਤੀਸ਼ਤ ਦਾ ਉਛਾਲ ਆਇਆ ਹੈ। ਵੀਰਵਾਰ ਨੂੰ ਟਵਿੱਟਰ ਦੇ ਸ਼ੇਅਰ 2.8% ਵਧੇ ਹਨ। ਸੂਤਰਾਂ ਦੇ ਅਨੁਸਾਰ ਏਲੋਨ ਮਸਕ ਟਵਿੱਟਰ ਕੰਪਨੀ ਦੇ ਅਸਥਾਈ CEO ਦਾ ਵੀ ਅਹੁਦਾ ਸੰਭਾਲ ਸਕਦੇ ਹਨ। ਨਿਜੀ ਚੈਨਲ ਦੀ ਇੱਕ ਰਿਪੋਰਟ ਦੇ ਅਨੁਸਾਰ, ਏਲੋਨ ਮਸਕ ਨੇ ਆਪਣੇ ਸ਼ੇਅਰਧਾਰਕਾਂ ਨੂੰ ਟਵਿੱਟਰ ਨਾਲ ਸੰਬੰਧਿਤ ਆਪਣੀਆਂ ਯੋਜਨਾਵਾਂ ਦਾ ਵੇਰਵਾ ਦਿੱਤਾ ਹੈ।

ਵੀਰਵਾਰ ਨੂੰ US SEC ਫਾਈਲਿੰਗ ਨੇ ਇਹ ਵੀ ਖੁਲਾਸਾ ਕੀਤਾ ਕਿ ਏਲੋਨ ਮਸਕ ਨੇ ਟਵਿੱਟਰ ਨੂੰ ਹਾਸਲ ਕਰਨ ਲਈ ਨਿਵੇਸ਼ਕਾਂ ਤੋਂ ਵਚਨਬੱਧਤਾਵਾਂ ਵਿੱਚ ਲਗਭਗ 7.14 ਬਿਲੀਅਨ ਡਾੱਲਰ ਦਾ ਲਾਭ ਮਿਲਿਆ ਹੈ। ਏਲੋਨ ਮਸਕ ਨੂੰ ਓਰੇਕਲ ਦੇ ਸਹਿ-ਸੰਸਥਾਪਕ ਲੈਰੀ ਐਲੀਸਨ ਤੋਂ 1 ਅਰਬ ਡਾਲਰ ਅਤੇ ਹਨੀਕੌਂਬ ਐਸੇਟ ਮੈਨੇਜਮੈਂਟ ਤੋਂ 5 ਮਿਲੀਅਨ ਡਾਲਰ ਮਿਲੇ ਹਨ। ਇਨ੍ਹਾਂ ਲੋਕਾਂ ਨੇ ਏਲੋਨ ਮਸਕ ਦੀ ਸਪੇਸਐਕਸ ਕੰਪਨੀ ਵਿਚ ਵੀ ਨਿਵੇਸ਼ ਕੀਤਾ ਸੀ।

ਏਲੋਨ ਮਸਕ ਇਸ ਸਮੇਂ ਦੁਨੀਆਂ ਦੇ ਸਭ ਤੋਂ ਅਮੀਰ ਬੰਦਿਆਂ ਵਿੱਚੋ ਇੱਕ ਹੈ। ਦੱਸ ਦਿੱਤਾ ਜਾਵੇ ਕਿ ਟਵਿੱਟਰ ਇੱਕ ਪਬਲਿਕ ਸੋਸ਼ਲ ਮੀਡਿਆ ਕੰਪਨੀ ਸੀ ਜਿਸਨੂੰ ਏਲੋਨ ਮਸਕ ਪ੍ਰਾਈਵੇਟ ਕਰਣਗੇ ਤੇ ਟਵਿੱਟਰ ਜਿਸ ਬੇਸ ਤੇ ਕੰਮ ਕਰਦਾ ਹੈ, ਉਸ ਵਿੱਚ ਕਈ ਬਦਲਾਅ ਵੀ ਕੀਤੇ ਜਾਣਗੇ।

ਇਸ ਸਮੇਂ ਟਵਿੱਟਰ ਦੇ CEO ਪਰਾਗ ਅਗਰਵਾਲ ਹਨ। ਜੋ ਪਿਛਲੇ ਸਾਲ ਨਵੰਬਰ ਤੋਂ ਟਵਿੱਟਰ ਕੰਪਨੀ ਵਿੱਚ ਮਾਈਕ੍ਰੋ-ਬਲੌਗਿੰਗ ਪਲੇਟਫਾਰਮ ਦੀ ਅਗਵਾਈ ਕਰ ਰਹੇ ਹਨ। CNBC ਦੇ ਡੇਵਿਡ ਫੈਬਰ, ਜੋ ਕਿ ਐਕਸ ਟਵਿੱਟਰ CEO ਸਨ । ਉਹਨਾਂ ਨੇ ਅਜੇ ਤੱਕ ਕੋਈ ਦਾਅਵਾ ਨਹੀ ਕੀਤਾ ਕਿ ਮਸਕ ਅਸਥਾਈ ਤੋਰ ਤੇ CEO ਦਾ ਅਹੁਦਾ ਸੰਭਾਲ ਸਕਦੇ ਹਨ।

ਏਲੋਨ ਮਸਕ ਨੇ ਆਪਣੇ ਟਵਿੱਟਰ ਨੂੰ ਖਰੀਦਣ ਦੇ ਦੋ ਉਦੇਸ਼ ਮੀਡਿਆ ਨਾਲ ਸਾਂਝੇ ਕੀਤੇ। ਪਹਿਲਾ ਇਹ ਕਿ ਟਵਿੱਟਰ ਨੂੰ ਬੋਲਣ ਦੀ ਆਜ਼ਾਦੀ ਦੇਣੀ। ਓਹਨਾਂ ਦਾ ਮੰਨਣਾ ਹੈ ਕਿ ਜੇਕਰ ਇਸ ਨੂੰ ਬੋਲਣ ਦੀ ਆਜ਼ਾਦੀ ਵਾਲਾ ਪਲੇਟਫਾਰਮ ਬਣਾਉਣਾ ਹੈ ਤਾਂ ਇਸਦਾ ਪ੍ਰਾਈਵੇਟ ਹੋਣਾ ਜ਼ਰੂਰੀ ਹੈ ,ਤੇ ਦੂਸਰਾ ਸਪੈਮ ਅਕਾਊਂਟ ਜੋ ਲੋਕਾ ਨੂੰ ਟ੍ਰੋਲ ਕਰਦੇ ਹਨ, ਪ੍ਰੇਸ਼ਾਨ ਕਰਦੇ ਹਨ, ਦਾ ਖਾਤਮਾ ਕਰਨਾ ਹੈ ।

Related Stories

No stories found.
logo
Punjab Today
www.punjabtoday.com