ਗੌਤਮ ਅਡਾਨੀ ਬਣੇ ਦੁਨੀਆਂ ਦੇ ਛੇਂਵੇਂ ਰਈਸ, ਮੁਕੇਸ਼ ਅੰਬਾਨੀ ਨੂੰ ਪਛਾੜਿਆ

ਇਸ ਸਾਲ ਗੌਤਮ ਅਡਾਨੀ ਦੀ ਕੁੱਲ ਕਮਾਈ ਵਿੱਚ 41.6 ਅਰਬ ਡਾੱਲਰ ਦਾ ਵਾਧਾ ਹੋਇਆ ਹੈ। ਜਦਕਿ ਮੁਕੇਸ਼ ਅੰਬਾਨੀ ਦੀ ਕੁੱਲ ਕਮਾਈ ਵਿੱਚ ਸਿਰਫ 7.45 ਅਰਬ ਡਾੱਲਰ ਦਾ ਵਾਧਾ ਹੋਇਆ ਹੈ।
ਗੌਤਮ ਅਡਾਨੀ ਬਣੇ ਦੁਨੀਆਂ ਦੇ ਛੇਂਵੇਂ ਰਈਸ, ਮੁਕੇਸ਼ ਅੰਬਾਨੀ ਨੂੰ ਪਛਾੜਿਆ

ਇਸ ਸਾਲ ਹੁਣ ਤੱਕ ਦੀ ਕਮਾਈ ਦੇ ਮਾਮਲੇ ਵਿੱਚ ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਅਤੇ ਨੰਬਰ ਇੱਕ ਬਣੇ ਗੌਤਮ ਅਡਾਨੀ ਨੇ ਮੁਕੇਸ਼ ਅੰਬਾਨੀ ਨੂੰ ਕਾਫੀ ਪਿੱਛੇ ਛੱਡ ਦਿੱਤਾ ਹੈ। ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਹੁਣ ਟਾਪ-10 ਅਰਬਪਤੀਆਂ ਦੀ ਸੂਚੀ 'ਚ ਛੇਵੇਂ ਸਥਾਨ 'ਤੇ ਪਹੁੰਚ ਗਏ ਹਨ। ਇਸਦੇ ਨਾਲ ਹੀ ਉਹ ਦੁਨੀਆਂ ਦੇ ਸਟਾਪ-10 ਅਰਬਪਤੀਆਂ ਦੀ ਸੂਚੀ ਵਿੱਚ ਇਕਲੌਤੇ ਭਾਰਤੀ ਬਣ ਗਏ ਹਨ।

ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਦੇ ਅੰਕੜਿਆਂ ਮੁਤਾਬਕ, ਅਡਾਨੀ ਗਰੁੱਪ ਦੀਆਂ ਕੰਪਨੀਆਂ ਅਡਾਨੀ ਪਾਵਰ, ਅਡਾਨੀ ਵਿਲਮਰ, ਅਡਾਨੀ ਗ੍ਰੀਨ, ਅਡਾਨੀ ਗੈਸ ਦੇ ਸ਼ੇਅਰਾਂ 'ਚ ਤੇਜ਼ੀ ਕਾਰਨ ਸੋਮਵਾਰ ਅਤੇ ਮੰਗਲਵਾਰ ਨੂੰ ਬਹੁਤ ​​ਮੁਨਾਫਾ ਕਮਾਇਆ ਅਤੇ ਉਨ੍ਹਾਂ ਦੀ ਨੈੱਟਵਰਥ 'ਚ ਜ਼ਬਰਦਸਤ ਵਾਧਾ ਹੋਇਆ। ਇਸ ਕਾਰਨ ਉਹ ਦੁਨੀਆ ਦੇ ਅਰਬਪਤੀਆਂ ਦੀ ਸੂਚੀ 'ਚ ਛੇਵੇਂ ਸਥਾਨ 'ਤੇ ਪਹੁੰਚ ਗਏ। ਜਦਕਿ ਇਸ ਸੂਚੀ 'ਚ 10ਵੇਂ ਨੰਬਰ 'ਤੇ ਰਹੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਹੁਣ 11ਵੇਂ ਨੰਬਰ 'ਤੇ ਖਿਸਕ ਗਏ ਹਨ।

ਦੂਜੇ ਪਾਸੇ, ਫੋਰਬਸ ਰੀਅਲ ਟਾਈਮ ਬਿਲੀਅਨੇਅਰ ਇੰਡੈਕਸ ਦੇ ਅਨੁਸਾਰ, ਮੰਗਲਵਾਰ ਦੁਪਹਿਰ ਤੱਕ, ਐਲੋਨ ਮਸਕ ਨੂੰ ਸੋਮਵਾਰ ਨੂੰ 11.7 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ, ਜਦੋਂ ਕਿ ਮੰਗਲਵਾਰ ਨੂੰ ਗੌਤਮ ਅਡਾਨੀ ਨੇ 10.9 ਬਿਲੀਅਨ ਡਾਲਰ ਦੀ ਕਮਾਈ ਕੀਤੀ। ਅਡਾਨੀ ਦੀ ਜਾਇਦਾਦ ਵਿੱਚ ਅੱਜ 10.9 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ।

ਹੁਣ ਗੌਤਮ ਅਡਾਨੀ ਤੋਂ ਅੱਗੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ, ਦੂਜੇ ਸਥਾਨ 'ਤੇ ਜੈਫ ਬੇਜੋਸ, ਤੀਜੇ ਸਥਾਨ 'ਤੇ ਬਰਨਾਰਡ ਅਰਨੌਲਟ, ਚੌਥੇ ਸਥਾਨ 'ਤੇ ਬਿਲ ਗੇਟਸ ਅਤੇ ਪੰਜਵੇਂ ਸਥਾਨ 'ਤੇ ਵਾਰੇਨ ਬਫੇਟ ਆਉਂਦੇ ਹਨ। ਪਰ ਦੱਸ ਦੇਈਏ ਕਿ ਵਾਰੇਨ ਬਫੇਟ ਦੀ ਕੁੱਲ ਜਾਇਦਾਦ ਵੀ ਅਡਾਨੀ ਤੋਂ ਸਿਰਫ ਨੌਂ ਅਰਬ ਡਾਲਰ ਵੱਧ ਹੈ।

Related Stories

No stories found.
logo
Punjab Today
www.punjabtoday.com