Cyber Crime: ਲੋਕ ਕਿਵੇਂ ਹੁੰਦੇ ਨੇ ਇਸਦਾ ਸ਼ਿਕਾਰ? ਇਸਤੋਂ ਕਿਵੇਂ ਬਚਿਆ ਜਾਵੇ?

ਹਾਲ ਹੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਬੇਟੀ ਹਰਸ਼ਿਤਾ ਵੀ ਆਨਲਾਈਨ ਘੁਟਾਲੇ ਦਾ ਸ਼ਿਕਾਰ ਹੋਈ ਸੀ।
Cyber Crime: ਲੋਕ ਕਿਵੇਂ ਹੁੰਦੇ ਨੇ ਇਸਦਾ ਸ਼ਿਕਾਰ? ਇਸਤੋਂ ਕਿਵੇਂ ਬਚਿਆ ਜਾਵੇ?

ਜਿਵੇਂ ਕਿ ਅਕਸਰ ਤੁਸੀਂ ਦੇਖਦੇ, ਪੜ੍ਹਦੇ ਅਤੇ ਸੁਣਦੇ ਹੋ ਕਿ ਆਨਲਾਈਨ ਧੋਖਾਧੜੀ ਦੇ ਕਾਫੀ ਕੇਸ ਸਾਹਮਣੇ ਆ ਰਹੇ ਹਨ, ਖਾਸ ਕਰਕੇ QR ਕੋਡ ਘੁਟਾਲੇ ਦੇ ਮਾਮਲੇ ਵੱਧ ਸਾਹਮਣੇ ਆ ਰਹੇ ਹਨ । ਹਾਲ ਹੀ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਬੇਟੀ ਹਰਸ਼ਿਤਾ ਵੀ ਆਨਲਾਈਨ ਘੁਟਾਲੇ ਦਾ ਸ਼ਿਕਾਰ ਹੋਈ ਸੀ। ਉਹ ਪੁਰਾਣੇ ਸੋਫਾ ਸੈੱਟ ਆਨਲਾਈਨ ਵੇਚ ਰਹੀ ਸੀ। ਜਦੋਂ ਉਹ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਈ।

ਮੁੰਬਈ ਦੇ ਇੱਕ ਵਿਅਕਤੀ ਨਾਲ ਵੀ ਅਜਿਹਾ ਹੀ ਹੋਇਆ। ਉਹ ਆਪਣੇ ਫਰਨੀਚਰ ਨੂੰ ਆਨਲਾਈਨ ਮਾਰਕੀਟਪਲੇਸ 'ਤੇ ਵੇਚਣਾ ਚਾਹੁੰਦਾ ਸੀ। ਉਸ ਨੇ ਵਿਗਿਆਪਨ ਦਿੱਤਾ। ਇੱਕ ਖਰੀਦਦਾਰ ਨੇ ਉਸਨੂੰ ਬੁਲਾਇਆ ਅਤੇ ਉਸਨੂੰ QR ਕੋਡ ਨੂੰ ਸਕੈਨ ਕਰਨ ਲਈ ਕਿਹਾ QR ਕੋਡ ਸਕੈਨ ਕਰਨ ਤੋਂ ਬਾਅਦ ਸਾਈਬਰ ਠੱਗਾਂ ਨੇ ਉਸ ਤੋਂ 5000 ਰੁਪਏ ਦੀ ਠੱਗੀ ਮਾਰ ਲਈ।

ਇਹ ਤਾਂ ਸਿਰਫ ਦੋ ਉਦਾਹਰਣ ਹਨ। ਰੋਜਾਨਾ ਪਤਾ ਨਹੀਂ ਕਿੰਨੇ ਹੀ ਅਜਿਹੇ ਕੇਸ ਵੇਖਣ ਨੂੰ ਮਿਲਦੇ ਹਨ। ਪਰ ਸਾਈਬਰ ਮਾਹਰਾਂ ਮੁਤਾਬਕ ਤੁਸੀਂ ਸਾਈਬਰ ਫਰਾਡ ਤੋਂ ਕੁਝ ਖਾਸ ਤਰੀਕਿਆ ਨਾਲ ਬਚ ਸਕਦੇ ਹੋ। ਇਸ ਲਈ ਤੁਹਾਨੂੰ ਕੁਝ ਜਾਣਕਾਰੀਆਂ ਦੱਸਣ ਜਾ ਰਹੇ ਹਾਂ।

ਫਰਜ਼ੀ ਹੈਂਡਲ: ਕੁਝ ਸਮਾਰਟ ਹੈਕਰ ਆਪਣੇ UPI ਸੋਸ਼ਲ ਪੇਜ 'ਤੇ BHIM ਜਾਂ SBI ਵਰਗੇ ਨਾਵਾਂ ਦੀ ਵਰਤੋਂ ਕਰਦੇ ਹਨ ਤਾਂ ਜੋ ਇਹ ਪ੍ਰਭਾਵ ਪਾਇਆ ਜਾ ਸਕੇ ਕਿ ਇਹ ਇੱਕ ਭਰੋਸੇਯੋਗ UPI ਪਲੇਟਫਾਰਮ ਹੈ। ਇਸ ਲਈ, UPI ਉਪਭੋਗਤਾਵਾਂ ਨੂੰ ਇਨ੍ਹਾਂ ਚਾਲਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।

ਫਿਸ਼ਿੰਗ ਸਕੈਮ: ਕੁਝ ਅਣ-ਪ੍ਰਮਾਣਿਤ ਭੁਗਤਾਨ ਲਿੰਕ SMS ਰਾਹੀਂ ਮੋਬਾਈਲ ਤੇ ਭੇਜੇ ਜਾਂਦੇ ਹਨ। SMS ਵਿੱਚ ਦਿੱਤੇ ਲਿੰਕ 'ਤੇ ਕਲਿੱਕ ਕਰਨ 'ਤੇ, ਮੋਬਾਈਲ ਉਪਭੋਗਤਾ ਆਪਣੇ ਫੋਨ ਵਿੱਚ UPI ਭੁਗਤਾਨ ਐਪ ਤੱਕ ਪਹੁੰਚ ਜਾਂਦੇ ਹਨ। ਇਹ ਤੁਹਾਨੂੰ ਆਟੋ ਡੈਬਿਟ ਲਈ ਕਿਸੇ ਵੀ ਐਪ ਨੂੰ ਚੁਣਨ ਲਈ ਕਹਿਣਗੇ। ਇਜਾਜ਼ਤ ਦੇਣ ਤੋਂ ਬਾਅਦ ਇਹ ਰਕਮ ਤੁਰੰਤ ਤੁਹਾਡੇ ਖਾਤੇ ਵਿੱਚੋਂ ਕੱਟ ਲਈ ਜਾਵੇਗੀ। ਇਸ ਲਈ ਅਜਿਹੇ SMS ਤੋਂ ਬਚੋ।

OTP ਅਤੇ ਪਿਨ ਸ਼ੇਅਰਿੰਗ: RBI ਵੱਲੋਂ ਵਾਰ-ਵਾਰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਗ੍ਰਾਹਕ ਆਪਣਾ UPI ਪਿੰਨ ਜਾਂ OTP ਕਿਸੇ ਨਾਲ ਸਾਂਝਾ ਨਾ ਕਰਨ। ਇਸਦੇ ਬਾਵਜੂਦ, ਕੁਝ ਧੋਖੇਬਾਜ਼ ਗ੍ਰਾਹਕਾਂ ਨੂੰ ਆਪਣੇ ਫੋਨ 'ਤੇ OTP ਸਾਂਝਾ ਕਰਨ ਲਈ ਧੋਖਾ ਦੇਣ ਵਿੱਚ ਸਫਲ ਹੋ ਜਾਂਦੇ ਹਨ। ਇਸ ਨੂੰ ਸਾਂਝਾ ਕਰਨ ਤੋਂ ਬਾਅਦ, ਧੋਖੇਬਾਜ਼ ਨਾਜਾਇਜ਼ ਲੈਣ-ਦੇਣ ਕਰ ਸਕਦੇ ਹਨ ਅਤੇ ਪੈਸੇ ਚੋਰੀ ਕਰ ਸਕਦੇ ਹਨ।

ਰਿਮੋਟ ਐਕਸੈਸ ਦੇਣਾ: ਸਾਈਬਰ ਮਾਹਰਾਂ ਦੇ ਅਨੁਸਾਰ, ਦੋ ਸਕ੍ਰੀਨ-ਸ਼ੇਅਰਿੰਗ ਐਪਲੀਕੇਸ਼ਨਾਂ ਜੋ ਧੋਖੇਬਾਜ਼ਾਂ ਦੁਆਰਾ ਲੋਕਾਂ ਤੋਂ ਔਨਲਾਈਨ ਪੈਸੇ ਚੋਰੀ ਕਰਨ ਲਈ ਸਭ ਤੋਂ ਵੱਧ ਵਰਤੀਆਂ ਜਾਂਦੀਆਂ ਹਨ, ਉਹ ਹਨ AnyDesk ਅਤੇ Teamviewer Quicksupport। ਇਸ ਵਿੱਚ ਤੁਸੀਂ ਆਪਣੇ ਮੋਬਾਇਲ, ਜਾਂ ਲੈਪਟਾੱਪ ਦਾ ਐਕਸਸ ਕਿਸੇ ਨੂੰ ਦੇ ਸਕਦੇ ਹੋ। ਪਰ ਇਹ ਹਰ ਵਾਰ ਜਰੂਰੀ ਨਹੀਂ ਹੁੰਦਾ ਕਿ ਜਿਸਦੇ ਹੱਥ ਤੁਸੀਂ ਆਪਣੀਆਂ ਪਰਸਨਲ ਡਿਵਾਈਸਾਂ ਦਾ ਐਕਸਸ ਦੇ ਰਹੇ ਹੋ, ਉਹ ਇਮਾਨਦਾਰ ਹੀ ਹੋਵੇ। ਸੋ ਇਸ ਤਰ੍ਹਾਂ ਦੇ ਐਪਸ ਤੋਂ ਵੀ ਬਚਣਾ ਚਾਹੀਦਾ ਹੈ।

Related Stories

No stories found.
logo
Punjab Today
www.punjabtoday.com