Infosys ਦਾ ਐਲਾਨ, ਹੁਣ ਹੋਰ ਨਹੀਂ ਕਰਾਂਗੇ ਰੂਸ 'ਚ ਬਿਜ਼ਨਸ

ਭਾਰਤੀ ਸਾਫਟਵੇਅਰ ਦਿੱਗਜ ਕੰਪਨੀ ਇੰਫੋਸਿਸ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਕਿ ਉਹ ਰੂਸ ਤੋਂ ਆਪਣਾ ਕਾਰੋਬਾਰ ਛੱਡ ਰਹੀ ਹੈ ਕਿਉਂਕਿ ਮਾਸਕੋ ਯੂਕਰੇਨ ਦੇ ਖਿਲਾਫ ਯੁੱਧ ਨਹੀਂ ਰੋਕ ਰਿਹਾ।
Infosys ਦਾ ਐਲਾਨ, ਹੁਣ ਹੋਰ ਨਹੀਂ ਕਰਾਂਗੇ ਰੂਸ 'ਚ
ਬਿਜ਼ਨਸ

ਇਨਫੋਸਿਸ ਦੇ ਸੀਈਓ ਅਤੇ ਐਮਡੀ ਸਲਿਲ ਪਾਰੇਖ ਨੇ ਬੁੱਧਵਾਰ ਨੂੰ ਕਿਹਾ ਕਿ ਕੰਪਨੀ ਕਿਸੇ ਵੀ ਰੂਸੀ ਕਲਾਂਈਟ ਨਾਲ ਕੰਮ ਨਹੀਂ ਕਰੇਗੀ। ਫਰਮ ਨੇ ਕਿਹਾ ਕਿ ਉਹ ਬਦਲਵੇਂ ਵਿਕਲਪ ਲੱਭ ਰਹੀ ਹੈ ਅਤੇ ਹੁਣ Infosys ਵੀ Oracle Corp ਅਤੇ SAP SE ਸਮੇਤ ਗਲੋਬਲ IT ਅਤੇ ਸਾਫਟਵੇਅਰ ਪਲੇਅਰਾਂ ਦੀ ਇੱਕ ਲੰਬੀ ਸੂਚੀ ਵਿੱਚ ਸ਼ਾਮਲ ਹੋਣ ਜਾ ਰਹੀ ਹੈ, ਜਿਨ੍ਹਾਂ ਨੇ ਰੂਸ ਵਿੱਚ ਆਪਣੇ ਸਾਰੇ ਕੰਮਾਂ ਨੂੰ ਜਾਂ ਤਾਂ ਸਸਪੈਂਡ ਕਰ ਦਿੱਤਾ ਜਾਂ ਫਿਰ ਬੰਦ ਕਰ ਦਿੱਤਾ ਹੈ।

ਉਹਨਾਂ ਅੱਗੇ ਕਿਹਾ, "ਖੇਤਰ 'ਚ ਜੋ ਕੁਝ ਚੱਲ ਰਿਹਾ ਹੈ, ਉਸ ਨੂੰ ਦੇਖਦੇ ਹੋਏ ਸਾਡੇ ਰੂਸੀ ਕੇਂਦਰ 'ਚ ਜੋ ਵੀ ਕੰਮ ਹੈ, ਅਸੀਂ ਉਸ ਨੂੰ ਰੂਸ ਤੋਂ ਬਾਹਰ ਸਥਿਤ ਦੂਜੇ ਕੇਂਦਰਾਂ 'ਚ ਸ਼ਿਫਟ ਕਰ ਰਹੇ ਹਾਂ। ਅਸੀਂ ਹੁਣ ਰੂਸੀ ਗਾਹਕਾਂ ਨਾਲ ਕੰਮ ਨਹੀਂ ਕਰਾਂਗੇ।” ਪਾਰਿਖ ਨੇ ਕਿਹਾ ਕਿ ਕੰਪਨੀ ਯੂਕਰੇਨ ਦੀ ਸਥਿਤੀ ਨੂੰ ਲੈ ਕੇ ਬਹੁਤ ਚਿੰਤਤ ਹੈ ਅਤੇ ਮਨੁੱਖੀ ਸਹਾਇਤਾ ਲਈ 10 ਲੱਖ ਡਾਲਰ (ਕਰੀਬ 7.6 ਕਰੋੜ ਰੁਪਏ) ਦੀ ਰਾਹਤ ਰਾਸ਼ੀ ਦਾਨ ਕੀਤੀ ਗਈ ਹੈ। ਹਾਲਾਂਕਿ, ਉਸਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਇਸ ਫੈਸਲੇ ਵਿੱਚ ਅਕਸ਼ਾ ਮੂਰਤੀ ਦੇ ਵਿਵਾਦ ਦੀ ਕਿੰਨੀ ਭੂਮਿਕਾ ਸੀ।

ਦੱਸ ਦੇਈਏ ਕਿ ਕੰਪਨੀ ਦੇ ਸੰਸਥਾਪਕ ਨਾਰਾਇਣ ਮੂਰਤੀ ਦੀ ਧੀ ਅਕਸ਼ਾ ਮੂਰਤੀ ਅਤੇ ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਦੀ ਪਤਨੀ ਵਿਚਾਲੇ ਰੂਸ ਸਬੰਧਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ IBM ਨੇ ਰੂਸ ਵਿੱਚ ਆਪਣਾ ਕਾਰੋਬਾਰ ਮੁਅੱਤਲ ਕਰ ਦਿੱਤਾ ਹੈ, ਜਦੋਂ ਕਿ Microsoft ਅਤੇ Apple ਨੇ ਆਪਣੇ ਉਤਪਾਦਾਂ ਦੀ ਵਿਕਰੀ ਤੇ ਰੋਕ ਲਗਾ ਦਿੱਤੀ ਹੈ। Sony ਨੇ ਵੀ ਰੂਸ ਨੂੰ ਭੇਜੀਆਂ ਜਾਣ ਵਾਲੀਆਂ ਸਾਰੀਆਂ ਸੌਫਟਵੇਅਰ ਅਤੇ ਹਾਰਡਵੇਅਰ ਸ਼ਿਪਮੈਂਟਾਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਨਾਲ ਹੀ ਦੇਸ਼ ਭਰ ਦੇ ਪਲੇਅਸਟੇਸ਼ਨ ਸਟੋਰਾਂ ਦੇ ਸੰਚਾਲਨ ਤੇ ਵੀ ਰੋਕ ਲਗਾ ਦਿੱਤੀ ਹੈ।

Netflix ਨੇ ਵੀ ਰੂਸ ਵਿੱਚ ਆਪਣੀ ਸੇਵਾ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਦੇਸ਼ ਵਿੱਚ ਭਵਿੱਖ ਦੇ ਪ੍ਰੋਜੈਕਟਾਂ ਨੂੰ ਰੋਕ ਦਿੱਤਾ ਹੈ। Google ਨੇ, ਕਿਸੇ ਵੀ ਤਰ੍ਹਾਂ ਦੀ ਇਸ਼ਤਿਹਾਰਬਾਜ਼ੀ ਨੂੰ ਮੁਅੱਤਲ ਕਰ ਦਿੱਤਾ ਹੈ। YouTube ਨੇ ਕਿਹਾ ਕਿ ਇਹ RT ਅਤੇ Sputnik ਸਮੇਤ ਰੂਸੀ ਰਾਜ-ਫੰਡ ਵਾਲੇ ਮੀਡੀਆ ਨਾਲ ਜੁੜੇ ਸਾਰੇ ਚੈਨਲਾਂ ਨੂੰ ਵਿਸ਼ਵ ਪੱਧਰ 'ਤੇ ਬਲੌਕ ਕਰ ਦੇਵੇਗਾ।

ਰੂਸ ਦੇ ਪ੍ਰਧਾਨ ਮੰਤਰੀ, ਮਿਖਾਇਲ ਮਿਸ਼ੁਸਤੀਨ ਨੇ ਪਹਿਲਾਂ ਕਿਹਾ ਸੀ ਕਿ ਰੂਸੀ ਨਾਗਰਿਕਾਂ ਲਈ ਨੌਕਰੀਆਂ ਬਰਕਰਾਰ ਰੱਖਣ ਲਈ, ਵਿਦੇਸ਼ੀ ਕੰਪਨੀਆਂ ਨੂੰ ਆਪਣੇ ਕਾਰੋਬਾਰਾਂ ਨੂੰ ਰੂਸ ਵਿੱਚ ਜਾਰੀ ਰੱਖਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ, ਭਾਵੇਂ ਉਹ ਖੁਦ ਛੱਡਣ ਦਾ ਫੈਸਲਾ ਕਰਦੇ ਹਨ।

ਰੂਸ ਦੀ ਸੰਸਦ ਦੇ ਉਪਰਲੇ ਸਦਨ ਦੀ ਸਪੀਕਰ ਵੈਲੇਨਟੀਨਾ ਮਾਤਵੀਏਂਕੋ ਨੇ ਕਿਹਾ ਸੀ ਕਿ ਮਾਸਕੋ ਦੀ ਰੂਸ ਛੱਡਣ ਵਾਲੀਆਂ ਵਿਦੇਸ਼ੀ ਕੰਪਨੀਆਂ ਦਾ ਰਾਸ਼ਟਰੀਕਰਨ ਕਰਨ ਦੀ ਕੋਈ ਯੋਜਨਾ ਨਹੀਂ ਹੈ।

Related Stories

No stories found.
logo
Punjab Today
www.punjabtoday.com