ਅੰਗੂਰ ਦੀ ਖੇਤੀ ਕਰਕੇ ਨਸ਼ਿਕ ਦੀ ਇਕ ਔਰਤ ਕਮਾ ਰਹੀ ਹੈ, 40 ਲੱਖ ਰੁਪਏ ਸਾਲਾਨਾ

ਅੰਗੂਰ ਦੀ ਖੇਤੀ ਕਰਕੇ ਨਸ਼ਿਕ ਦੀ ਇਕ ਔਰਤ ਕਮਾ ਰਹੀ ਹੈ, 40 ਲੱਖ ਰੁਪਏ ਸਾਲਾਨਾ

26 ਅਕਤੂਬਰ 2021 ਭਾਰਤ ਵਿਚ ਆਮਤੌਰ ਤੇ ਔਰਤਾਂ ਨੂੰ ਖੇਤੀ ਕਰਦੇ ਹੋਏ ਘੱਟ ਹੈ ਵੇਖਿਆ ਜਾਂਦਾ ਹੈ। ਪਰ ਨਸ਼ਿਕ ਦੀ ਇਕ ਔਰਤ ਅੰਗੂਰ ਦੀ ਖੇਤੀ ਕਰਕੇ ਸਾਲ ਵਿਚ 40 ਲੱਖ ਰੁਪਏ ਤਕ ਕਮਾ ਰਹੀ ਹੈ । ਨਸ਼ਿਕ ਵਿਚ ਰਹਿਣ ਵਾਲੀ ਇਸ ਔਰਤਾਂ ਦਾ ਨਾਂ ਸੰਗੀਤਾਂ ਬੋਰਸਤੇ ਹੈ। ਸੰਗੀਤਾਂ ਦਾ ਵਿਹਾਅ 1990 ਵਿਚ ਹੋਇਆ ਸੀ। ਵਿਹਾਅ ਦੇ ਸੰਮੇ ਉਹਨਾਂ ਦੀ ਉਮਰ ੧੫ ਸਾਲ ਦੀ ਸੀ । ਉਹਨਾਂ ਦੇ ਪਤੀ ਅਰੁਣ ਬੈਂਕ ਵਿਚ ਕੰਮ ਕਰਦੇ ਸੀ । ਅਰੁਣ ਖੇਤੀ ਕਰਨਾ ਚਾਹੁੰਦੇ ਸੀ, ਇਸ ਲਈ ਉਹਨਾਂ ਨੇ ਬੈਂਕ ਦੀ ਨੌਕਰੀ ਛੱਡਕੇ ਖੇਤੀ ਕਰਨਾ ਸ਼ੁਰੂ ਕਰ ਦਿਤਾ । ਖੇਤੀ ਵਿਚ ਉਹਨਾਂ ਦੇ ਪਤੀ ਦਾ ਬਹੁਤ ਨੁਕਸਾਨ ਹੋਇਆ ਅਤੇ ਉਹਨਾਂ ਨੂੰ ਆਪਣੀ ਢਾਈ ਏਕੜ ਜ਼ਮੀਨ ਤਕ ਬੇਚਨੀ ਪੇਈ । ਸੰਗੀਤਾਂ ਨੇ ਆਪਣੇ ਪਤੀ ਦੇ ਦੇਹਾਂਤ ਤੋਂ ਬਾਅਦ ਬੜੀ ਮਿਹਨਤ ਕੀਤੀ ਅਤੇ ਅੰਗੂਰ ਦੀ ਖੇਤੀ ਕਰਨੀ ਸ਼ੁਰੂ ਕਰ ਦਿਤੀ। ਸੰਗੀਤਾਂ ਦੇ ਉਤੇ ਇਕ ਸੰਮੇ 30 ਲੱਖ ਰੁਪਏ ਦਾ ਕਰਜ਼ ਸੀ, ਪਰ ਉਹਨਾਂ ਨੇ ਅੰਗੂਰ ਦੀ ਖੇਤੀ ਇਹ ਕਰਜ਼ ਉਤਾਰ ਦਿਤਾ ਅਤੇ ਹੁਣ ਉਹ ਅੰਗੂਰ ਦੀ ਖੇਤੀ ਤੋਂ 40ਲੱਖ ਰੁਪਏ ਸਾਲਾਨਾ ਕਮਾ ਰਹੀ ਹੈ ।ਸੰਗੀਤਾਂ ਦੱਸਦੀ ਹੈ ਕਿ ਉਸਨੂੰ ਹਰੇਕ ਸਾਲ 15 ਲੱਖ ਰੁਪਏ ਦਾ ਮੁਨਾਫ਼ਾ ਹੁੰਦਾ ਹੈ ਅਤੇ ਬਾਕੀ ਦੇ ਪੈਸੇ ਖੇਤਾਂ ਦੇ ਰੱਖ ਰਖਾਵ ਉੱਤੇ ਖਰਚ ਹੋ ਜਾਂਦਾ ਹੈ । ਸੰਗੀਤਾਂ ਨੇ ਦੱਸਿਆ ਕਿ ਕੋਰੋਨਾ ਕਾਲ ਵਿਚ ਲੋਕਡਾਊਨ ਦੇ ਦੌਰਾਨ ਉਹਨਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਲੋਕਡਾਊਨ ਦੇ ਦੌਰਾਨ ਉਹਨਾਂ ਨੂੰ 25 ਲੱਖ ਰੁਪਏ ਦਾ ਘੱਟ ਵੀ ਹੋਇਆ ਕਿਉਕਿ ਉਹਨਾਂ ਦਾ ਅੰਗੂਰ ਵਿਦੇਸ਼ਾ ਵਿਚ ਏਕ੍ਸਪੋਰ੍ਟ ਨਹੀਂ ਹੋ ਸਕਿਆ ।

Related Stories

No stories found.
logo
Punjab Today
www.punjabtoday.com