ਕਰਤਾਰਪੁਰ ਸਾਹਿਬ: ਸ਼ਰਧਾਲੂ 11 ਹਜਾਰ ਰੁਪਏ ਤੋਂ ਵੱਧ ਨਹੀਂ ਲਿਜਾਣਗੇ : RBI

ਭਾਰਤੀ ਰਿਜ਼ਰਵ ਬੈਂਕ ਨੇ ਅੱਜ ਇੱਕ ਸਰਕੂਲਰ ਜਾਰੀ ਕਰਦਿਆਂ ਕਿਹਾ ਕਿ ਕਰਤਾਰਪੁਰ ਸਾਹਿਬ ਜਾਣ ਵਾਲੇ ਭਾਰਤੀ ਨਾਗਰਿਕ ਅਤੇ ਓਸੀਆਈ ਕਾਰਡਧਾਰਕ 11,000 ਰੁਪਏ ਜਾਂ ਇਸ ਦੇ ਬਰਾਬਰ ਦੀ ਰਕਮ ਅਮਰੀਕੀ ਡਾਲਰਾਂ ਵਿੱਚ ਲੈ ਜਾ ਸਕਦੇ ਹਨ।
ਕਰਤਾਰਪੁਰ ਸਾਹਿਬ: ਸ਼ਰਧਾਲੂ 11 ਹਜਾਰ ਰੁਪਏ ਤੋਂ ਵੱਧ ਨਹੀਂ ਲਿਜਾਣਗੇ : RBI

ਦੱਸ ਦੇਈਏ ਕਿ ਵਿਦੇਸ਼ੀ ਮੁਦਰਾ ਪ੍ਰਬੰਧਨ (ਮੁਦਰਾ ਦਾ ਨਿਰਯਾਤ ਅਤੇ ਆਯਾਤ) ਨਿਯਮ, 2015 ਦੇ ਅਨੁਸਾਰ, ਕੋਈ ਵੀ ਭਾਰਤੀ ਨਿਵਾਸੀ ਨੇਪਾਲ ਅਤੇ ਭੂਟਾਨ ਤੋਂ ਇਲਾਵਾ 25,000 ਰੁਪਏ ਤੱਕ ਦੇ ਬਾਹਰੀ ਕਰੰਸੀ ਨੋਟ ਲੈ ਜਾ ਸਕਦਾ ਹੈ। ਇਹੀ ਲਿਮਿਟ ਕਰੰਸੀ ਲਿਆਉਣ ਲਈ ਵੀ ਲਾਗੂ ਹੁੰਦੀ ਹੈ।

ਸਰਕਾਰ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ, ਆਰਬੀਆਈ ਨੇ ਇਹ ਫੈਸਲਾ ਕੀਤਾ ਹੈ ਕਿ ਭਾਰਤੀ ਪਾਸਪੋਰਟ ਧਾਰਕਾਂ ਦੇ ਨਾਲ-ਨਾਲ ਭਾਰਤੀ ਮੂਲ ਦੇ ਵਿਅਕਤੀ ਜੋ ਕਿ ਆਪਣੇ ਪਾਸਪੋਰਟਾਂ ਦੇ ਨਾਲ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ ਕਾਰਡ ਲੈ ਕੇ ਆਉਣਗੇ, ਉਹ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ, ਨਾਰੋਵਾਲ ਪਾਕਿਸਤਾਨ ਦੀ ਯਾਤਰਾ ਕਰਨ ਵੇਲੇ ਸਿਰਫ਼ ਭਾਰਤੀ ਕਰੰਸੀ ਨੋਟ ਅਤੇ/ਜਾਂ ਵਿਦੇਸ਼ੀ ਮੁਦਰਾ USD ਵਿੱਚ, ਜਿਸਦਾ ਕੁੱਲ ਮੁੱਲ 11,000 ਰੁਪਏ ਤੋਂ ਵੱਧ ਨਹੀਂ ਹੋ ਸਕਦਾ ਹੈ,ਲੈ ਕੇ ਜਾ ਸਕਦੇ ਹਨ।

Related Stories

No stories found.
logo
Punjab Today
www.punjabtoday.com