SBI ਅਡਾਨੀ ਗਰੁੱਪ ਨੂੰ ਤਾਂਬਾ ਪਲਾਂਟ ਲਈ ਦੇਵੇਗਾ 6,071 ਕਰੋੜ ਦਾ ਲੋਨ

ਅਡਾਨੀ ਗਰੁੱਪ ਜਲਦੀ ਹੀ ਗੁਜਰਾਤ ਦੇ ਮੁੰਦਰਾ 'ਚ ਤਾਂਬਾ ਉਤਪਾਦਨ ਪਲਾਂਟ ਲਾਉਣ ਜਾ ਰਿਹਾ ਹੈ। ਇਸ ਪਲਾਂਟ ਤੋਂ ਹਰ ਸਾਲ 10 ਲੱਖ ਟਨ ਤਾਂਬੇ ਦਾ ਉਤਪਾਦਨ ਕੀਤਾ ਜਾਵੇਗਾ।
SBI ਅਡਾਨੀ ਗਰੁੱਪ ਨੂੰ ਤਾਂਬਾ ਪਲਾਂਟ ਲਈ ਦੇਵੇਗਾ 6,071 ਕਰੋੜ ਦਾ ਲੋਨ

ਭਾਰਤੀ ਸਟੇਟ ਬੈਂਕ ਅਤੇ ਹੋਰ ਸਰਕਾਰੀ SBI ਕੰਸੋਰਟੀਅਮ ਬੈਂਕਾਂ ਨੇ ਗੁਜਰਾਤ ਦੇ ਮੁੰਦਰਾ ਵਿਖੇ ਤਾਂਬੇ ਦਾ ਉਤਪਾਦਨ ਪਲਾਂਟ ਸਥਾਪਤ ਕਰਨ ਲਈ ਅਡਾਨੀ ਸਮੂਹ ਨੂੰ 6,071 ਕਰੋੜ ਰੁਪਏ ਦਾ ਕਰਜ਼ਾ ਦੇਣ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ। ਇਸ ਪਲਾਂਟ ਤੋਂ ਹਰ ਸਾਲ 10 ਲੱਖ ਟਨ ਤਾਂਬੇ ਦਾ ਉਤਪਾਦਨ ਕੀਤਾ ਜਾਵੇਗਾ।

ਰਿਪੋਰਟ ਮੁਤਾਬਕ ਅਡਾਨੀ ਸਮੂਹ ਦੀ ਇੱਕ ਸਹਾਇਕ ਕੰਪਨੀ, ਕੱਛ ਕਾਪਰ ਲਿਮਿਟੇਡ, ਰਿਫਾਇੰਡ ਤਾਂਬੇ ਦੇ ਉਤਪਾਦਨ ਲਈ ਗ੍ਰੀਨਫੀਲਡ ਕਾਪਰ ਰਿਫਾਇਨਰੀ ਪ੍ਰੋਜੈਕਟ ਸਥਾਪਤ ਕਰ ਰਹੀ ਹੈ। ਇਸ ਪਲਾਂਟ ਤੋਂ ਉਤਪਾਦਨ ਸਾਲ 2024 ਵਿੱਚ ਸ਼ੁਰੂ ਹੋਵੇਗਾ। ਧਿਆਨ ਯੋਗ ਹੈ ਕਿ ਹਾਲ ਹੀ ਵਿੱਚ ਗੌਤਮ ਅਡਾਨੀ ਨੇ ਆਪਣਾ 60ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਇਸ ਦਿਨ ਉਨ੍ਹਾਂ ਨੇ 60 ਹਜ਼ਾਰ ਕਰੋੜ ਰੁਪਏ ਦਾਨ ਕੀਤੇ ਸਨ।

ਇਕ ਹੋਰ ਖਬਰ ਮੁਤਾਬਕ ਸਟੇਟ ਬੈਂਕ ਆਫ ਇੰਡੀਆ ਨੇ ਹੋਮ ਲੋਨ 'ਤੇ ਘੱਟੋ-ਘੱਟ ਵਿਆਜ ਦਰ ਵਧਾ ਕੇ 755 ਫੀਸਦੀ ਕਰ ਦਿੱਤੀ ਹੈ। ਨਵੀਆਂ ਦਰਾਂ ਬੁੱਧਵਾਰ 15 ਜੂਨ ਤੋਂ ਲਾਗੂ ਹੋ ਗਈਆਂ ਹਨ। ਭਾਰਤ ਦੇ ਕੇਂਦਰੀ ਬੈਂਕ, ਰਿਜ਼ਰਵ ਬੈਂਕ ਆਫ ਇੰਡੀਆ ਦੁਆਰਾ ਪਿਛਲੇ ਹਫਤੇ ਰੈਪੋ ਰੇਟ ਵਿੱਚ ਵਾਧੇ ਤੋਂ ਬਾਅਦ, ਸਟੇਟ ਬੈਂਕ ਆਫ ਇੰਡੀਆ ਦੁਆਰਾ ਵਿਆਜ ਦਰਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਰਿਜ਼ਰਵ ਬੈਂਕ ਵੱਲੋਂ ਪਿਛਲੇ ਹਫਤੇ ਰੈਪੋ ਰੇਟ ਵਧਾਉਣ ਦੇ ਫੈਸਲੇ ਤੋਂ ਬਾਅਦ ਕਈ ਬੈਂਕਾਂ ਨੇ ਆਪਣੀਆਂ ਵਿਆਜ ਦਰਾਂ 'ਚ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ। ਹਾਲ ਹੀ 'ਚ RBI ਨੇ ਰੈਪੋ ਰੇਟ 'ਚ 50 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਸੀ, ਜਿਸ ਤੋਂ ਬਾਅਦ ਰੇਪੋ ਰੇਟ ਨੂੰ ਵਧਾ ਕੇ 490 ਫੀਸਦੀ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਮਈ ਮਹੀਨੇ ਵਿੱਚ ਵੀ ਰੇਪੋ ਰੇਟ ਵਿੱਚ 40 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਗਿਆ ਸੀ।

ਅਡਾਨੀ ਇੰਟਰਪ੍ਰਾਈਜਿਜ਼ ਨੇ ਕਿਹਾ ਕਿ ਗੁਜਰਾਤ ਪਲਾਂਟ ਦੁਨੀਆ ਦੇ ਸਭ ਤੋਂ ਵੱਡੇ ਕਾਪਰ ਰਿਫਾਇਨਰੀ ਕੰਪਲੈਕਸਾਂ ਵਿੱਚੋਂ ਇੱਕ ਹੋਵੇਗਾ ਅਤੇ ਦੋ ਸਾਲਾਂ ਵਿੱਚ ਉਤਪਾਦਨ ਸ਼ੁਰੂ ਕਰੇਗਾ। ਜ਼ਿਕਰਯੋਗ ਹੈ ਕਿ ਵੇਦਾਂਤਾ ਦੀ ਤਾਮਿਲਨਾਡੂ ਇਕਾਈ, ਜੋਕਿ ਕਥਿਤ ਪ੍ਰਦੂਸ਼ਣ ਉਲੰਘਣਾਵਾਂ ਕਾਰਨ 2018 ਵਿੱਚ ਬੰਦ ਹੋਈ ਸੀ, ਭਾਰਤ ਦੀਆਂ ਤਾਂਬੇ ਦੀਆਂ 40 ਪ੍ਰਤੀਸ਼ਤ ਜ਼ਰੂਰਤਾਂ ਨੂੰ ਪੂਰਾ ਕਰਦੀ ਸੀ। ਇਸਦੇ ਬੰਦ ਹੋਣ ਤੋਂ ਬਾਅਦ ਭਾਰਤ ਤਾਂਬੇ ਦਾ ਆਯਾਤਕ ਬਣ ਗਿਆ ਹੈ।

ਕੰਪਨੀ ਨੇ ਮੁੰਦਰਾ ਵਿੱਚ 1MTPA ਕਾਪਰ ਪਲਾਂਟ ਦੀ ਕੁੱਲ ਲਾਗਤ ਬਾਰੇ ਕੁਝ ਵੀ ਨਹੀਂ ਦੱਸਿਆ ਹੈ ਪਰ ਕਿਹਾ ਕਿ ਇਸ ਵਿੱਚ ਕਰਜ਼ਾ ਅਤੇ ਇਕੁਇਟੀ ਦੋਵੇਂ ਸ਼ਾਮਲ ਹੈ।

ਅਡਾਨੀ ਦੇ ਇਸ ਪ੍ਰੋਜੈਕਟ ਵਿੱਚ ਆਦਿਤਿਆ ਬਿਰਲਾ ਸਮੂਹ ਦੀ ਹਿੰਡਾਲਕੋ (ਭਾਰਤ ਦੀ ਸਭ ਤੋਂ ਵੱਡੀ ਤਾਂਬਾ ਉਤਪਾਦਕ) ਅਤੇ ਸਰਕਾਰੀ ਮਾਲਕੀ ਵਾਲੀ ਹਿੰਦੁਸਤਾਨ ਕਾਪਰ ਇਸਦੇ ਕੰਪੀਟੀਟਰ ਹੋਣਗੇ।

Related Stories

No stories found.
logo
Punjab Today
www.punjabtoday.com