'ਪਠਾਨ' ਨੇ ਐਡਵਾਂਸ ਬੁਕਿੰਗ 'ਚ ਬਾਹੂਬਲੀ-2 ਦਾ ਰਿਕਾਰਡ ਤੋੜ ਰੱਚਿਆ ਇਤਿਹਾਸ

ਪਹਿਲੇ ਵੀਕੈਂਡ ਲਈ ਹੁਣ ਤੱਕ 10 ਲੱਖ ਤੋਂ ਵੱਧ ਟਿਕਟਾਂ ਬੁੱਕ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚੋਂ 7.68 ਲੱਖ ਤੋਂ ਵੱਧ ਟਿਕਟਾਂ ਸਿਰਫ਼ ਹਿੰਦੀ ਸੰਸਕਰਣ ਵਿੱਚ ਹੀ ਵਿਕੀਆਂ ਹਨ। 'ਪਠਾਨ' ਨੇ ਇਸ ਨਾਲ 'ਬਾਹੂਬਲੀ 2' ਦਾ ਰਿਕਾਰਡ ਤੋੜ ਦਿੱਤਾ ਹੈ।
'ਪਠਾਨ' ਨੇ ਐਡਵਾਂਸ ਬੁਕਿੰਗ 'ਚ ਬਾਹੂਬਲੀ-2 ਦਾ ਰਿਕਾਰਡ ਤੋੜ ਰੱਚਿਆ ਇਤਿਹਾਸ

ਸ਼ਾਹਰੁਖ ਖਾਨ ਦੇ ਲੱਖਾਂ ਫੈਨਜ਼ ਹਨ, ਜੋ ਉਨ੍ਹਾਂ ਦੀ ਫ਼ਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ । ਚਾਰ ਸਾਲ ਬਾਅਦ ਬਾਲੀਵੁੱਡ ਦੇ 'ਬਾਦਸ਼ਾਹ' ਸ਼ਾਹਰੁਖ ਦੀ ਫਿਲਮ 'ਪਠਾਨ' ਪਰਦੇ 'ਤੇ ਰਿਲੀਜ਼ ਹੋਈ ਹੈ। ਇਸ ਫਿਲਮ ਦੀ ਐਡਵਾਂਸ ਬੁਕਿੰਗ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ।

ਦੇਸ਼ ਭਰ 'ਚ 'ਪਠਾਨ' ਦੇ ਪਹਿਲੇ ਦਿਨ ਲਈ 8.05 ਲੱਖ ਤੋਂ ਵੱਧ ਟਿਕਟਾਂ ਦੀ ਐਡਵਾਂਸ ਬੁਕਿੰਗ ਹੋ ਚੁੱਕਿਆ ਸਨ। ਜਦਕਿ ਪਹਿਲੇ ਵੀਕੈਂਡ ਲਈ ਹੁਣ ਤੱਕ 10 ਲੱਖ ਤੋਂ ਵੱਧ ਟਿਕਟਾਂ ਬੁੱਕ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚੋਂ 7.68 ਲੱਖ ਤੋਂ ਵੱਧ ਟਿਕਟਾਂ ਸਿਰਫ਼ ਹਿੰਦੀ ਸੰਸਕਰਣ ਵਿੱਚ ਹੀ ਵਿਕੀਆਂ ਹਨ। ਮਤਲਬ 'ਪਠਾਨ' ਨੇ ਇਸ ਨਾਲ 'ਬਾਹੂਬਲੀ 2' ਦਾ ਰਿਕਾਰਡ ਤੋੜ ਦਿੱਤਾ ਹੈ।

ਪਹਿਲੇ ਦਿਨ ਹੀ ਪ੍ਰਭਾਸ ਦੀ 'ਬਾਹੂਬਲੀ 2' ਦੇ ਹਿੰਦੀ ਸੰਸਕਰਨ ਲਈ 6.50 ਲੱਖ ਟਿਕਟਾਂ ਦੀ ਐਡਵਾਂਸ ਬੁਕਿੰਗ ਕੀਤੀ ਗਈ ਸੀ। 25 ਜਨਵਰੀ ਬੁੱਧਵਾਰ ਨੂੰ ਰਿਲੀਜ਼ ਹੋ ਰਹੀ 'ਪਠਾਨ' ਨੇ ਇਸ ਤਰ੍ਹਾਂ ਐਡਵਾਂਸ ਬੁਕਿੰਗ 'ਚ ਇਤਿਹਾਸ ਰਚ ਦਿੱਤਾ ਹੈ। ਸਿਨੇਮਾ ਦੇ ਵਪਾਰਕ ਕਾਰੋਬਾਰ ਬਾਰੇ ਜਾਣਕਾਰੀ ਦੇਣ ਵਾਲੀ ਵੈੱਬਸਾਈਟ ਸੈਕਨਿਲਕ ਦੀ ਰਿਪੋਰਟ ਮੁਤਾਬਕ 'ਪਠਾਨ' ਦੇ ਪਹਿਲੇ ਦਿਨ ਦੇ ਸ਼ੋਅ ਲਈ 805,915 ਟਿਕਟਾਂ ਦੀ ਐਡਵਾਂਸ ਬੁਕਿੰਗ ਹੋ ਚੁੱਕੀ ਸੀ ।

ਇਨ੍ਹਾਂ ਵਿੱਚੋਂ ਹਿੰਦੀ ਸੰਸਕਰਣ ਵਿੱਚ ਸਭ ਤੋਂ ਵੱਧ 768,959 ਟਿਕਟਾਂ ਵਿਕੀਆਂ ਹਨ। ਜਦਕਿ ਤੇਲਗੂ 'ਚ 31,195 ਟਿਕਟਾਂ ਦੀ ਐਡਵਾਂਸ ਬੁਕਿੰਗ ਹੋ ਚੁੱਕੀ ਹੈ। ਤਾਮਿਲ ਸੰਸਕਰਣ ਲਈ ਐਡਵਾਂਸ ਬੁਕਿੰਗ ਵੀ ਸੋਮਵਾਰ ਤੋਂ ਸ਼ੁਰੂ ਹੋ ਗਈ ਹੈ ਅਤੇ ਪਹਿਲੇ ਦਿਨ ਹੀ 5,761 ਟਿਕਟਾਂ ਬੁੱਕ ਹੋ ਚੁੱਕੀਆਂ ਹਨ। ਸਿਧਾਰਥ ਆਨੰਦ ਦੁਆਰਾ ਨਿਰਦੇਸ਼ਿਤ 'ਪਠਾਨ' ਨੇ ਸੋਮਵਾਰ ਰਾਤ ਤੱਕ ਐਡਵਾਂਸ ਬੁਕਿੰਗ ਤੋਂ 24.29 ਕਰੋੜ ਰੁਪਏ ਕਮਾ ਲਏ ਹਨ। ਸਭ ਤੋਂ ਵੱਧ ਟਿਕਟਾਂ ਮੁੰਬਈ, ਦਿੱਲੀ-ਐਨਸੀਆਰ, ਬੈਂਗਲੁਰੂ, ਹੈਦਰਾਬਾਦ ਅਤੇ ਕੋਲਕਾਤਾ ਵਿੱਚ ਵੇਚੀਆਂ ਗਈਆਂ।

ਖਬਰਾਂ ਮੁਤਾਬਕ ਮੁੰਬਈ ਸਰਕਟ 'ਚ ਪਹਿਲੇ ਦਿਨ ਫਿਲਮ ਦੇ ਲਗਭਗ 1488 ਸ਼ੋਅ ਪ੍ਰਦਰਸ਼ਿਤ ਕੀਤੇ ਗਏ ਸਨ । ਇੱਥੋਂ ਸੋਮਵਾਰ ਤੱਕ 3.14 ਕਰੋੜ ਰੁਪਏ ਦੀਆਂ ਟਿਕਟਾਂ ਦੀ ਐਡਵਾਂਸ ਬੁਕਿੰਗ ਹੋ ਚੁੱਕੀ ਹੈ। ਜਦੋਂ ਕਿ ਦਿੱਲੀ-ਐਨਸੀਆਰ ਵਿੱਚ 2.99 ਕਰੋੜ ਰੁਪਏ, ਬੈਂਗਲੁਰੂ ਵਿੱਚ 1.96 ਕਰੋੜ ਰੁਪਏ, ਹੈਦਰਾਬਾਦ ਵਿੱਚ 2.13 ਕਰੋੜ ਰੁਪਏ ਅਤੇ ਕੋਲਕਾਤਾ ਵਿੱਚ 2.38 ਕਰੋੜ ਰੁਪਏ ਐਡਵਾਂਸ ਬੁਕਿੰਗ ਕੀਤੀ ਗਈ ਹੈ।

Related Stories

No stories found.
logo
Punjab Today
www.punjabtoday.com