ਕ੍ਰਿਪਟੋ 'ਚ ਨਿਵੇਸ਼ ਕਰਨ ਵਾਲਿਆਂ ਵਾਸਤੇ ਬੁਰੀ ਖਬਰ

ਗਲੋਬਲ ਕ੍ਰਿਪਟੋਕਰੰਸੀ ਮਾਰਕੀਟ ਕੈਪ 1.42 ਟ੍ਰਿਲੀਅਨ ਡਾੱਲਰ ਤੋਂ ਤੇਜ਼ੀ ਨਾਲ ਘੱਟ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਇਸ ਵਿੱਚ ਲਗਭਗ 8 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ।
ਕ੍ਰਿਪਟੋ 'ਚ ਨਿਵੇਸ਼ ਕਰਨ ਵਾਲਿਆਂ ਵਾਸਤੇ ਬੁਰੀ ਖਬਰ

ਕ੍ਰਿਪਟੋਕਰੰਸੀ ਵਿੱਚ ਨਿਵੇਸ਼ ਕਰਨ ਵਾਲਿਆਂ ਲਈ ਇੱਕ ਬੁਰੀ ਖਬਰ ਹੈ। ਕ੍ਰਿਪਟੋਕਰੰਸੀ ਕਾਰਡਾਨੋ ਵਿੱਚ 20 ਪ੍ਰਤੀਸ਼ਤ, ਸੋਲਾਨਾ ਵਿੱਚ 16 ਪ੍ਰਤੀਸ਼ਤ, ਐਕਸਆਰਪੀ ਵਿੱਚ 13 ਪ੍ਰਤੀਸ਼ਤ, ਬੀਐੱਨਬੀ ਵਿੱਚ 16 ਪ੍ਰਤੀਸ਼ਤ ਅਤੇ ਈਥਰੀਅਮ ਵਿੱਚ 10 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮਾਹਰਾਂ ਨੇ ਕਿਹਾ ਕਿ ਕਮਜ਼ੋਰ ਆਰਥਿਕ ਗਤੀਵਿਧੀਆਂ ਦੇ ਨਾਲ-ਨਾਲ ਵੱਧਦੀਆਂ ਵਿਆਜ ਦਰਾਂ ਨੇ ਨਿਵੇਸ਼ਕਾਂ ਨੂੰ ਡਰਾ ਦਿੱਤਾ ਹੈ।

ਟੈਰਾ 'ਚ 49 ਪ੍ਰਤੀਸ਼ਤ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਜਿਸ ਨਾਲ ਨਿਵੇਸ਼ਕਾਂ ਦੀ ਅੱਧੀ ਦੌਲਤ ਦਾ ਸਫਾਇਆ ਹੋ ਗਿਆ ਹੈ, ਜਦੋਂ ਕਿ ਸ਼ੀਬਾ ਈਨੂੰ ਦੀ 17 ਫੀਸਦੀ ਦੀ ਗਿਰਾਵਟ ਨੇ ਇਸਨੂੰ ਚੋਟੀ ਦੇ 15 ਕ੍ਰਿਪਟੋ ਟੋਕਨਾਂ ਤੋਂ ਬਾਹਰ ਕਰ ਦਿੱਤਾ ਹੈ। ਗਲੋਬਲ ਕ੍ਰਿਪਟੋਕਰੰਸੀ ਮਾਰਕੀਟ ਕੈਪ 1.42 ਟ੍ਰਿਲੀਅਨ ਡਾੱਲਰ ਤੋਂ ਤੇਜ਼ੀ ਨਾਲ ਘੱਟ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਇਹ ਲਗਭਗ 8 ਪ੍ਰਤੀਸ਼ਤ ਘੱਟ ਗਿਆ ਹੈ। ਹਾਲਾਂਕਿ, ਕੁੱਲ ਕ੍ਰਿਪਟੋਕਰੰਸੀ ਟ੍ਰੇਡਿੰਗ ਲਗਭਗ 85 ਪ੍ਰਤੀਸ਼ਤ ਵਧ ਕੇ 181.90 ਅਰਬ ਡਾੱਲਰ ਹੋ ਗਿਆ।

ਬਿਟਕੁਆਇਨ ਦੀ ਮੌਜੂਦਾ ਕੀਮਤ 30,000 ਡਾੱਲਰ ਤੋਂ ਹੇਠਾਂ ਆ ਗਈ ਹੈ ਅਤੇ ਇਸਨੇ ਲੱਖਾਂ ਨਿਵੇਸ਼ਕਾਂ ਨੂੰ ਡਰ ਵਿੱਚ ਪਾ ਦਿੱਤਾ ਹੈ। ਬਾਜ਼ਾਰ 'ਚ ਕ੍ਰਿਪਟੋਕਰੰਸੀ ਦੀ 13 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਇਸ ਸਾਲ ਦਾ ਸਭ ਤੋਂ ਹੇਠਲਾ ਪੱਧਰ ਹੈ। ਬਿਟਕੁਆਇਨ ਪਿਛਲੇ ਸਾਲ ਨਵੰਬਰ ਵਿੱਚ 69,000 ਡਾੱਲਰ ਦੇ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਤੋਂ ਬਾਅਦ 55 ਪ੍ਰਤੀਸ਼ਤ ਤੋਂ ਵੱਧ ਹੇਠਾਂ ਆ ਗਿਆ ਹੈ।

ਭਾਰਤ ਵਿੱਚ ਕ੍ਰਿਪਟੋ ਨਿਵੇਸ਼ਕਾਂ ਨੂੰ ਹੋਰ ਜ਼ਿਆਦਾ ਝੱਟਕਾ ਲੱਗ ਸਕਦਾ ਹੈ। ਦਰਅਸਲ, ਵਸਤੂ ਅਤੇ ਜੀਐਸਟੀ ਦੀ ਕਾਂਊਸਲ ਕ੍ਰਿਪਟੋਕਰੰਸੀ 'ਤੇ 28 ਪ੍ਰਤੀਸ਼ਤ ਟੈਕਸ ਲਗਾਉਣ 'ਤੇ ਵਿਚਾਰ ਕਰ ਰਹੀ ਹੈ, ਜੋ ਕਿ ਕੈਸੀਨੋ, ਸੱਟੇਬਾਜ਼ੀ ਅਤੇ ਲਾਟਰੀਆਂ 'ਤੇ ਮੌਜੂਦਾ ਜੀਐਸਟੀ ਦੇ ਬਰਾਬਰ ਹੈ। ਰਿਪੋਰਟਾਂ ਮੁਤਾਬਕ ਜੇਕਰ ਅਗਲੀ ਜੀਐੱਸਟੀ ਬੈਠਕ 'ਚ ਇਹ ਮਤਾ ਪਾਸ ਹੋ ਜਾਂਦਾ ਹੈ ਤਾਂ ਵਿਕਰੀ ਅਤੇ ਖਰੀਦ ਦੇ ਨਾਲ-ਨਾਲ ਕ੍ਰਿਪਟੋ ਮਾਈਨਿੰਗ ਵਰਗੀਆਂ ਸੇਵਾਵਾਂ ਤੇ ਵੀ 28 ਫੀਸਦੀ ਜੀਐੱਸਟੀ ਲੱਗਣ ਦੀ ਸੰਭਾਵਨਾ ਹੈ। ਜੀਐਸਟੀ ਦੀ ਅਗਲੀ ਬੈਠਕ ਦੀ ਤਰੀਕ ਅਜੇ ਤੈਅ ਨਹੀਂ ਕੀਤੀ ਗਈ ਹੈ।

Related Stories

No stories found.
logo
Punjab Today
www.punjabtoday.com