28 ਅਕਤੂਬਰ 2021 ਦੇਸ਼ ਦੇ ਵੱਡੇ ਬੈਂਕ ਵਿਚ ਸ਼ਾਮਿਲ ਯੂਨਿਅਨ ਬੈਂਕ ਆਫ਼ ਇੰਡੀਆ ਨੇ ਦੀਵਾਲੀ ਤੋਂ ਪਹਿਲਾ ਹੋਮ ਲੋਨ ਸਸਤਾ ਕਰ ਦਿਤਾ ਹੈ। ਬੈਂਕ ਨੇ ਇਕ ਬਾਰ ਫੇਰ ਹੋਮ ਲੋਨ ਦੀਆ ਬਿਆਜ਼ ਦਰ ਵਿਚ ਕਟੌਤੀ ਕੀਤੀ ਹੈ। ਇਸ ਕਟੌਤੀ ਤੋਂ ਬਾਅਦ ਹੋਮ ਲੋਨ ਦੀ ਦਰ 6.40 ਤਕ ਪੁੱਜ ਗਈ ਹੈ । ਬੈਂਕ ਨੇ ਕਿਹਾ ਕਿ ਇਹ ਬਿਆਜ਼ ਦਰ ਬਹੁਤ ਘੱਟ ਹੈ। ਬੈਂਕ ਨੇ ਕਿਹਾ ਕਿ ਲੋਨ ਦੇ ਲਈ ਆਵੇਦਨ ਕਰਨ ਵਾਲਿਆਂ ਅਤੇ ਮਜੂਦਾ ਲੋਨ ਟਰਾਂਸਫਰ ਕਰਨ ਵਾਲਿਆਂ ਨੂੰ ਏਨਾ ਦਰਾ ਦਾ ਲਾਭ ਮਿਲੇਗਾ । ਬੈਂਕ ਨੇ ਕਿਹਾ ਕਿ ਬਿਆਜ਼ ਦਰ ਵਿਚ ਕਟੌਤੀ ਦਾ ਲਾਭ ਫ਼ੇਸ੍ਟਿਵ ਸੀਜੇਨ ਵਿਚ ਆਮ ਲੋਕ ਨੂੰ ਮਿਲੇਗਾ । ਦੇਸ਼ ਵਿਚ ਇਸ ਸੰਮੇ ਘਰ ਦੀ ਮੰਗ ਬਹੁਤ ਵੱਧ ਗਈ ਹੈ । ਬੈਂਕ ਦਾ ਕਹਿਣਾ ਹੈ ਕੀ ਬਿਆਜ਼ ਦਰਾ ਦੀ ਇਸ ਕਟੌਤੀ ਦੇ ਨਾਲ ਯੂਨਿਅਨ ਬੈਂਕ ਆਫ਼ ਇੰਡੀਆ ਦਾ ਹੋਮ ਲੋਨ ਰੈਟ ਬਹੁਤ ਅਹਿਮ ਭੂਮਿਕਾ ਨਿਭਾਉਗਾ। ਬੈਂਕ ਨੇ ਕਿਹਾ ਕਿ ਹੋਮ ਲੋਨ 6.40 ਦੇ ਨਾਲ ਸਭ ਤੋਂ ਜ਼ਿਆਦਾ ਲਾਭ 800 ਤੋਂ ਜ਼ਿਆਦਾ ਕਰੈਡਿਟ ਸਾਰੇ ਵਾਲੇ ਨੂੰ ਮਿਲੇਗਾ। ਯੂਨਿਅਨ ਬੈਂਕ ਦੇ ਐਮ.ਡੀ ਅਤੇ ਸੀ.ਈ.ਊ ਰਾਜ ਕਿਰਨ ਰਾਏ ਦਾ ਕਹਿਣਾ ਹੈ ਕੀ ਜਮਾ ਤੇ ਘਟ ਬਿਆਜ਼ ਦਰ ਦੇ ਕਾਰਣ,ਅਸੀਂ ਹੋਮ ਲੋਨ ਦੀਆ ਦਰਾ ਘੱਟ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕੀ ਬਿਆਜ਼ ਦਰਾ ਦੀ ਇਹ ਕਮੀ ਭਵਿੱਖ ਵਿਚ ਵੀ ਜਾਰੀ ਰਹੇਗੀ। ਬੈਂਕ ਦੀ ਵੈਬਸਾਈਟ ਦੇ ਮੁਤਾਬਿਕ ਜ਼ਿਆਦਾ ਕਰੈਡਿਟ ਸਕੋਰ ਵਾਲਿਆਂ ਨੂੰ ਹਰ ਤਰਾਂ ਦੇ ਲੋਨ ਤੇ ਲਾਭ ਮਿਲੇਗਾ।