ਆਈ.ਆਈ.ਟੀ ਰੁੜਕੀ ਵਲੋਂ ਮਨਾਈ ਗਈ 175ਵੀਂ ਵਰ੍ਹੇਗੰਡ

ਆਈ.ਆਈ.ਟੀ ਰੁੜਕੀ ਵਲੋਂ ਮਨਾਈ ਗਈ 175ਵੀਂ ਵਰ੍ਹੇਗੰਡ

ਆਈ.ਆਈ.ਟੀ. ਰੁੜਕੀ ਨੇ 25 ਨਵੰਬਰ, 2021 ਨੂੰ ਆਪਣੀ ਉੱਤਮਤਾ ਦੇ 175 ਸਾਲ ਮਨਾਏ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਆਈ.ਆਈ.ਟੀ. ਰੁੜਕੀ ਨੇ ਬ੍ਰਿਟਿਸ਼ ਸਾਮਰਾਜ ਦੇ ਸਮੇਂ 1847 ਵਿੱਚ, ਇੰਜੀਨੀਅਰਿੰਗ ਕਾਲਜ ਵਜੋਂ ਆਪਣੀ ਯਾਤਰਾ ਸ਼ੁਰੂ ਕੀਤੀ ਅਤੇ ਉਦੋਂ ਤੋਂ ਹੀ ਇਹ ਇੰਜੀਨੀਅਰਿੰਗ ਦੀ ਸਿੱਖਿਆ, ਖੋਜ ਅਤੇ ਵਿਕਾਸ ਵਿੱਚ ਬਹੁਤ ਸਾਰੀਆਂ ਪਹਿਲਕਦਮੀਆਂ ਨਾਲ, ਤੇਜ਼ੀ ਨਾਲ ਅੱਗੇ ਵਧਿਆ ਹੈ।

ਧਰਮਿੰਦਰ ਪ੍ਰਧਾਨ ਨੇ ਆਈਆਈਟੀ ਰੁੜਕੀ ਨੂੰ ਇਸ ਮੀਲ ਪੱਥਰ ਨੂੰ ਹਾਸਲ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਆਈਆਈਟੀ ਰੁੜਕੀ ਨਾ ਸਿਰਫ਼ ਖੋਜ ਅਤੇ ਨਵੀਨਤਾ ਦੇ ਖੇਤਰ ਵਿੱਚ ਮੋਹਰੀ ਰਿਹਾ ਹੈ ਸਗੋਂ ਇਸਨੇ ਸਮਾਜ ਅਤੇ ਰਾਸ਼ਟਰ ਦੇ ਵਡੇਰੇ ਹਿੱਤਾਂ ਲਈ, ਅਕਾਦਮਿਕ-ਉਦਯੋਗਿਕ ਸਬੰਧਾਂ ਨੂੰ ਵੀ ਉਤਸ਼ਾਹਿਤ ਕੀਤਾ ਹੈ।

ਉਹਨਾਂ ਆਈ.ਆਈ.ਟੀ. ਰੁੜਕੀ ਦੇ ਸਾਬਕਾ ਵਿਦਿਆਰਥੀਆਂ ਨੂੰ ਰਾਸ਼ਟਰੀ ਅਤੇ ਵਿਸ਼ਵ ਪੱਧਰ 'ਤੇ ਵਿਲੱਖਣ ਯੋਗਦਾਨ ਪਾਉਣ ਲਈ ਵਧਾਈ ਦਿੱਤੀ ਅਤੇ ਉਹਨਾਂ ਦੀ ਨਿਰੰਤਰ ਸਫਲਤਾ ਦੀ ਕਾਮਨਾ ਕੀਤੀ। ਉਹ ਇਸ ਪੂਰੇ ਸਮਾਗਮ ਵਿੱਚ ਬਣੇ ਰਹੇ।

ਸਮਾਰੋਹ ਦੌਰਾਨ, ਆਈ.ਆਈ.ਟੀ. ਨੇ, ਆਲੇ-ਦੁਆਲੇ ਸਥਿਤ, ਉੱਚ ਸਿੱਖਿਆ ਸੰਸਥਾਵਾਂ ਨਾਲ ਜੁੜ ਕੇ ਆਪਣੀ ਨਵੀਨਤਾਕਾਰੀ ਖੋਜ ਸਮਰੱਥਾ ਦੀ ਸ਼ੁਰੂਆਤ ਕੀਤੀ ਅਤੇ ਨਾਲ ਹੀ ਸਕੂਲਾਂ ਦੇ ਬੱਚਿਆਂ ਨੂੰ, ਆਈ.ਆਈ.ਟੀ. ਦਾ ਅਨੁਭਵ ਕਰਨ ਅਤੇ ਗਿਆਨ ਦੇ ਆਦਾਨ-ਪ੍ਰਦਾਨ ਦਾ ਸੱਦਾ ਦਿੱਤਾ।

ਆਈ.ਆਈ.ਟੀ. ਦੇ ਡਾਇਰੈਕਟਰ, ਪ੍ਰੋਫੈਸਰ ਅਜੀਤ ਕੇ ਚਤੁਰਵੇਦੀ ਨੇ ਵੀ 'IITR@175 ਇਨੀਸ਼ਿਏਟਿਵਜ਼- ਲੀਡਿੰਗ ਦ ਫਿਊਚਰ' ਟੈਗਲਾਈਨ ਹੇਠ ਆਈ.ਆਈ.ਟੀ. ਰੁੜਕੀ ਦੇ 175 ਸਾਲਾ ਜਸ਼ਨ ਲਈ ਵੈੱਬ ਪੇਜ ਲਾਂਚ ਕੀਤਾ।

logo
Punjab Today
www.punjabtoday.com