ਸੁਪਰੀਮ ਕੋਰਟ ਵਿੱਚ ਕੱਲ੍ਹ ਹੋਵੇਗੀ ਨੀਟ ਪੀਜੀ ਪ੍ਰੀਖਿਆ ਦੀ ਸੁਣਵਾਈ

ਸੁਪਰੀਮ ਕੋਰਟ ਕੱਲ੍ਹ ਉਸ ਪਟੀਸ਼ਨ 'ਤੇ ਸੁਣਵਾਈ ਕਰਨ ਜਾ ਰਹੀ ਹੈ ਜਿਸ ਵਿੱਚ 21 ਮਈ ਨੂੰ ਹੋਣ ਵਾਲੇ ਪੋਸਟ ਗ੍ਰੈਜੂਏਟ ਮੈਡੀਕਲ ਦਾਖਲਾ ਟੈਸਟ, ਨੀਟ ਪੀਜੀ 2022 ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਗਈ ਸੀ।
ਸੁਪਰੀਮ ਕੋਰਟ ਵਿੱਚ ਕੱਲ੍ਹ ਹੋਵੇਗੀ ਨੀਟ ਪੀਜੀ ਪ੍ਰੀਖਿਆ ਦੀ ਸੁਣਵਾਈ

ਨੈਸ਼ਨਲ ਐਲੀਜੀਬਿਲਟੀ ਐਂਟਰੈਂਸ ਟੈਸਟ 2022 ਦੀ ਪ੍ਰੀਖਿਆ ਮੁਲਤਵੀ ਕਰਨ ਦੀ ਮੰਗ ਕਰਨ ਵਾਲੇ ਵਿਦਿਆਰਥੀਆਂ ਲਈ ਕੱਲ੍ਹ ਦਾ ਦਿਨ ਮਹੱਤਵਪੂਰਨ ਹੋ ਸਕਦਾ ਹੈ। ਸੁਪਰੀਮ ਕੋਰਟ ਸ਼ੁੱਕਰਵਾਰ ਨੂੰ ਉਸ ਪਟੀਸ਼ਨ 'ਤੇ ਸੁਣਵਾਈ ਕਰਨ ਜਾ ਰਹੀ ਹੈ ਜਿਸ ਵਿੱਚ 21 ਮਈ ਨੂੰ ਹੋਣ ਵਾਲੇ ਪੋਸਟ ਗ੍ਰੈਜੂਏਟ ਮੈਡੀਕਲ ਦਾਖਲਾ ਟੈਸਟ, ਨੀਟ ਪੀਜੀ 2022 ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਗਈ ਸੀ। ਇਹ ਪਟੀਸ਼ਨ ਡਾ. ਆਰ ਦਿਨੇਸ਼ ਕੁਮਾਰ ਰੈਡੀ ਅਤੇ ਕੁਝ ਹੋਰ ਡਾਕਟਰਾਂ ਨੇ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਸੀ। ਪਟੀਸ਼ਨ ਨੂੰ ਸੁਪਰੀਮ ਕੋਰਟ ਦੇ ਜਸਟਿਸ ਡੀਵਾਈ ਚੰਦਰਚੂੜ ਅਤੇ ਪੀਐਸ ਨਰਸਿਮਹਾ ਦੀ ਅਗਵਾਈ ਵਾਲੇ ਬੈਂਚ ਨੇ ਸੁਣਵਾਈ ਲਈ ਮਨਜ਼ੂਰੀ ਦਿੱਤੀ ਸੀ। ਅਤੇ ਹੁਣ ਇਸ ਪਟੀਸ਼ਨ 'ਤੇ ਸੁਪਰੀਮ ਕੋਰਟ ਦੇ ਜੱਜ, ਜਸਟਿਸ ਡੀ.ਵਾਈ. ਦੁਆਰਾ ਸੁਣਵਾਈ ਕੀਤੀ ਜਾਣੀ ਹੈ।

ਪਟੀਸ਼ਨ ਵਿੱਚ ਇਹ ਦਲੀਲ ਦਿੱਤੀ ਗਈ ਸੀ ਕਿ NEET-PG 2022 ਦੇ ਚਾਹਵਾਨਾਂ/ਉਮੀਦਵਾਰਾਂ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ ਅਤੇ ਉਨ੍ਹਾਂ ਨੂੰ NEET PG ਪ੍ਰੀਖਿਆ 2022 ਵਿੱਚ ਭਾਗ ਲੈਣ ਦਾ ਉੱਚਿਤ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਪਿਛਲੇ ਸਾਲ ਦੀ NEET PG 2021 ਦੀ ਕਾਉਂਸਲਿੰਗ ਅਜੇ ਵੀ ਚੱਲ ਰਹੀ ਹੈ ਅਤੇ ਜੇਕਰ ਇਸ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਆਂਉਦੀ ਤਾਂ ਇਹ 9 ਮਈ ਤੱਕ ਖਤਮ ਹੋਵੇਗੀ। ਇਸ ਕਾਰਨ ਕਿੰਨੇ ਹੀ ਚਾਹਵਾਨ ਬੱਚੇ ਇਸ ਵਾਰ ਫਾਰਮ ਹੀ ਨਹੀਂ ਭਰ ਸਕੇ। ਕਿਉਂਕਿ ਫਾਰਮ ਭਰਨ ਦੀ ਆਖਰੀ ਤਾਰੀਕ 25 ਮਾਰਚ ਸੀ, ਜਦਕਿ ਉਹਨਾਂ ਦੀ ਕਾਂਊਸਲਿੰਗ 9 ਲਈ ਤੱਕ ਚੱਲਣੀ ਸੀ। ਅਜਿਹੇ 'ਚ ਸੁਪਰੀਮ ਕੋਰਟ ਵੱਲੋਂ ਰਾਸ਼ਟਰੀ ਪ੍ਰੀਖਿਆ ਬੋਰਡ ਨੂੰ, ਪ੍ਰੀਖਿਆ ਦੇ ਸੰਚਾਲਨ ਨੂੰ ਫਿਲਹਾਲ ਮੁਲਤਵੀ ਕਰਨ ਦਾ ਆਦੇਸ਼ ਦਿੱਤਾ ਜਾਣਾ ਚਾਹੀਦਾ ਹੈ।

ਦੂਜੇ ਪਾਸੇ, ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੂੰ ਪੱਤਰ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੂੰ ਨੀਟ ਪੀਜੀ 2022 ਦੀ ਪ੍ਰੀਖਿਆ ਦੇ ਸੰਚਾਲਨ ਨੂੰ ਮੁਲਤਵੀ ਕਰਨ ਦੀ ਅਪੀਲ ਕੀਤੀ ਗਈ ਹੈ।

ਦੱਸ ਦੇਈਏ ਕਿ ਨੀਟ ਪੀਜੀ 2022 ਦਾ ਆਯੋਜਨ NBI ਦੁਆਰਾ 21 ਮਈ ਨੂੰ ਕੀਤਾ ਜਾਣਾ ਹੈ ਅਤੇ ਜੇਕਰ ਪ੍ਰੀਖਿਆ ਮੁਲਤਵੀ ਨਹੀਂ ਕੀਤੀ ਜਾਂਦੀ ਹੈ ਤਾਂ ਵਿਦਿਆਰਥੀ ਲਈ ਨੀਟ ਪੀਜੀ ਐਡਮਿਟ ਕਾਰਡ 2022 ਜਲਦੀ ਜਾਰੀ ਕੀਤਾ ਜਾ ਸਕਦਾ ਹੈ। ਵਿਦਿਆਰਥੀ ਅਧਿਕਾਰਤ ਵੈਬਸਾਈਟ ਤੋਂ ਨੀਟ ਪੀਜੀ 2022 ਦਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।

Related Stories

No stories found.
logo
Punjab Today
www.punjabtoday.com