UGC ਨੇ ਇੱਕੋ ਸਮੇਂ ਦੋ ਫੁੱਲ-ਟਾਈਮ ਅਕਾਦਮਿਕ ਪ੍ਰੋਗਰਾਮਾਂ ਨੂੰ ਦਿੱਤੀ ਮਾਨਤਾ

ਇਹ ਦਿਸ਼ਾ-ਨਿਰਦੇਸ਼ ਦੇਸ਼ ਭਰ ਵਿੱਚ ਉਪਲਬਧ ਸਾਰੇ ਪ੍ਰੋਗਰਾਮਾਂ 'ਤੇ ਲਾਗੂ ਹੋਣਗੇ।
UGC ਨੇ ਇੱਕੋ ਸਮੇਂ ਦੋ ਫੁੱਲ-ਟਾਈਮ ਅਕਾਦਮਿਕ ਪ੍ਰੋਗਰਾਮਾਂ ਨੂੰ ਦਿੱਤੀ ਮਾਨਤਾ

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਨੇ ਘੋਸ਼ਣਾ ਕਰ ਦਿੱਤੀ ਹੈ ਕਿ ਵਿਦਿਆਰਥੀ ਹੁਣ ਫਿਜ਼ੀਕਲ ਮੋਡ ਵਿੱਚ ਦੋ ਫੁੱਲ-ਟਾਈਮ ਅਕਾਦਮਿਕ ਪ੍ਰੋਗਰਾਮ ਇੱਕੋ ਸਮੇਂ ਕਰ ਸਕਣਗੇ। ਕਮਿਸ਼ਨ ਨੇ ਇਸ ਸਬੰਧੀ ਆਪਣੀ ਆੱਫਿਸ਼ਿਅਲ ਵੈੱਬਸਾਈਟ ਤੇ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਇਸਤੋਂ ਪਹਿਲਾਂ UGC ਨੇ ਵਿਦਿਆਰਥੀਆਂ ਨੂੰ ਦੋ ਫੁੱਲ-ਟਾਈਮ ਪ੍ਰੋਗਰਾਮ ਇਕੱਠੇ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ ਅਤੇ ਉਹ ਇੱਕ ਫੁੱਲ-ਟਾਈਮ ਡਿਗਰੀ ਦੇ ਨਾਲ ਕੇਵਲ ਔਨਲਾਈਨ/ਥੋੜ੍ਹੇ ਸਮੇਂ ਦੇ/ਡਿਪਲੋਮਾ ਕੋਰਸ ਹੀ ਕਰ ਸਕਦੇ ਸਨ।

ਇਹ ਦਿਸ਼ਾ-ਨਿਰਦੇਸ਼ ਦੇਸ਼ ਭਰ ਵਿੱਚ ਉਪਲਬਧ ਸਾਰੇ ਪ੍ਰੋਗਰਾਮਾਂ 'ਤੇ ਲਾਗੂ ਹੋਣਗੇ। ਹੁਣ ਵਿਦਿਆਰਥੀ ਡਿਪਲੋਮਾ ਅਤੇ ਅੰਡਰਗ੍ਰੈਜੁਏਟ (ਯੂਜੀ) ਡਿਗਰੀ, ਦੋ ਮਾਸਟਰ ਪ੍ਰੋਗਰਾਮ, ਜਾਂ ਦੋ ਬੈਚਲਰ ਪ੍ਰੋਗਰਾਮ ਇੱਕੋ ਸਮੇਂ ਕਰ ਸਕਣਗੇ।

ਜੇਕਰ ਕੋਈ ਵਿਦਿਆਰਥੀ ਪੋਸਟ ਗ੍ਰੈਜੂਏਟ (UG) ਡਿਗਰੀ ਕਰਨ ਲਈ ਇਲੀਜੀਬਲ ਹੈ ਅਤੇ ਕਿਸੇ ਵੱਖਰੇ ਡੋਮੇਨ ਵਿੱਚ ਬੈਚਲਰ ਡਿਗਰੀ ਲਈ ਵੀ ਦਾਖਲਾ ਲੈਣਾ ਚਾਹੁੰਦਾ ਹੈ, ਤਾਂ ਉਹ ਇੱਕੋ ਸਮੇਂ UG ਅਤੇ PG ਡਿਗਰੀ ਚ ਦਾਖਲਾ ਲੈ ਸਕਦਾ ਹੈ। ਬਸ ਦੋਵਾਂ ਪ੍ਰੋਗਰਾਮਾਂ ਲਈ ਕਲਾਸ ਦਾ ਸਮਾਂ ਕਲੈਸ਼ ਨਹੀਂ ਹੋਣਾ ਚਾਹੀਦਾ।

ਨਵੇਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਵਿਦਿਆਰਥੀ ਵਿਗਿਆਨ, ਸਮਾਜਿਕ ਵਿਗਿਆਨ, ਕਲਾ, ਹਿਉਮੈਨਿਟੀਸ ਵਰਗੇ ਵਿਭਿੰਨ ਡੋਮੇਨਾਂ ਵਿੱਚ ਦੋ ਡਿਗਰੀ ਪ੍ਰੋਗਰਾਮਾਂ ਨੂੰ ਇੱਕੋ ਸਮੇਂ ਕਰ ਸਕਣਗੇ। ਇਹਨਾਂ ਦਿਸ਼ਾ-ਨਿਰਦੇਸ਼ਾਂ ਨੂੰ ਅਪਣਾਉਣਾ ਯੂਨੀਵਰਸਿਟੀਆਂ ਲਈ ਵਿਕਲਪਿਕ ਹੈ ਅਤੇ ਯੂਨੀਵਰਸਿਟੀਆਂ ਦੀਆਂ ਵਿਧਾਨਕ ਸੰਸਥਾਵਾਂ ਦੀ ਪ੍ਰਵਾਨਗੀ ਤੋਂ ਬਾਅਦ ਹੀ ਲਾਗੂ ਕੀਤਾ ਜਾ ਸਕਦਾ ਹੈ। ਹਰੇਕ ਪ੍ਰੋਗਰਾਮ ਲਈ ਯੋਗਤਾ ਮਾਪਦੰਡ ਬਦਲਿਆ ਨਹੀਂ ਜਾਵੇਗਾ ਅਤੇ ਦਾਖਲੇ ਮੌਜੂਦਾ ਯੂਜੀਸੀ, ਯੂਨੀਵਰਸਿਟੀ ਦੇ ਨਿਯਮਾਂ ਦੇ ਆਧਾਰ 'ਤੇ ਹੀ ਕਰਵਾਏ ਜਾਣਗੇ।

ਹੁਣ ਵਿਦਿਆਰਥੀ ਇਹਨਾਂ ਵਿੱਚੋਂ ਕੋਈ ਵੀ ਵਿਕਲਪ ਚੁਣ ਸਕਣਗੇ। ਜਿਵੇਂ ਕਿ ਇੱਕ ਪ੍ਰੋਗਰਾਮ ਉਹ ਰੈਗੁਲਰ ਕਰ ਸਕਦੇ ਹਨ ਤੇ ਦੂਜਾ ਓਪਨ ਅਤੇ ਡਿਸਟੈਂਸ ਲਰਨਿੰਗ ਮੋਡ ਵਿੱਚ। ਇੱਕ ਆੱਫਲਾਈਨ ਅਤੇ ਦੂਜਾ ਔਨਲਾਈਨ ਮੋਡ ਵਿੱਚ ਅਤੇ ਉਹ ਇੱਕੋ ਸਮੇਂ ਦੋ ਆਨਲਾਈਨ ਡਿਗਰੀਆਂ ਵੀ ਹਾਸਲ ਕਰ ਸਕਦੇ ਹਨ।

ਕਿਉਂਕਿ ਸਾਰੇ ਅਕਾਦਮਿਕ ਪ੍ਰੋਗਰਾਮਾਂ ਵਿੱਚ ਵਿਦਿਆਰਥੀਆਂ ਲਈ ਇਮਤਿਹਾਨਾਂ ਲਈ ਇਲਿਜੀਬਲ ਹੋਣ ਲਈ minimum ਹਾਜ਼ਰੀ ਦੀ ਲੋੜ ਹੁੰਦੀ ਹੈ। ਇਸ ਲਈ ਯੂਨੀਵਰਸਿਟੀਆਂ ਨੂੰ ਇਹਨਾਂ ਕੋਰਸਾਂ ਲਈ ਹਾਜ਼ਰੀ ਦੇ ਮਾਪਦੰਡ ਤਿਆਰ ਕਰਨੇ ਪੈਣਗੇ।

UGC ਦੇ ਅਨੁਸਾਰ, ਵਿਦਿਆਰਥੀਆਂ ਨੂੰ ਇੱਕੋ ਸਮੇਂ ਦੋ ਅਕਾਦਮਿਕ ਡਿਗਰੀਆਂ ਕਰਨ ਦੀ ਇਜਾਜ਼ਤ ਦੇਣ ਦੇ ਫੈਸਲੇ ਪਿੱਛੇ ਤਰਕ, ਉਹਨਾਂ ਨੂੰ ਵੱਖੋ-ਵੱਖਰੀਆਂ ਸਕਿਲਜ਼ ਚ ਇਨਵੋਲਵ ਕਰਨਾ ਹੈ।

Related Stories

No stories found.
logo
Punjab Today
www.punjabtoday.com