ਕੇਂਦਰੀ ਸਿੱਖਿਆ ਮੰਤਰਾਲੇ ਨੇ ਸਕੂਲਾਂ ਦੀ PGI-D ਰਿਪੋਰਟ ਕੀਤੀ ਜਾਰੀ

ਸਕੂਲ ਪ੍ਰਦਰਸ਼ਨ ਗਰੇਡਿੰਗ ਸੂਚਕਾਂਕ (PGI-D) ਦੇ ਅਧੀਨ, ਜ਼ਿਲ੍ਹਾ ਪੱਧਰ 'ਤੇ ਸਕੂਲ ਸਿੱਖਿਆ ਪ੍ਰਣਾਲੀ ਦੀ ਕਾਰਗੁਜ਼ਾਰੀ ਦਾ ਵਿਆਪਕ ਵਿਸ਼ਲੇਸ਼ਣ ਕੀਤਾ ਗਿਆ ਹੈ।
ਕੇਂਦਰੀ ਸਿੱਖਿਆ ਮੰਤਰਾਲੇ ਨੇ ਸਕੂਲਾਂ ਦੀ PGI-D ਰਿਪੋਰਟ ਕੀਤੀ ਜਾਰੀ

ਕੇਂਦਰੀ ਸਿੱਖਿਆ ਮੰਤਰਾਲੇ ਨੇ ਸੋਮਵਾਰ, 27 ਜੂਨ ਨੂੰ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ (DoSEL) ਅਧੀਨ 2018-19 ਅਤੇ 2019-20 ਲਈ PGI-D ਰਿਪੋਰਟ ਜਾਰੀ ਕੀਤੀ ਹੈ। ਜ਼ਿਲ੍ਹਾ ਪੱਧਰ 'ਤੇ ਸਕੂਲ ਸਿੱਖਿਆ ਪ੍ਰਣਾਲੀ ਦੀ ਕਾਰਗੁਜ਼ਾਰੀ ਦੇ ਵਿਆਪਕ ਵਿਸ਼ਲੇਸ਼ਣ ਦੇ ਆਧਾਰ 'ਤੇ ਜ਼ਿਲ੍ਹਾ ਅਧਾਰਤ ਸਕੂਲ ਪ੍ਰਦਰਸ਼ਨ ਗਰੇਡਿੰਗ ਸੂਚਕਾਂਕ (PGI-D) ਦੇ ਅਧੀਨ ਇੱਕ ਸੂਚਕਾਂਕ ਦਾ ਮੁਲਾਂਕਣ ਕੀਤਾ ਗਿਆ ਹੈ। ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤੀ ਸਿੱਖਿਆ ਪ੍ਰਣਾਲੀ ਦੁਨੀਆ ਦੀ ਸਭ ਤੋਂ ਵੱਡੀ ਸਿੱਖਿਆ ਪ੍ਰਣਾਲੀਆਂ ਵਿੱਚੋਂ ਇੱਕ ਹੈ, ਜਿਸ ਵਿੱਚ ਲਗਭਗ 15 ਲੱਖ ਸਕੂਲ, 97 ਲੱਖ ਅਧਿਆਪਕ ਅਤੇ ਵੱਖ-ਵੱਖ ਸਮਾਜਿਕ-ਆਰਥਿਕ ਪਿਛੋਕੜ ਵਾਲੇ ਲਗਭਗ 26 ਕਰੋੜ ਵਿਦਿਆਰਥੀ ਸ਼ਾਮਲ ਹਨ।

ਇਸ ਲਈ ਜ਼ਿਲ੍ਹਾ ਪੱਧਰ 'ਤੇ ਸਕੂਲੀ ਸਿੱਖਿਆ ਵਿੱਚ ਪ੍ਰਦਰਸ਼ਨ ਦਾ ਮੁਲਾਂਕਣ ਕਰਨ ਲਈ ਕੇਂਦਰੀ ਸਿੱਖਿਆ ਵਿਭਾਗ ਨੇ ਰਾਜਾਂ ਲਈ ਅਤੇ ਸੰਦਰਭ ਸਾਲ 2017-18 ਤੋਂ 2019-20 ਲਈ ਆਪਣੀ ਅਧਿਕਾਰਤ ਵੈੱਬਸਾਈਟ pgi.udiseplus.gov.in 'ਤੇ ਪ੍ਰਦਰਸ਼ਨ ਗਰੇਡਿੰਗ ਇੰਡੈਕਸ (PGI) ਜਾਰੀ ਕੀਤਾ ਗਿਆ।

PGI-D 2019-20 ਦੀ ਰਿਪੋਰਟ ਦੇ ਅਨੁਸਾਰ, ਰਾਜਸਥਾਨ 180 ਵਿੱਚੋਂ 168 ਲਰਨਿੰਗ ਆਊਟਕਮਸ ਐਂਡ ਕਵਾਲਿਟੀ ਵਿੱਚ ਸਿਖਰ 'ਤੇ ਹੈ। ਦੂਜੇ ਪਾਸੇ ਚੰਡੀਗੜ੍ਹ ਅਤੇ ਕਰਨਾਟਕ 160 ਅੰਕਾਂ ਨਾਲ ਦੂਜੇ ਸਥਾਨ 'ਤੇ ਹਨ। ਉਥੇ ਹੀ ਝਾਰਖੰਡ 156 ਅੰਕਾਂ ਨਾਲ ਚੋਟੀ ਦੇ ਚਾਰ 'ਚ ਪ੍ਰਵੇਸ਼ ਕਰ ਗਿਆ ਹੈ। ਦੂਜੇ ਪਾਸੇ ਸਕੂਲੀ ਸਿੱਖਿਆ ਤੱਕ ਪਹੁੰਚ ਦੇ ਮਾਮਲੇ ਵਿੱਚ ਪੰਜਾਬ ਅਤੇ ਕੇਰਲਾ 80 ਵਿੱਚੋਂ 79 ਨੰਬਰ ਲੈ ਕੇ ਅੱਗੇ ਹਨ।

ਜਦਕਿ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ 77 ਅੰਕਾਂ ਨਾਲ ਚੋਟੀ ਦੇ ਚਾਰ 'ਚ ਹਨ। ਜਿੱਥੇ ਬੁਨਿਆਦੀ ਢਾਂਚੇ ਦੇ ਮਾਮਲੇ ਵਿੱਚ ਪੰਜਾਬ ਨੇ 150 ਵਿੱਚੋਂ 150 ਅੰਕ ਪ੍ਰਾਪਤ ਕੀਤੇ ਹਨ ਅਤੇ ਦਿੱਲੀ 149 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਇਸ ਤੋਂ ਇਲਾਵਾ ਇਕੁਇਟੀ ਅਤੇ ਗਵਰਨੈਂਸ ਪ੍ਰਕਿਰਿਆ ਦੀਆਂ ਸ਼੍ਰੇਣੀਆਂ ਵਿੱਚ ਵੀ ਪੰਜਾਬ ਬਾਕੀ ਸਾਰੇ ਰਾਜਾਂ ਨਾਲੋਂ ਅੱਗੇ ਹੈ।

ਪੀਜੀਆਈ-ਡੀ 2019-20 ਦੀ ਰਿਪੋਰਟ ਦੇ ਅਨੁਸਾਰ, ਗ੍ਰੇਡ ਐਲ-2 ਦੇ ਨਾਲ ਪੰਜਾਬ 929 ਅੰਕਾਂ ਨਾਲ, ਯੂਟੀ ਚੰਡੀਗੜ੍ਹ 912 ਅੰਕਾਂ ਨਾਲ, ਤਾਮਿਲਨਾਡੂ 906 ਅੰਕਾਂ ਨਾਲ, ਅਤੇ ਯੂਟੀ ਰਾਜ ਅੰਡੇਮਾਨ ਅਤੇ ਨਿਕੋਬਾਰ ਅਤੇ ਕੇਰਲ 901 ਅੰਕਾਂ ਨਾਲ, ਨੇ ਟਾੱਪ 5 ਵਿੱਚ ਜਗ੍ਹਾ ਬਣਾਈਦੂਜੇ ਪਾਸੇ ਉੱਤਰ ਪ੍ਰਦੇਸ਼ ਨੂੰ 804 ਅੰਕਾਂ ਨਾਲ ਸੰਤੁਸ਼ਟ ਹੋਣਾ ਪਿਆ ਹੈ।

Related Stories

No stories found.
logo
Punjab Today
www.punjabtoday.com