ਵਕੀਲ ਨੇ ਰਾਜਸਥਾਨ 'ਚ ਵਿੱਕੀ-ਕੈਟਰੀਨਾ ਦੇ ਵਿਆਹ ਖਿਲਾਫ ਕਰਵਾਈ ਸ਼ਿਕਾਇਤ ਦਰਜ

ਇਹ ਸ਼ਿਕਾਇਤ ਵਿਆਹ ਕਾਰਨ ਇਕ ਮੰਦਰ ਨੂੰ ਜਾਣ ਵਾਲਾ ਰਸਤਾ ਰੋਕਣ ਕਾਰਨ ਦਰਜ ਕਰਵਾਈ ਗਈ ਹੈ।
ਵਕੀਲ ਨੇ ਰਾਜਸਥਾਨ 'ਚ ਵਿੱਕੀ-ਕੈਟਰੀਨਾ ਦੇ ਵਿਆਹ ਖਿਲਾਫ ਕਰਵਾਈ ਸ਼ਿਕਾਇਤ ਦਰਜ

ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਰਾਜਸਥਾਨ ਦੇ ਸਵਾਈ ਮਾਧੋਪੁਰ ਦੇ ਇੱਕ ਸ਼ਾਹੀ ਹੋਟਲ ਵਿੱਚ ਵਿਆਹ ਕਰਨ ਜਾ ਰਹੇ ਹਨ। ਦੋਵੇਂ ਆਪਣੇ ਪਰਿਵਾਰ ਸਮੇਤ ਰਾਜਸਥਾਨ ਪਹੁੰਚ ਚੁੱਕੇ ਹਨ। ਵਿਆਹ 7 ਤੋਂ 9 ਦਸੰਬਰ ਤੱਕ ਚੱਲੇਗਾ। ਪਰ, ਇੱਕ ਸਥਾਨਕ ਵਕੀਲ ਨੇ ਵਿੱਕੀ ਅਤੇ ਕੈਟਰੀਨਾ ਦੇ ਵਿਆਹ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਹੈ।

ਇਸ ਦੀ ਸ਼ਿਕਾਇਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕੋਲ ਦਰਜ ਕਰਵਾਈ ਗਈ ਹੈ। ਦਰਅਸਲ, ਮਾਮਲਾ ਵਿਆਹ ਕਾਰਨ ਇਕ ਮੰਦਰ ਨੂੰ ਜਾਣ ਦਾ ਰਸਤਾ ਰੋਕਣ ਦਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ 6 ਤੋਂ 12 ਦਸੰਬਰ ਤੱਕ ਚੌਥ ਮਾਤਾ ਮੰਦਰ ਦਾ ਰਸਤਾ ਬੰਦ ਕਰ ਦਿੱਤਾ ਹੈ, ਜਿਸ ਕਾਰਨ ਸ਼ਰਧਾਲੂਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।

ਇਹ ਸ਼ਿਕਾਇਤ ਐਡਵੋਕੇਟ ਨੇਤਰਬਿੰਦ ਸਿੰਘ ਜਾਦੌਨ ਨੇ, ਸਿਕਸ ਸੈਂਸ ਫੋਰਟ ਦੇ ਮੈਨੇਜਰ, ਕੈਟਰੀਨਾ ਕੈਫ, ਵਿੱਕੀ ਕੌਸ਼ਲ ਅਤੇ ਜ਼ਿਲ੍ਹਾ ਕੁਲੈਕਟਰ ਵਿਰੁੱਧ ਦਰਜ ਕਰਵਾਈ ਹੈ।

ਸੂਤਰਾਂ ਅਨੁਸਾਰ, ਵਿਆਹ ਵਿੱਚ ਕਬੀਰ ਖਾਨ, ਨਿਰਮਾਤਾ ਅੰਮ੍ਰਿਤਪਾਲ ਸਿੰਘ ਬਰਿੰਦਾ ਅਤੇ ਨਿਰਦੇਸ਼ਕ ਆਨੰਦ ਤਿਵਾਰੀ ਸਮੇਤ 120 ਮਹਿਮਾਨ ਸ਼ਾਮਲ ਹੋਣਗੇ। ਦੇਰ ਸ਼ਾਮ ਕੈਟਰੀਨਾ ਦੀ ਮਾਂ ਸੂਜ਼ਨ ਟਰਕੋਟ, ਭੈਣਾਂ ਨਤਾਸ਼ਾ, ਇਜ਼ਾਬੇਲ ਕੈਫ, ਭਰਾ ਸਬਸ਼ੀਅਨ ਲੌਰੇਂਟ ਮਿਕੇਲ, ਕੈਟਰੀਨਾ ਅਤੇ ਵਿੱਕੀ ਕੌਸ਼ਲ ਜੈਪੁਰ ਪਹੁੰਚ ਗਏ ਹਨ। ਵਿਆਹ ਸਮਾਗਮ 7 ਤਰੀਕ, ਯਾਨਿ ਅੱਜ ਤੋਂ ਸ਼ੁਰੂ ਹੋਣਗੇ। ਖਬਰਾਂ ਮੁਤਾਬਕ ਵਿਆਹ 'ਚ ਸੁਰੱਖਿਆ ਪ੍ਰਬੰਧਾਂ ਦੀ ਦੇਖਭਾਲ, ਸਲਮਾਨ ਦੇ ਬਾਡੀਗਾਰਡ ਸ਼ੇਰਾ ਦੀ ਕੰਪਨੀ ਕਰ ਰਹੀ ਹੈ।

ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਬੀਤੇ ਸ਼ੁੱਕਰਵਾਰ ਨੂੰ ਜ਼ਿਲ੍ਹਾ ਕੁਲੈਕਟਰ ਰਾਜਿੰਦਰ ਕਿਸ਼ਨ ਦੀ ਪ੍ਰਧਾਨਗੀ ਹੇਠ ਮੀਟਿੰਗ ਬੁਲਾ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਸੀ। ਇਸ ਮੀਟਿੰਗ ਵਿੱਚ ਐਸਪੀ ਰਾਜੇਸ਼ ਸਿੰਘ, ਏਡੀਐਮ ਸੂਰਜ ਸਿੰਘ ਨੇਗੀ, ਈਵੈਂਟ ਕੰਪਨੀ ਦੇ ਨੁਮਾਇੰਦੇ ਅਤੇ ਹੋਟਲ ਦਾ ਸਟਾਫ਼ ਵੀ ਹਾਜ਼ਰ ਸੀ। ਮੀਟਿੰਗ ਸਵਾਈ ਮਾਧੋਪੁਰ ਵਿੱਚ ਭੀੜ ਕੰਟਰੋਲ ਅਤੇ ਸੁਰੱਖਿਆ ਨੂੰ ਲੈ ਕੇ ਸੀ।

ਵਿਆਹ ਲਈ ਮੁੰਬਈ ਤੋਂ ਕਈ ਮਸ਼ਹੂਰ ਹਸਤੀਆਂ ਦੇ ਪਹੁੰਚਣ ਦੀ ਉਮੀਦ ਹੈ, ਜਿਨ੍ਹਾਂ ਦੀ ਝਲਕ ਦੇਖਣ ਲਈ ਸਥਾਨਕ ਲੋਕ ਇਕੱਠ ਕਰ ਸਕਦੇ ਹਨ।

Related Stories

No stories found.
logo
Punjab Today
www.punjabtoday.com