ਆਮਿਰ ਨੇ ਦੁਖੀ ਹੋ ਕੇ ਕਿਹਾ, ਕ੍ਰਿਪਾ ਕਰਕੇ ਮੇਰੀ ਫਿਲਮ ਦਾ ਬਾਈਕਾਟ ਨਾ ਕਰੋ

'ਲਾਲ ਸਿੰਘ ਚੱਢਾ' ਟੌਮ ਹੈਂਕਸ ਦੀ ਫਿਲਮ ਦਾ ਹਿੰਦੀ ਰੀਮੇਕ ਹੈ, ਇਸ ਲਈ ਲੋਕ ਨਕਲ ਕਰਨ ਦਾ ਦੋਸ਼ ਲਗਾ ਰਹੇ ਹਨ ਅਤੇ ਕਹਿ ਰਹੇ ਹਨ ਕਿ ਇਸ ਫਿਲਮ ਨਾਲੋਂ ਅਸਲੀ ਫਿਲਮ 'ਫੋਰੈਸਟ ਗੰਪ' ਦੇਖਣਾ ਬਿਹਤਰ ਹੈ।
ਆਮਿਰ ਨੇ ਦੁਖੀ ਹੋ ਕੇ ਕਿਹਾ, ਕ੍ਰਿਪਾ ਕਰਕੇ ਮੇਰੀ ਫਿਲਮ ਦਾ ਬਾਈਕਾਟ ਨਾ ਕਰੋ

ਆਮਿਰ ਖਾਨ ਦੀ 'ਲਾਲ ਸਿੰਘ ਚੱਢਾ' ਦੀ ਜਿਥੇ ਇਕ ਪਾਸੇ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਉਥੇ ਹੀ ਕੁਝ ਲੋਕ ਸੋਸ਼ਲ ਮੀਡਿਆ ਤੇ ਇਸਦਾ ਵਿਰੋਧ ਵੀ ਕਰ ਰਹੇ ਹਨ। ਬਾਲੀਵੁੱਡ ਦੇ ਪਰਫੈਕਸ਼ਨਿਸਟ ਆਮਿਰ ਖਾਨ ਅਤੇ ਕਰੀਨਾ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਲਾਲ ਸਿੰਘ ਚੱਢਾ' ਨੂੰ ਲੈ ਕੇ ਸੁਰਖੀਆਂ 'ਚ ਹਨ। ਪਰ ਇਹ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਮੁਸ਼ਕਲਾਂ ਵਿੱਚ ਘਿਰ ਗਈ ਹੈ। ਸੋਸ਼ਲ ਮੀਡੀਆ 'ਤੇ ਲੋਕ ਦਰਸ਼ਕਾਂ ਨੂੰ ਇਸ ਫਿਲਮ ਨੂੰ ਨਾ ਦੇਖਣ ਅਤੇ ਇਸ ਦਾ ਬਾਈਕਾਟ ਕਰਨ ਦੀ ਅਪੀਲ ਕਰ ਰਹੇ ਹਨ।

ਇਸ ਤੋਂ ਪਹਿਲਾ #BoycottLaalSinghChaddha ਵੀ ਟਵਿੱਟਰ 'ਤੇ ਟ੍ਰੈਂਡ ਕਰ ਰਿਹਾ ਹੈ। ਹਾਲ ਹੀ 'ਚ ਇਕ ਇੰਟਰਵਿਊ 'ਚ ਗੱਲਬਾਤ ਦੌਰਾਨ ਜਦੋਂ ਆਮਿਰ ਤੋਂ ਇਸ ਬਾਰੇ ਪੁੱਛਿਆ ਗਿਆ। ਤਾਂ ਜਵਾਬ 'ਚ ਉਸ ਨੇ ਕਿਹਾ, 'ਹਾਂ, ਮੈਂ ਇਹ ਦੇਖ ਕੇ ਦੁਖੀ ਹਾਂ। ਇਸ ਦੇ ਨਾਲ ਹੀ ਮੈਨੂੰ ਇਸ ਗੱਲ ਦਾ ਵੀ ਦੁੱਖ ਹੁੰਦਾ ਹੈ ਕਿ ਕੁਝ ਲੋਕ ਜੋ ਇਹ ਕਹਿ ਰਹੇ ਹਨ, ਉਨ੍ਹਾਂ ਦੇ ਮਨ ਵਿੱਚ ਇਹ ਵਿਸ਼ਵਾਸ ਹੈ ਕਿ ਮੈਂ ਅਜਿਹਾ ਵਿਅਕਤੀ ਹਾਂ ਜੋ ਇਸ ਦੇਸ਼ ਨੂੰ ਪਸੰਦ ਨਹੀਂ ਕਰਦਾ। ਮੈਂ ਭਾਰਤ ਅਤੇ ਇਸ ਦੇ ਲੋਕਾਂ ਨੂੰ ਬਹੁਤ ਪਿਆਰ ਕਰਦਾ ਹਾਂ।

ਇਹ ਮੰਦਭਾਗਾ ਹੈ ਕਿ ਕੁਝ ਲੋਕ ਮੇਰੇ ਬਾਰੇ ਇਸ ਤਰ੍ਹਾਂ ਮਹਿਸੂਸ ਕਰਦੇ ਹਨ। ਕਿਰਪਾ ਕਰਕੇ ਮੇਰੀ ਫਿਲਮ ਦਾ ਬਾਈਕਾਟ ਨਾ ਕਰੋ, ਕਿਰਪਾ ਕਰਕੇ ਮੇਰੀ ਫਿਲਮ ਦੇਖੋ। ਦਰਅਸਲ ਸੋਸ਼ਲ ਮੀਡੀਆ 'ਤੇ ਲੋਕ ਆਮਿਰ ਅਤੇ ਕਰੀਨਾ ਦੇ ਪੁਰਾਣੇ ਬਿਆਨਾਂ ਤੋਂ ਨਾਰਾਜ਼ ਹਨ। ਇਹ ਫਿਲਮ ਟੌਮ ਹੈਂਕਸ ਦੀ ਫਿਲਮ ਦਾ ਹਿੰਦੀ ਰੀਮੇਕ ਹੈ, ਇਸ ਲਈ ਲੋਕ ਇਸ ਦੀ ਨਕਲ ਕਰਨ ਦਾ ਦੋਸ਼ ਲਗਾ ਰਹੇ ਹਨ ਅਤੇ ਕਹਿ ਰਹੇ ਹਨ ਕਿ 'ਲਾਲ ਸਿੰਘ ਚੱਢਾ' ਦੇਖਣ ਨਾਲੋਂ ਅਸਲੀ ਫਿਲਮ 'ਫੋਰੈਸਟ ਗੰਪ' ਦੇਖਣਾ ਬਿਹਤਰ ਹੈ।

ਇੱਥੋਂ ਤੱਕ ਕਿ ਯੂਜ਼ਰਸ ਆਮਿਰ 'ਤੇ ਹਿੰਦੂ ਸੰਸਕ੍ਰਿਤੀ ਦਾ ਅਪਮਾਨ ਕਰਨ ਦਾ ਇਲਜ਼ਾਮ ਲਗਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਫਿਲਮ ਦੇ ਟ੍ਰੇਲਰ ਲਾਂਚ ਦੇ ਮੌਕੇ 'ਤੇ ਅਜਿਹਾ ਟ੍ਰੈਂਡ ਹੋਇਆ ਹੈ। ਨੇਟੀਜ਼ਨ 'ਬਾਈਕਾਟ ਲਾਲ ਸਿੰਘ ਚੱਢਾ' ਹੈਸ਼ਟੈਗ ਨਾਲ ਵੱਖ-ਵੱਖ ਤਰ੍ਹਾਂ ਦੇ ਪੋਸਟਰ ਸ਼ੇਅਰ ਕਰ ਰਹੇ ਹਨ। ਜਿੱਥੇ ਇੱਕ ਯੂਜ਼ਰ ਨੇ ਆਮਿਰ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ, ਤੁਹਾਡੀ ਪਤਨੀ ਨੇ ਕਿਹਾ ਕਿ ਤੁਸੀਂ ਭਾਰਤ ਵਿੱਚ ਸੁਰੱਖਿਅਤ ਨਹੀਂ ਹੋ, ਤੁਸੀਂ ਇੱਥੇ ਫਿਲਮ ਦਾ ਟੈਲੀਕਾਸਟ ਕਿਉਂ ਕਰ ਰਹੇ ਹੋ।

ਇਕ ਹੋਰ ਯੂਜ਼ਰ ਨੇ ਲਿਖਿਆ, 'ਕਰੀਨਾ ਨੇ ਕਿਹਾ ਸੀ, 'ਸਾਡੀਆਂ ਫਿਲਮਾਂ ਨਾ ਦੇਖੋ, ਅਸੀਂ ਕਿਸੇ 'ਤੇ ਜ਼ਬਰਦਸਤੀ ਨਹੀਂ ਕਰਦੇ,ਇਸ ਗੱਲ ਨੂੰ ਕਦੇ ਨਾ ਭੁੱਲੋ।' ਫਿਲਮ 'ਲਾਲ ਸਿੰਘ ਚੱਢਾ' ਦਾ ਨਿਰਦੇਸ਼ਨ ਅਦਵੈਤ ਚੰਦਨ ਨੇ ਕੀਤਾ ਹੈ। ਇਸ ਵਿੱਚ ਆਮਿਰ ਤੋਂ ਇਲਾਵਾ ਕਰੀਨਾ ਕਪੂਰ ਅਤੇ ਮੋਨਾ ਸਿੰਘ ਵੀ ਹਨ। ਸਾਊਥ ਐਕਟਰ ਨਾਗਾ ਚੈਤਨਿਆ ਵੀ ਇਸ ਫਿਲਮ ਰਾਹੀਂ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਫਿਲਮ 'ਚ ਸ਼ਾਹਰੁਖ ਖਾਨ ਅਤੇ ਸੈਫ ਅਲੀ ਖਾਨ ਕੈਮਿਓ ਰੋਲ ਕਰਨਗੇ। ਇਹ ਫਿਲਮ 11 ਅਗਸਤ 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Related Stories

No stories found.
Punjab Today
www.punjabtoday.com