ਆਮਿਰ 'ਲਾਲ ਸਿੰਘ ਚੱਢਾ' ਲਈ ਨਹੀਂ ਲਵੇਗਾ ਫੀਸ, ਫਲਾਪ ਦੀ ਲਈ ਜ਼ਿੰਮੇਵਾਰੀ

ਆਮਿਰ 'ਲਾਲ ਸਿੰਘ ਚੱਢਾ' ਲਈ ਨਹੀਂ ਲਵੇਗਾ ਫੀਸ, ਫਲਾਪ ਦੀ ਲਈ ਜ਼ਿੰਮੇਵਾਰੀ

ਆਮਿਰ ਖਾਨ ਨੇ ਮੇਕਰਸ ਅਤੇ ਡਿਸਟ੍ਰੀਬਿਊਟਰਾਂ ਦੀ ਹਾਲਤ ਨੂੰ ਦੇਖਦੇ ਹੋਏ ਫੈਸਲਾ ਕੀਤਾ ਹੈ, ਕਿ ਉਹ ਹੁਣ ਲਾਲ ਸਿੰਘ ਚੱਢਾ ਲਈ ਫੀਸ ਨਹੀਂ ਲੈਣਗੇ। ਤਿੰਨੋਂ ਖਾਨ ਉੱਚੀ ਫੀਸ ਲਈ ਜਾਣੇ ਜਾਂਦੇ ਹਨ, ਇਸ ਲਈ ਆਮਿਰ ਵਲੋਂ ਫੀਸ ਨਾ ਲੈਣਾ ਵੱਡੀ ਗੱਲ ਹੈ।

ਆਮਿਰ ਖਾਨ ਦੀ ਫਿਲਮ 'ਲਾਲ ਸਿੰਘ ਚੱਢਾ' ਬਾਕਸ ਆਫਿਸ 'ਤੇ ਬੁਰੀ ਤਰਾਂ ਫੇਲ ਹੋ ਗਈ ਹੈ । ਬਾਈਕਾਟ ਦੇ ਰੁਝਾਨ ਦੀ ਲਹਿਰ ਨੇ ਫਿਲਮ ਨੂੰ ਬਹੁਤ ਨੁਕਸਾਨ ਪਹੁੰਚਾਇਆ। ਚਾਰ ਸਾਲ ਬਾਅਦ ਪਰਦੇ 'ਤੇ ਵਾਪਸੀ ਕਰ ਰਹੇ ਆਮਿਰ ਨੂੰ ਇਸ ਫਿਲਮ ਤੋਂ ਕਾਫੀ ਉਮੀਦਾਂ ਸਨ, ਪਰ ਦਰਸ਼ਕਾਂ ਨੇ ਫਿਲਮ ਨੂੰ ਨਕਾਰ ਦਿੱਤਾ। 180 ਕਰੋੜ 'ਚ ਬਣੀ ਲਾਲ ਸਿੰਘ ਚੱਢਾ ਨੇ ਭਾਰਤ 'ਚ 20 ਦਿਨਾਂ 'ਚ ਕਰੀਬ 62.66 ਕਰੋੜ ਦੀ ਕਮਾਈ ਕੀਤੀ ਹੈ।

ਇਸ ਕਾਰਨ ਫਿਲਮ ਦੇ ਨਿਰਮਾਤਾਵਾਂ ਨੂੰ ਕਰੋੜਾਂ ਦਾ ਨੁਕਸਾਨ ਹੋਇਆ ਹੈ, ਅਜਿਹੇ ਵਿੱਚ ਖਬਰਾਂ ਹਨ ਕਿ ਆਮਿਰ ਖਾਨ ਇਸ ਨੁਕਸਾਨ ਦੀ ਭਰਪਾਈ ਲਈ ਆਪਣੀ ਫੀਸ ਨਹੀਂ ਲੈਣਗੇ। ਖਬਰਾਂ ਮੁਤਾਬਕ, ਆਮਿਰ ਨੇ ਮੇਕਰਸ ਅਤੇ ਡਿਸਟ੍ਰੀਬਿਊਟਰਾਂ ਦੀ ਹਾਲਤ ਨੂੰ ਦੇਖਦੇ ਹੋਏ ਫੈਸਲਾ ਕੀਤਾ ਹੈ, ਕਿ ਉਹ ਹੁਣ ਲਾਲ ਸਿੰਘ ਚੱਢਾ ਲਈ ਫੀਸ ਨਹੀਂ ਲੈਣਗੇ। ਮੰਨਿਆ ਜਾ ਰਿਹਾ ਸੀ ਕਿ ਜੇਕਰ ਆਮਿਰ ਆਪਣੀ ਫੀਸ ਲੈ ਲੈਂਦੇ ਤਾਂ ਮੇਕਰਸ ਨੂੰ 100 ਕਰੋੜ ਤੋਂ ਜ਼ਿਆਦਾ ਦਾ ਨੁਕਸਾਨ ਹੋ ਜਾਣਾ ਸੀ।

ਅਜਿਹੇ 'ਚ ਫਿਲਮ ਦੇ ਫਲਾਪ ਹੋਣ ਦੀ ਜ਼ਿੰਮੇਵਾਰੀ ਲੈਂਦੇ ਹੋਏ, ਆਮਿਰ ਨੇ ਖੁਦ ਅੱਗੇ ਆ ਕੇ ਫੀਸ ਮੁਆਫ ਕਰ ਦਿੱਤੀ ਹੈ। ਇਸ ਕਾਰਨ ਨਿਰਮਾਤਾਵਾਂ ਨੂੰ ਹੁਣ ਛੋਟੇ ਪੈਮਾਨੇ 'ਤੇ ਨੁਕਸਾਨ ਝੱਲਣਾ ਪਵੇਗਾ। ਆਮਿਰ ਨੇ ਇਸ ਫਿਲਮ ਨੂੰ 4 ਸਾਲ ਦਾ ਸਮਾਂ ਦਿੱਤਾ, ਪਰ ਉਨ੍ਹਾਂ ਨੂੰ ਫਿਲਮ ਦਾ ਇੱਕ ਰੁਪਿਆ ਨਹੀਂ ਮਿਲਿਆ। ਆਪਣੀ ਧੀਮੀ ਕਮਾਈ ਅਤੇ ਬਾਈਕਾਟ ਕਾਰਨ ਇਹ ਫਿਲਮ ਬਾਕਸ ਆਫਿਸ 'ਤੇ ਤਬਾਹੀ ਸਾਬਤ ਹੋਈ।

ਅਜਿਹੇ 'ਚ ਆਮਿਰ ਨਹੀਂ ਚਾਹੁੰਦੇ ਸਨ, ਕਿ ਉਨ੍ਹਾਂ ਤੋਂ ਇਲਾਵਾ ਕਿਸੇ ਹੋਰ ਨੂੰ ਫਿਲਮ ਦਾ ਨੁਕਸਾਨ ਝੱਲਣਾ ਪਵੇ। ਬਾਲੀਵੁੱਡ ਦੇ ਤਿੰਨੋਂ ਖਾਨ ਆਪਣੀ ਉੱਚੀ ਫੀਸ ਲਈ ਜਾਣੇ ਜਾਂਦੇ ਹਨ, ਇਸ ਲਈ ਆਮਿਰ ਲਈ ਫੀਸ ਨਾ ਲੈਣਾ ਵੱਡੀ ਗੱਲ ਹੈ। ਅਭਿਨੇਤਾ ਨੇ ਫਲਾਪ ਹੋਣ ਕਾਰਨ ਪਹਿਲਾਂ ਕਦੇ ਵੀ ਕਿਸੇ ਫਿਲਮ ਦੀ ਫੀਸ ਮੁਆਫ ਨਹੀਂ ਕੀਤੀ ਸੀ। 4 ਸਾਲ ਪਹਿਲਾਂ ਰਿਲੀਜ਼ ਹੋਈ ਆਮਿਰ ਦੀ ਫਿਲਮ 'ਠਗਸ ਆਫ ਹਿੰਦੋਸਤਾਨ' ਵੀ ਫਲਾਪ ਹੋ ਗਈ ਪਰ ਆਮਿਰ ਨੇ ਉਸ ਦੀ ਫੀਸ ਲਈ ਸੀ ।

ਇਹ ਪਹਿਲੀ ਵਾਰ ਹੈ, ਜਦੋਂ ਆਮਿਰ ਨੇ ਫਿਲਮ ਦੇ ਨੁਕਸਾਨ ਦੀ ਪੂਰੀ ਜ਼ਿੰਮੇਵਾਰੀ ਲਈ ਹੈ ਅਤੇ ਫੀਸ ਵੀ ਨਹੀਂ ਲਈ ਹੈ। ਲਾਲ ਸਿੰਘ ਚੱਢਾ 11 ਅਗਸਤ ਨੂੰ ਰਿਲੀਜ਼ ਹੋਈ ਸੀ । ਕੁੱਲ 20 ਦਿਨਾਂ 'ਚ ਫਿਲਮ ਸਿਰਫ 60 ਕਰੋੜ ਹੀ ਕਮਾ ਸਕੀ, ਜਿਸ ਕਾਰਨ ਫਿਲਮ ਨੂੰ ਕੁੱਲ 110 ਕਰੋੜ ਦਾ ਨੁਕਸਾਨ ਹੋਇਆ। ਫਿਲਮ ਦੇ ਫਲਾਪ ਹੋਣ ਦਾ ਦੂਜਾ ਕਾਰਨ ਆਮਿਰ ਅਤੇ ਕਰੀਨਾ ਨੂੰ ਲੈ ਕੇ ਲੋਕਾਂ 'ਚ ਨਫਰਤ ਸੀ, ਜਿਸ ਕਾਰਨ ਇਹ ਫਿਲਮ ਬਾਈਕਾਟ ਦੇ ਰੁਝਾਨ ਦਾ ਸ਼ਿਕਾਰ ਹੋ ਗਈ।

Related Stories

No stories found.
logo
Punjab Today
www.punjabtoday.com