ਆਮਿਰ ਨੇ ਛੱਡੀਆਂ ਕਈ ਸ਼ਾਨਦਾਰ ਫਿਲਮਾਂ, ਬਾਅਦ 'ਚ ਫ਼ਿਲਮਾਂ ਨੇ ਰਚਿਆ ਇਤਿਹਾਸ

ਆਮਿਰ ਦੀਆਂ ਛੱਡੀਆਂ ਗਈਆਂ ਕਈ ਫਿਲਮਾਂ ਹਨ, ਜੋ ਬਾਅਦ ਵਿੱਚ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਵਰਗੇ ਸਿਤਾਰਿਆਂ ਕੋਲ ਗਈਆਂ ਅਤੇ ਹਿੱਟ ਸਾਬਤ ਹੋਈਆਂ।
ਆਮਿਰ ਨੇ ਛੱਡੀਆਂ ਕਈ ਸ਼ਾਨਦਾਰ ਫਿਲਮਾਂ, ਬਾਅਦ 'ਚ ਫ਼ਿਲਮਾਂ ਨੇ ਰਚਿਆ ਇਤਿਹਾਸ

ਆਮਿਰ ਖਾਨ ਨੇ ਬਹੁਤ ਸਾਰੀਆਂ ਅਜਿਹੀਆਂ ਫ਼ਿਲਮਾਂ ਛੱਡੀਆਂ, ਜਿਨਾਂ ਨੇ ਹਿੰਦੀ ਸਿਨੇਮਾ ਵਿਚ ਇਤਿਹਾਸ ਰੱਚਿਆ। ਆਮਿਰ ਖਾਨ ਦੀ ਆਉਣ ਵਾਲੀ ਫਿਲਮ ਲਾਲ ਸਿੰਘ ਚੱਢਾ 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਨੂੰ ਲੈ ਕੇ ਉਹ ਚਰਚਾ 'ਚ ਬਣੇ ਹੋਏ ਹਨ।

'ਮਿਸਟਰ ਪਰਫੈਕਸ਼ਨਿਸਟ' ਫਿਲਮਾਂ ਦੀ ਚੋਣ ਕਰਨ 'ਚ ਬਹੁਤ ਧਿਆਨ ਰੱਖਦਾ ਹੈ, ਇਸੇ ਲਈ ਉਸ ਦੇ ਹੱਥਾਂ 'ਚੋਂ ਵੀ ਕਈ ਸ਼ਾਨਦਾਰ ਫਿਲਮਾਂ ਨਿਕਲੀਆਂ ਹਨ। ਆਮਿਰ ਦੀਆਂ ਛੱਡੀਆਂ ਗਈਆਂ ਫਿਲਮਾਂ ਵੀ ਹਨ, ਜੋ ਬਾਅਦ ਵਿੱਚ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਵਰਗੇ ਸਿਤਾਰਿਆਂ ਕੋਲ ਗਈਆਂ ਅਤੇ ਹਿੱਟ ਸਾਬਤ ਹੋਈਆਂ।

ਫਿਲਮ ਸਾਜਨ ਲਈ ਮੇਕਰਸ ਨੇ ਸਲਮਾਨ ਖਾਨ ਅਤੇ ਆਮਿਰ ਖਾਨ ਨੂੰ ਇਕੱਠੇ ਅਪ੍ਰੋਚ ਕੀਤਾ ਸੀ, ਪਰ ਆਮਿਰ ਨੇ ਇਸ ਫਿਲਮ ਲਈ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਇਸ ਫਿਲਮ 'ਚ ਸੰਜੇ ਦੱਤ ਨੂੰ ਕਾਸਟ ਕੀਤਾ ਗਿਆ। ਇਹ 1991 ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਵਿੱਚੋਂ ਇੱਕ ਸੀ। ਫਿਲਮ ਨੇ 33 ਕਰੋੜ ਦੀ ਕਮਾਈ ਕੀਤੀ ਸੀ।

ਨਿਰਮਾਤਾਵਾਂ ਨੇ ਪਹਿਲਾਂ ਆਮਿਰ ਖਾਨ ਨੂੰ ਫਿਲਮ 'ਡਰ' ਵਿੱਚ ਇੱਕ ਮਨੋ-ਜਨੂੰਨੀ ਪ੍ਰੇਮੀ ਦੀ ਭੂਮਿਕਾ ਨਿਭਾਉਣ ਲਈ ਸੰਪਰਕ ਕੀਤਾ ਸੀ, ਪਰ ਉਸਨੇ ਇਨਕਾਰ ਕਰ ਦਿੱਤਾ ਸੀ। ਬਾਅਦ ਵਿੱਚ ਸ਼ਾਹਰੁਖ ਨੂੰ ਫਿਲਮ ਵਿੱਚ ਕਾਸਟ ਕੀਤਾ ਗਿਆ। ਫਿਲਮ 'ਚ ਸ਼ਾਹਰੁਖ ਵਲੋਂ ਨਿਭਾਏ ਗਏ ਰਾਹੁਲ ਮਹਿਰਾ ਦਾ ਕਿਰਦਾਰ ਅੱਜ ਵੀ ਲੋਕਾਂ ਦੇ ਮਨਾਂ 'ਚ ਯਾਦ ਹੈ। ਫਿਲਮ ਨੇ ਬਾਕਸ ਆਫਿਸ 'ਤੇ 22 ਕਰੋੜ ਦੀ ਕਮਾਈ ਕੀਤੀ ਸੀ। ਇਸ ਫਿਲਮ ਨੇ ਬਾਲੀਵੁੱਡ 'ਚ ਰੋਮਾਂਟਿਕ ਫਿਲਮਾਂ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਹੈ।

ਡੀਡੀਐਲਜੇ ਵੀ ਪਹਿਲਾ ਆਮਿਰ ਖਾਨ ਨੂੰ ਆਫ਼ਰ ਕੀਤੀ ਗਈ ਸੀ। ਨਿਰਦੇਸ਼ਕ ਆਦਿਤਿਆ ਚੋਪੜਾ ਨੇ ਸ਼ੁਰੂ ਵਿੱਚ ਆਮਿਰ ਖਾਨ ਨੂੰ ਰਾਜ ਦੀ ਭੂਮਿਕਾ ਦੀ ਪੇਸ਼ਕਸ਼ ਕੀਤੀ ਸੀ, ਪਰ ਆਮਿਰ ਨੂੰ ਇਹ ਭੂਮਿਕਾ ਪਸੰਦ ਨਹੀਂ ਆਈ ਅਤੇ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਸ਼ਾਹਰੁਖ ਖਾਨ ਨੇ ਇਸ ਭੂਮਿਕਾ ਨੂੰ ਇਸ ਤਰ੍ਹਾਂ ਨਿਭਾਇਆ ਕਿ ਇਹ ਫਿਲਮ ਸ਼ਾਹਰੁਖ ਦੀ ਹੁਣ ਤੱਕ ਦੀ ਸਭ ਤੋਂ ਵਧੀਆ ਅਤੇ ਸਭ ਤੋਂ ਪਸੰਦੀਦਾ ਫਿਲਮ ਬਣ ਗਈ।

ਫਿਲਮ ਨੇ ਉਸ ਸਮੇਂ ਨੈਸ਼ਨਲ ਫਿਲਮ ਅਵਾਰਡ ਅਤੇ 10 ਫਿਲਮਫੇਅਰ ਅਵਾਰਡ ਜਿੱਤਣ ਦਾ ਰਿਕਾਰਡ ਬਣਾਇਆ ਸੀ। ਫਿਲਮ ਅਜੇ ਵੀ ਮੁੰਬਈ ਦੇ ਮਰਾਠਾ ਮੰਦਰ ਥੀਏਟਰ ਵਿੱਚ ਦਿਖਾਈ ਜਾਂਦੀ ਹੈ। ਫਿਲਮ ਨੇ ਬਾਕਸ ਆਫਿਸ 'ਤੇ 113 ਕਰੋੜ ਦੀ ਕਮਾਈ ਕੀਤੀ ਸੀ।

ਸਲਮਾਨ ਖਾਨ ਦੇ ਕਰੀਅਰ ਵਿੱਚ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਨ੍ਹਾਂ ਦੀਆਂ ਕਈ ਫਿਲਮਾਂ ਫਲਾਪ ਸਾਬਤ ਹੋਈਆਂ, ਜਿਸ ਤੋਂ ਬਾਅਦ ਉਨ੍ਹਾਂ ਨੇ 2015 ਵਿੱਚ ਫਿਲਮ ਬਜਰੰਗੀ ਭਾਈਜਾਨ ਨਾਲ ਵਾਪਸੀ ਕੀਤੀ। ਖਬਰਾਂ ਮੁਤਾਬਕ ਕਬੀਰ ਖਾਨ ਇਸ ਫਿਲਮ 'ਚ ਆਮਿਰ ਖਾਨ ਨੂੰ ਕਾਸਟ ਕਰਨਾ ਚਾਹੁੰਦੇ ਸਨ, ਪਰ ਆਮਿਰ ਨੇ ਇਸ ਲਈ ਵੀ ਅਜਿਹਾ ਨਹੀਂ ਕੀਤਾ। ਫਿਲਮ ਨੇ ਬਾਕਸ ਆਫਿਸ 'ਤੇ 321 ਕਰੋੜ ਦੀ ਕਮਾਈ ਕੀਤੀ ਸੀ।

Related Stories

No stories found.
logo
Punjab Today
www.punjabtoday.com