ਤਲਾਕ ਤੋਂ ਬਾਅਦ ਵੀ ਆਮਿਰ ਖਾਨ ਹਰ ਹਫਤੇ ਸਾਬਕਾ ਪਤਨੀਆਂ ਨੂੰ ਜਾਂਦੇ ਹਨ ਮਿਲਣ

ਆਮਿਰ ਖਾਨ ਦੀ ਪਹਿਲੀ ਪਤਨੀ ਦਾ ਨਾਂ ਰੀਨਾ ਦੱਤ ਹੈ। ਉਸ ਤੋਂ ਤਲਾਕ ਲੈਣ ਤੋਂ ਬਾਅਦ, ਅਦਾਕਾਰ ਨੇ ਸਾਲ 2005 ਵਿੱਚ ਕਿਰਨ ਰਾਓ ਨਾਲ ਵਿਆਹ ਕੀਤਾ ਸੀ।
ਤਲਾਕ ਤੋਂ ਬਾਅਦ ਵੀ ਆਮਿਰ ਖਾਨ ਹਰ ਹਫਤੇ ਸਾਬਕਾ ਪਤਨੀਆਂ ਨੂੰ ਜਾਂਦੇ ਹਨ ਮਿਲਣ

ਬਾਲੀਵੁੱਡ ਅਭਿਨੇਤਾ ਆਮਿਰ ਖਾਨ ਨੇ ਕਰਨ ਜੌਹਰ ਦੇ ਚੈਟ ਸ਼ੋਅ ਕੌਫੀ ਵਿਦ ਕਰਨ 'ਤੇ ਆਪਣੀਆਂ ਸਾਬਕਾ ਪਤਨੀਆਂ ਕਿਰਨ ਅਤੇ ਰੀਨਾ ਨਾਲ ਆਪਣੇ ਸਮੀਕਰਨ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਉਹ ਦੋਵਾਂ ਦੇ ਸੰਪਰਕ ਵਿੱਚ ਹਨ ਅਤੇ ਉਨ੍ਹਾਂ ਨੂੰ ਮਿਲਦੇ ਰਹਿੰਦੇ ਹਨ।

ਆਮਿਰ 'ਕੌਫੀ ਵਿਦ ਕਰਨ' 'ਚ ਲਾਲ ਸਿੰਘ ਚੱਢਾ ਦੀ ਕੋ-ਸਟਾਰ ਕਰੀਨਾ ਕਪੂਰ ਨਾਲ ਆਏ। ਇਸ ਐਪੀਸੋਡ ਦਾ ਪ੍ਰੋਮੋ ਸਾਹਮਣੇ ਆ ਚੁੱਕਾ ਹੈ। ਜਿਸ ਵਿੱਚ ਆਮਿਰ ਆਪਣੀਆਂ ਸਾਬਕਾ ਪਤਨੀਆਂ ਬਾਰੇ ਗੱਲ ਕਰਨ ਜਾ ਰਹੇ ਹਨ।

ਆਮਿਰ ਨੇ ਕਿਹਾ ਕਿ ''ਮੇਰੇ ਦਿਲ 'ਚ ਦੋਹਾਂ ਦਾ ਬਹੁਤ ਸਨਮਾਨ ਹੈ, ਅਸੀਂ ਹਮੇਸ਼ਾ ਪਰਿਵਾਰ ਵਾਂਗ ਰਹਿੰਦੇ ਹਾਂ।" ਆਪਣੇ ਅਤੇ ਆਪਣੀਆਂ ਸਾਬਕਾ ਪਤਨੀਆਂ ਵਿਚਕਾਰ ਦਰਾਰ ਦੀਆਂ ਅਫਵਾਹਾਂ ਦਾ ਖੰਡਨ ਕਰਦੇ ਹੋਏ, ਅਭਿਨੇਤਾ ਨੇ ਕਿਹਾ, ਅਸੀਂ ਹਫ਼ਤੇ ਵਿੱਚ ਇੱਕ ਵਾਰ ਜਰੂਰ ਇਕੱਠੇ ਹੁੰਦੇ ਹਾਂ, ਭਾਵੇਂ ਅਸੀਂ ਕਿੰਨੇ ਵੀ ਵਿਅਸਤ ਕਿਉਂ ਨਾ ਹੋਈਏ। ਸਾਡੇ ਵਿੱਚ ਇੱਕ ਦੂਜੇ ਲਈ ਬਹੁਤ ਦੇਖਭਾਲ, ਪਿਆਰ ਅਤੇ ਸਤਿਕਾਰ ਹੈ।"

ਤੁਹਾਨੂੰ ਦੱਸ ਦੇਈਏ ਕਿ ਆਮਿਰ ਖਾਨ ਦੀ ਪਹਿਲੀ ਪਤਨੀ ਦਾ ਨਾਂ ਰੀਨਾ ਦੱਤ ਹੈ। ਉਸ ਤੋਂ ਤਲਾਕ ਲੈਣ ਤੋਂ ਬਾਅਦ, ਅਦਾਕਾਰ ਨੇ ਸਾਲ 2005 ਵਿੱਚ ਕਿਰਨ ਰਾਓ ਨਾਲ ਵਿਆਹ ਕੀਤਾ। ਲੰਬੇ ਸਮੇਂ ਤੱਕ ਇਕੱਠੇ ਰਹਿਣ ਤੋਂ ਬਾਅਦ ਦੋਵਾਂ ਨੇ ਸਾਲ 2021 ਵਿੱਚ ਇੱਕ ਦੂਜੇ ਤੋਂ ਤਲਾਕ ਲੈ ਲਿਆ ਸੀ। ਦੋਵਾਂ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਸੀ ਕਿ ਉਨ੍ਹਾਂ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ ਅਤੇ ਉਹ ਆਪਣੇ ਬੇਟੇ ਆਜ਼ਾਦ ਰਾਓ ਖਾਨ ਦਾ ਪਾਲਣ-ਪੋਸ਼ਣ ਇਕੱਠੇ ਕਰਨਗੇ।

ਆਮਿਰ ਦੇ ਕੁੱਲ ਤਿੰਨ ਬੱਚੇ ਹਨ, ਉਨ੍ਹਾਂ ਦੇ ਪਹਿਲੇ ਵਿਆਹ ਤੋਂ ਦੋ ਬੱਚੇ ਹਨ। ਬੇਟੀ ਈਰਾ ਖਾਨ ਅਤੇ ਬੇਟਾ ਜੁਨੈਦ ਖਾਨ। ਤੁਹਾਨੂੰ ਦੱਸ ਦੇਈਏ ਕਿ 'ਕੌਫੀ ਵਿਦ ਕਰਨ' ਦਾ ਇਹ ਐਪੀਸੋਡ ਕਾਫੀ ਦਿਲਚਸਪ ਹੋਣ ਵਾਲਾ ਹੈ। ਪ੍ਰੋਮੋ 'ਚ ਕਰਨ ਅਤੇ ਆਮਿਰ ਦੀ ਗੱਲਬਾਤ ਕਾਫੀ ਮਜ਼ਾਕੀਆ ਹੈ। ਪ੍ਰੋਮੋ ਵਿੱਚ ਦਿਖਾਇਆ ਗਿਆ ਹੈ ਕਿ ਕਰਨ ਕਰੀਨਾ ਤੋਂ ਪੁੱਛਦਾ ਹੈ ਕਿ ਬੱਚੇ ਪੈਦਾ ਕਰਨ ਤੋਂ ਬਾਅਦ ਕੁਆਲਿਟੀ ਸੈਕਸ ਇੱਕ ਮਿੱਥ ਹੈ ਜਾਂ ਅਸਲੀਅਤ। ਇਸ 'ਤੇ ਕਰੀਨਾ ਨੇ ਕਰਨ ਨੂੰ ਕਿਹਾ ਕਿ ਤੁਹਾਨੂੰ ਪਤਾ ਹੋਵੇਗਾ। ਜਿਸ 'ਤੇ ਕਰਨ ਕਹਿੰਦੇ ਹਨ ਕਿ ਮੇਰੀ ਮਾਂ ਵੀ ਇਹ ਸ਼ੋਅ ਦੇਖ ਰਹੀ ਹੈ, ਤੁਸੀਂ ਮੇਰੀ ਸੈਕਸ ਲਾਈਫ ਦੀ ਗੱਲ ਕਰ ਰਹੇ ਹੋ। ਇਸ 'ਤੇ ਆਮਿਰ ਜਵਾਬ ਦਿੰਦੇ ਹਨ, ''ਕੀ ਤੁਹਾਡੀ ਮਾਂ ਤੁਹਾਨੂੰ ਦੂਜਿਆਂ ਦੀ ਸੈਕਸ ਲਾਈਫ ਬਾਰੇ ਗੱਲ ਕਰਨ ਤੋਂ ਨਹੀਂ ਰੋਕਦੀ। ਤੁਸੀਂ ਕਿਸ ਤਰ੍ਹਾਂ ਦਾ ਸਵਾਲ ਪੁੱਛ ਰਹੇ ਹੋ ਕਰਨ।''

Related Stories

No stories found.
Punjab Today
www.punjabtoday.com