ਸਲਮਾਨ ਤੋਂ ਬਾਅਦ ਪਠਾਨ 'ਚ ਆਮਿਰ ਦੀ ਭੈਣ ਨਿਖਤ ਨੇ ਨਿਭਾਈ ਅਹਿਮ ਭੂਮਿਕਾ

'ਪਠਾਨ' ਵਿੱਚ ਨਿਖਤ ਨੇ ਇੱਕ ਛੋਟਾ ਜਿਹਾ ਕੈਮਿਓ ਕੀਤਾ ਹੈ। ਉਸਨੇ ਇਸ ਫਿਲਮ 'ਚ ਸ਼ਾਹਰੁਖ ਦਾ ਪਾਲਣ ਪੋਸ਼ਣ ਕਰਨ ਵਾਲੀ ਔਰਤ ਦਾ ਕਿਰਦਾਰ ਨਿਭਾਇਆ ਹੈ।
ਸਲਮਾਨ ਤੋਂ ਬਾਅਦ ਪਠਾਨ 'ਚ ਆਮਿਰ ਦੀ ਭੈਣ ਨਿਖਤ ਨੇ ਨਿਭਾਈ ਅਹਿਮ ਭੂਮਿਕਾ

ਸਲਮਾਨ ਤੋਂ ਬਾਅਦ ਆਮਿਰ ਖਾਨ ਦਾ ਵੀ 'ਪਠਾਨ' ਨਾਲ ਕਨੈਕਸਨ ਜੁੜ ਗਿਆ ਹੈ। ਆਮਿਰ ਖਾਨ ਦੀ ਵੱਡੀ ਭੈਣ ਨਿਖਤ ਖਾਨ ਵੀ ਪਠਾਨ 'ਚ ਨਜ਼ਰ ਆ ਚੁੱਕੀ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ, ਇਸ ਤਸਵੀਰ 'ਚ ਉਹ ਸ਼ਾਹਰੁਖ ਖਾਨ ਨਾਲ ਨਜ਼ਰ ਆ ਰਹੀ ਹੈ। ਇਸ ਫਿਲਮ ਵਿੱਚ ਨਿਖਤ ਨੇ ਇੱਕ ਛੋਟਾ ਜਿਹਾ ਕੈਮਿਓ ਕੀਤਾ ਹੈ। ਉਸਨੇ ਇਸ ਫਿਲਮ 'ਚ ਸ਼ਾਹਰੁਖ ਦਾ ਪਾਲਣ ਪੋਸ਼ਣ ਕਰਨ ਵਾਲੀ ਔਰਤ ਦਾ ਕਿਰਦਾਰ ਨਿਭਾਇਆ ਹੈ।

ਨਿਖਤ ਇੱਕ ਮਸ਼ਹੂਰ ਅਦਾਕਾਰਾ ਹੈ, ਉਨ੍ਹਾਂ ਨੇ 'ਮਿਸ਼ਨ ਮੰਗਲ', 'ਸਾਂਡ ਕੀ ਆਂਖ' ਅਤੇ 'ਤਾਣਾਜੀ ਦਿ ਅਨਸੰਗ ਵਾਰੀਅਰ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਅਭਿਨੇਤਰੀ ਹੋਣ ਦੇ ਨਾਲ-ਨਾਲ ਉਹ ਆਮਿਰ ਖਾਨ ਦੀ ਸੁਪਰਹਿੱਟ ਫਿਲਮ 'ਲਗਾਨ' ਦਾ ਨਿਰਮਾਣ ਵੀ ਕਰ ਚੁੱਕੀ ਹੈ। ਸ਼ਾਹਰੁਖ ਖਾਨ ਦੀ ਫਿਲਮ ਪਠਾਨ 25 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਰਿਲੀਜ਼ ਹੋਣ ਦੇ ਨਾਲ ਹੀ ਦਰਸ਼ਕਾਂ 'ਚ ਫਿਲਮ ਨੂੰ ਲੈ ਕੇ ਕਾਫੀ ਕ੍ਰੇਜ਼ ਹੈ।

ਇਸ ਫਿਲਮ 'ਚ ਸਲਮਾਨ ਖਾਨ ਨੇ ਜ਼ਬਰਦਸਤ ਕੈਮਿਓ ਕੀਤਾ ਹੈ, ਜੋ ਫਿਲਮ ਦੀ ਸਫਲਤਾ ਦਾ ਮੁੱਖ ਕਾਰਨ ਹੈ, ਪਰ ਸਲਮਾਨ ਅਤੇ ਸ਼ਾਹਰੁਖ ਤੋਂ ਇਲਾਵਾ ਆਮਿਰ ਖਾਨ ਦਾ ਵੀ ਪਠਾਨ 'ਚ ਕਨੈਕਸ਼ਨ ਹੈ। ਫਿਲਮ 'ਚ ਆਮਿਰ ਖਾਨ ਦੀ ਵੱਡੀ ਭੈਣ ਨਿਖਤ ਅਹਿਮ ਭੂਮਿਕਾ 'ਚ ਹੈ। ਨਿਖਤ ਦਾ ਪੂਰਾ ਨਾਂ ਨਿਖਤ ਖਾਨ ਹੇਗੜੇ ਹੈ। ਨਿਖਤ ਤੋਂ ਇਲਾਵਾ ਆਮਿਰ ਦੀ ਇਕ ਹੋਰ ਭੈਣ ਹੈ, ਫਰਹਤ ਖਾਨ। ਅਭਿਨੇਤਾ ਇਮਰਾਨ ਖਾਨ ਉਨ੍ਹਾਂ ਦੇ ਬੇਟੇ ਹਨ।

ਲੋਕ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਪੋਸਟ ਕਰ ਰਹੇ ਹਨ। ਲੋਕ ਉਸਦੇ ਕੰਮ ਨੂੰ ਬਹੁਤ ਪਸੰਦ ਕਰਦੇ ਹਨ। ਨਿਖਤ ਵੀ ਉਨ੍ਹਾਂ ਪ੍ਰਸ਼ੰਸਕਾਂ ਦੀਆਂ ਪੋਸਟਾਂ ਨੂੰ ਦੁਬਾਰਾ ਪੋਸਟ ਕਰ ਰਹੀ ਹੈ। ਉਨ੍ਹਾਂ ਨੇ ਇੰਨਾ ਪਿਆਰ ਦੇਣ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ ਹੈ। ਮੀਡੀਆ ਨੂੰ ਦਿੱਤੇ ਇੰਟਰਵਿਊ 'ਚ ਆਮਿਰ ਖਾਨ ਨੇ ਆਪਣੀ ਭੈਣ ਨਿਖਤ ਬਾਰੇ ਗੱਲ ਕਰਦੇ ਹੋਏ ਕਿਹਾ ਸੀ ਕਿ ਜੇਕਰ ਉਹ ਕਿਸੇ ਨੂੰ ਇਹ ਨਹੀਂ ਦੱਸਦੇ ਕਿ ਉਹ ਉਨ੍ਹਾਂ ਦਾ ਭਰਾ ਹੈ ਤਾਂ ਸ਼ਾਇਦ ਕੋਈ ਨਹੀਂ ਜਾਣ ਸਕੇਗਾ। ਦੁਨੀਆ ਭਰ ਦੀ ਕਮਾਈ 'ਤੇ ਨਜ਼ਰ ਮਾਰੀਏ ਤਾਂ ਪਠਾਨ ਨੇ ਦੋ ਦਿਨਾਂ 'ਚ 220 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਫਿਲਮ ਆਲੋਚਕਾਂ ਦੀ ਮੰਨੀਏ ਤਾਂ 'ਪਠਾਨ' ਜੇਕਰ ਇਸੇ ਤਰ੍ਹਾਂ ਕਮਾਈ ਕਰਦੀ ਰਹੀ ਤਾਂ ਆਉਣ ਵਾਲੇ ਦਿਨਾਂ 'ਚ ਇਹ ਕਈ ਵੱਡੇ ਰਿਕਾਰਡ ਤੋੜ ਸਕਦੀ ਹੈ।

Related Stories

No stories found.
logo
Punjab Today
www.punjabtoday.com