ਆਮਿਰ ਖਾਨ ਲੈਣਗੇ ਐਕਟਿੰਗ ਤੋਂ ਬ੍ਰੇਕ, ਡੇਢ ਸਾਲ ਤੱਕ ਨਹੀਂ ਕਰਨਗੇ ਕੋਈ ਫਿਲਮ

ਆਮਿਰ ਖਾਨ ਨੇ ਗੱਲਬਾਤ ਦੌਰਾਨ ਕਿਹਾ- ਮੈਨੂੰ ਲੱਗਦਾ ਹੈ ਕਿ ਮੈਂ 35 ਸਾਲਾਂ ਤੋਂ ਲਗਾਤਾਰ ਆਪਣੇ ਕੰਮ 'ਤੇ ਧਿਆਨ ਦੇ ਰਿਹਾ ਹਾਂ। ਮੈਨੂੰ ਲੱਗਦਾ ਹੈ ਕਿ ਇਹ ਮੇਰੇ ਨਜ਼ਦੀਕੀਆਂ ਨਾਲ ਬੇਇਨਸਾਫੀ ਹੈ।
ਆਮਿਰ ਖਾਨ ਲੈਣਗੇ ਐਕਟਿੰਗ ਤੋਂ ਬ੍ਰੇਕ, ਡੇਢ ਸਾਲ ਤੱਕ  ਨਹੀਂ ਕਰਨਗੇ ਕੋਈ ਫਿਲਮ

ਬਾਲੀਵੁੱਡ ਇੰਡਸਟਰੀ 'ਚ ਲਗਾਤਾਰ 35 ਸਾਲ ਕੰਮ ਕਰਨ ਤੋਂ ਬਾਅਦ ਆਮਿਰ ਖਾਨ ਨੇ ਫੈਸਲਾ ਕੀਤਾ ਹੈ, ਕਿ ਉਹ ਕੁਝ ਸਮੇਂ ਲਈ ਐਕਟਰ ਦੇ ਤੌਰ 'ਤੇ ਬ੍ਰੇਕ ਲੈਣਾ ਚਾਹੁੰਦੇ ਹਨ। ਇਸ ਨਾਲ ਆਮਿਰ ਆਪਣਾ ਫਿਲਮੀ ਕਰੀਅਰ ਛੱਡ ਕੇ ਪਰਿਵਾਰ ਨਾਲ ਕੁਝ ਸਮਾਂ ਬਿਤਾਉਣਾ ਚਾਹੁੰਦੇ ਹਨ। ਅਸਲ 'ਚ ਆਮਿਰ ਖਾਨ ਲਾਲ ਸਿੰਘ ਚੱਢਾ ਤੋਂ ਬਾਅਦ 'ਚੈਂਪੀਅਨਜ਼' ਫਿਲਮ 'ਤੇ ਕੰਮ ਸ਼ੁਰੂ ਕਰਨ ਵਾਲੇ ਸਨ, ਪਰ ਹੁਣ ਉਨ੍ਹਾਂ ਨੇ ਇਸ ਰੋਲ ਤੋਂ ਇਨਕਾਰ ਕਰ ਦਿੱਤਾ ਹੈ।

ਆਮਿਰ ਖਾਨ ਇਸ ਫਿਲਮ ਨੂੰ ਪ੍ਰੋਡਿਊਸ ਕਰਨ ਜਾ ਰਹੇ ਹਨ, ਪਰ ਉਨ੍ਹਾਂ ਨੇ ਐਕਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਲੋਕਾਂ ਦਾ ਮੰਨਣਾ ਹੈ ਕਿ 'ਲਾਲ ਸਿੰਘ ਚੱਢਾ' ਦੇ ਫਲਾਪ ਹੋਣ ਕਾਰਨ ਆਮਿਰ ਨੇ ਇਹ ਫੈਸਲਾ ਲਿਆ ਹੈ। ਬ੍ਰੇਕ ਦੀ ਘੋਸ਼ਣਾ ਕਰਦੇ ਹੋਏ ਆਮਿਰ ਨੇ ਕਿਹਾ - ਜਦੋਂ ਮੈਂ ਇੱਕ ਅਭਿਨੇਤਾ ਦੇ ਰੂਪ ਵਿੱਚ ਕੋਈ ਵੀ ਫਿਲਮ ਕਰਦਾ ਹਾਂ ਤਾਂ ਮੈਂ ਉਸ ਵਿੱਚ ਗੁਆਚ ਜਾਂਦਾ ਹਾਂ।

ਆਮਿਰ ਖਾਨ ਨੇ ਕਿਹਾ ਕਿ ਉਸ ਸਮੇਂ ਮੇਰੀ ਜ਼ਿੰਦਗੀ ਵਿਚ ਹੋਰ ਕੁਝ ਨਹੀਂ ਵਾਪਰਦਾ। ਮੈਂ ਲਾਲ ਸਿੰਘ ਚੱਢਾ ਤੋਂ ਬਾਅਦ ਚੈਂਪੀਅਨਜ਼ 'ਤੇ ਕੰਮ ਸ਼ੁਰੂ ਕਰਨ ਵਾਲਾ ਸੀ। ਫਿਲਮ ਦੀ ਸਕ੍ਰਿਪਟ ਸ਼ਾਨਦਾਰ ਸੀ, ਮੈਨੂੰ ਕਹਾਣੀ ਵੀ ਬਹੁਤ ਪਸੰਦ ਆਈ। ਪਰ ਫਿਰ ਅਹਿਸਾਸ ਹੋਇਆ ਕਿ ਮੈਨੂੰ ਇੱਕ ਬ੍ਰੇਕ ਦੀ ਲੋੜ ਹੈ ਤਾਂ ਜੋ ਮੈਂ ਆਪਣੇ ਪਰਿਵਾਰ, ਮਾਂ ਅਤੇ ਬੱਚਿਆਂ ਨਾਲ ਸਮਾਂ ਬਿਤਾ ਸਕਾਂ।

ਆਮਿਰ ਨੇ ਗੱਲਬਾਤ ਦੌਰਾਨ ਕਿਹਾ- ਮੈਨੂੰ ਲੱਗਦਾ ਹੈ ਕਿ ਮੈਂ 35 ਸਾਲਾਂ ਤੋਂ ਲਗਾਤਾਰ ਆਪਣੇ ਕੰਮ 'ਤੇ ਧਿਆਨ ਦੇ ਰਿਹਾ ਹਾਂ। ਮੈਨੂੰ ਲੱਗਦਾ ਹੈ ਕਿ ਇਹ ਮੇਰੇ ਨਜ਼ਦੀਕੀਆਂ ਨਾਲ ਬੇਇਨਸਾਫੀ ਹੈ। ਇਸ ਲਈ ਲੱਗਦਾ ਹੈ ਕਿ ਮੈਨੂੰ ਆਪਣੇ ਪਿਆਰਿਆਂ ਨਾਲ ਕੁਝ ਸਮਾਂ ਬਿਤਾਉਣਾ ਚਾਹੀਦਾ ਹੈ, ਤਾਂ ਜੋ ਮੈਂ ਜ਼ਿੰਦਗੀ ਨੂੰ ਇੱਕ ਵੱਖਰੇ ਤਰੀਕੇ ਨਾਲ ਅਨੁਭਵ ਕਰ ਸਕਾਂ। ਮੈਂ ਹੁਣ ਇੱਕ ਤੋਂ ਡੇਢ ਸਾਲ ਤੱਕ ਅਦਾਕਾਰ ਵਜੋਂ ਕੰਮ ਨਹੀਂ ਕਰਾਂਗਾ।

'ਚੈਂਪੀਅਨਜ਼' ਫਿਲਮ ਬਾਰੇ ਗੱਲ ਕਰਦੇ ਹੋਏ ਆਮਿਰ ਨੇ ਕਿਹਾ- 'ਮੈਂ ਹੁਣ ਬਤੌਰ ਨਿਰਮਾਤਾ ਚੈਂਪੀਅਨਜ਼ ਦਾ ਹਿੱਸਾ ਬਣਾਂਗਾ। ਹੁਣ ਮੈਂ ਆਪਣੀ ਫਿਲਮ ਵਿੱਚ ਕੰਮ ਕਰਨ ਲਈ ਅਦਾਕਾਰਾਂ ਨਾਲ ਸੰਪਰਕ ਕਰਾਂਗਾ। ਉਮੀਦ ਹੈ ਕਿ ਮੈਂ ਇਹ ਕੰਮ ਚੰਗੀ ਤਰ੍ਹਾਂ ਕਰ ਸਕਾਂਗਾ। ਹੁਣ ਮੈਂ ਆਪਣੀ ਜ਼ਿੰਦਗੀ ਦੇ ਅਜਿਹੇ ਪੜਾਅ 'ਤੇ ਹਾਂ ਜਦੋਂ ਮੈਨੂੰ ਰਿਸ਼ਤਿਆਂ ਦਾ ਆਨੰਦ ਲੈਣਾ ਚਾਹੀਦਾ ਹੈ। ਤੁਹਾਨੂੰ ਦੱਸ ਦੇਈਏ ਕਿ ਆਮਿਰ ਖਾਨ ਪ੍ਰੋਡਕਸ਼ਨ ਤੋਂ ਇਲਾਵਾ ਫਿਲਮ ਚੈਂਪੀਅਨਜ਼ ਸੋਨੀ ਪਿਕਚਰਜ਼ ਇੰਟਰਨੈਸ਼ਨਲ ਪ੍ਰੋਡਕਸ਼ਨ ਅਤੇ ਇੰਡੀਆ ਅਤੇ 200 ਨਾਟ ਆਊਟ ਪ੍ਰੋਡਕਸ਼ਨ ਦੁਆਰਾ ਸਾਂਝੇ ਤੌਰ 'ਤੇ ਬਣਾਈ ਜਾ ਰਹੀ ਹੈ। ਪਹਿਲਾਂ ਆਮਿਰ ਇਸ ਫਿਲਮ 'ਚ ਅਭਿਨੇਤਾ ਦੇ ਰੂਪ 'ਚ ਨਜ਼ਰ ਆਉਣ ਵਾਲੇ ਸਨ,ਪਰ ਹੁਣ ਮਿਸਟਰ ਪਰਫੈਕਸ਼ਨਿਸਟ ਨੇ ਆਪਣਾ ਫੈਸਲਾ ਬਦਲ ਲਿਆ ਹੈ।

Related Stories

No stories found.
Punjab Today
www.punjabtoday.com