
ਆਰੀਅਨ ਖਾਨ ਅੱਜ ਕਲ ਆਪਣੀ ਆਉਣ ਵਾਲੀ ਵੈੱਬ ਸੀਰੀਜ਼ 'ਸਟਾਰਡਮ' ਨੂੰ ਲੈ ਕੇ ਚਰਚਾ ਵਿਚ ਹੈ। ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੇ ਫਿਲਮ ਨਿਰਮਾਣ ਦੀ ਦੁਨੀਆ 'ਚ ਕਦਮ ਰੱਖਿਆ ਹੈ ਅਤੇ ਉਹ ਆਪਣਾ ਸ਼ੋਅ 'ਸਟਾਰਡਮ' ਲੈ ਕੇ ਆ ਰਿਹਾ ਹੈ, ਉਦੋਂ ਤੋਂ ਹੀ ਇਸ ਦੇ ਮੁੱਖ ਕਿਰਦਾਰ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ।
ਹੁਣ ਖਬਰ ਹੈ ਕਿ ਨੌਜਵਾਨ ਨਿਰਦੇਸ਼ਕ ਆਰੀਅਨ ਖਾਨ ਨੇ ਆਪਣੇ ਪ੍ਰੋਜੈਕਟ ਦੇ ਹੀਰੋ ਨੂੰ ਫਾਈਨਲ ਕਰਨ ਲਈ ਲਗਭਗ 800 ਆਡੀਸ਼ਨ ਲਏ। ਹੁਣ ਜੋ ਰਿਪੋਰਟ ਸਾਹਮਣੇ ਆਈ ਹੈ, ਉਸ ਵਿੱਚ ਕਿਹਾ ਜਾ ਰਿਹਾ ਹੈ ਕਿ ਆਰੀਅਨ ਨੂੰ ਆਪਣੇ ਸ਼ੋਅ ਦਾ ਹੀਰੋ ਮਿਲ ਗਿਆ ਹੈ ਅਤੇ ਉਹ ਹੈ ਲਕਸ਼ੈ ਲਾਲਵਾਨੀ। ਦੱਸ ਦੇਈਏ ਕਿ ਲਕਸ਼ੈ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੈਲੀਵਿਜ਼ਨ ਨਾਲ ਕੀਤੀ ਸੀ। ਫਿਰ ਉਸਨੂੰ ਧਰਮਾ ਪ੍ਰੋਡਕਸ਼ਨ ਦੁਆਰਾ 'ਦੋਸਤਾਨਾ 2' ਲਈ ਚੁਣਿਆ ਗਿਆ, ਜਿਸ 'ਚ ਉਸਨੇ ਜਾਹਨਵੀ ਕਪੂਰ ਅਤੇ ਕਾਰਤਿਕ ਆਰੀਅਨ ਦੇ ਨਾਲ ਸ਼ੁਰੂਆਤ ਕਰਨੀ ਸੀ। ਹਾਲਾਂਕਿ, ਕਾਰਤਿਕ ਦੇ ਬਾਹਰ ਹੋਣ ਤੋਂ ਬਾਅਦ, ਫਿਲਮ ਰੁਕ ਗਈ ਅਤੇ ਫਿਰ ਲਕਸ਼ੈ ਨੂੰ ਸ਼ਨਾਇਆ ਕਪੂਰ ਦੀ 'ਬੇਧੜਕ' ਦੀ ਪੇਸ਼ਕਸ਼ ਕੀਤੀ ਗਈ।
ਕਾਸਟਿੰਗ ਪ੍ਰਕਿਰਿਆ 'ਚ ਉਮੀਦ ਤੋਂ ਜ਼ਿਆਦਾ ਸਮਾਂ ਲੱਗਣ ਕਾਰਨ ਇਸ ਨੂੰ ਕੁਝ ਹਫਤਿਆਂ ਲਈ ਵਧਾ ਦਿੱਤਾ ਗਿਆ। ਕਿਹਾ ਜਾ ਰਿਹਾ ਹੈ ਕਿ ਆਰੀਅਨ ਇਸ ਗੱਲ ਨੂੰ ਲੈ ਕੇ ਸਾਫ ਹਨ ਕਿ ਉਹ ਆਪਣੇ ਹੀਰੋ 'ਚ ਕੀ ਚਾਹੁੰਦੇ ਹਨ। ਪਹਿਲੇ ਗੇੜ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਦੇਣ ਵਾਲਿਆਂ ਨੂੰ 6 ਤੋਂ 8 ਰਾਊਂਡ ਆਡੀਸ਼ਨ ਅਤੇ ਸਕ੍ਰੀਨ ਟੈਸਟ ਲਈ ਹਾਜ਼ਰ ਹੋਣਾ ਪਿਆ।
'ਸਟਾਰਡਮ' ਦੀ ਗੱਲ ਕਰੀਏ ਤਾਂ ਕਿਹਾ ਜਾ ਰਿਹਾ ਹੈ ਕਿ ਇਸ 'ਤੇ ਕੰਮ ਇਸ ਮਹੀਨੇ ਤੋਂ ਸ਼ੁਰੂ ਹੋਣਾ ਸੀ। ਫਿਲਹਾਲ ਲਕਸ਼ੈ ਲਾਲਵਾਨੀ ਸਭ ਤੋਂ ਅੱਗੇ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਸ਼ੋਅ ਲਈ ਜਲਦੀ ਹੀ ਤਿੰਨ ਹੋਰ ਕਲਾਕਾਰਾਂ ਨੂੰ ਫਾਈਨਲ ਕੀਤਾ ਜਾਵੇਗਾ। ਇਹ ਵੀ ਅਫਵਾਹ ਹੈ ਕਿ ਇਸ ਸ਼ੋਅ 'ਚ ਸ਼ਾਹਰੁਖ ਖਾਨ ਅਤੇ ਰਣਵੀਰ ਸਿੰਘ ਵੀ ਨਜ਼ਰ ਆ ਸਕਦੇ ਹਨ। ਇਹ ਫਿਲਮ ਸ਼ਾਹਰੁਖ ਖਾਨ ਅਤੇ ਗੌਰੀ ਖਾਨ ਦੇ ਪ੍ਰੋਡਕਸ਼ਨ ਰੈੱਡ ਚਿਲੀਜ਼ ਐਂਟਰਟੇਨਮੈਂਟ ਦੇ ਬੈਨਰ ਹੇਠ ਬਣੇਗੀ। ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਅਦਾਕਾਰੀ ਵਿੱਚ ਕੋਈ ਦਿਲਚਸਪੀ ਨਹੀਂ ਹੈ, ਪਰ ਉਸਨੂੰ ਲਿਖਣ ਅਤੇ ਨਿਰਦੇਸ਼ਨ ਦਾ ਸੋਕ ਹੈ।