THE KERALA STORY:ਅਦਾ ਦਾਦੀ ਨੂੰ ਫਿਲਮ ਦਿਖਾਉਣ ਤੋਂ ਪਹਿਲਾਂ ਘਬਰਾਈ ਹੋਈ ਸੀ
'ਦਿ ਕੇਰਲ ਸਟੋਰੀ' ਬਾਕਸ ਆਫ਼ਿਸ 'ਤੇ ਲਗਾਤਾਰ ਤਹਿਲਕਾ ਮਚਾ ਰਹੀ ਹੈ। ਅਦਾ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਫਿਲਮ 'ਦਿ ਕੇਰਲ ਸਟੋਰੀ' ਕਾਰਨ ਕਾਫੀ ਸੁਰਖੀਆਂ 'ਚ ਹੈ। ਫਿਲਮ 'ਚ ਉਨ੍ਹਾਂ ਦੇ ਕਿਰਦਾਰ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਅਦਾ ਨੇ ਕਿਹਾ ਹੈ ਕਿ ਫਿਲਮ 'ਚ ਉਸਦੇ ਕਿਰਦਾਰ ਨਾਲ ਬਲਾਤਕਾਰ ਅਤੇ ਹਮਲੇ ਵਰਗੀਆਂ ਘਟਨਾਵਾਂ ਨੂੰ ਦਿਖਾਇਆ ਗਿਆ ਹੈ।
ਅਦਾ ਸ਼ਰਮਾ ਨੇ ਕਿਹਾ ਕਿ ਉਹ ਆਪਣੀ 90 ਸਾਲਾ ਦਾਦੀ ਦੇ ਸਾਹਮਣੇ ਫਿਲਮ ਦਿਖਾਉਣ ਤੋਂ ਪਹਿਲਾਂ ਕਾਫੀ ਘਬਰਾਈ ਹੋਈ ਸੀ। ਅਦਾ ਆਪਣੀ ਦਾਦੀ ਦੇ ਪ੍ਰਤੀਕਰਮ ਤੋਂ ਡਰਦੀ ਸੀ। ਹਾਲਾਂਕਿ ਫਿਲਮ ਦੇਖਣ ਤੋਂ ਬਾਅਦ ਦਾਦੀ ਦਾ ਰਿਸਪਾਂਸ ਬਹੁਤ ਵਧੀਆ ਸੀ। ਦਾਦੀ ਨੇ ਕਿਹਾ ਕਿ ਲੋਕਾਂ ਨੂੰ ਸੱਚ ਦੱਸਣ ਲਈ ਅਜਿਹੀਆਂ ਫਿਲਮਾਂ ਬਣਾਉਣੀਆਂ ਚਾਹੀਦੀਆਂ ਹਨ। ਮੀਡਿਆ ਨਾਲ ਗੱਲਬਾਤ ਵਿੱਚ ਅਦਾ ਨੇ ਕਿਹਾ, 'ਮੇਰੀ ਮਾਂ ਅਤੇ ਦਾਦੀ ਨੂੰ ਫਿਲਮ ਦੀ ਕਹਾਣੀ ਬਾਰੇ ਪਤਾ ਸੀ। ਹਾਲਾਂਕਿ ਇਸ ਵਿੱਚ ਬਲਾਤਕਾਰ ਦੇ ਸੀਨ ਸਨ, ਪਰ ਮੈਨੂੰ ਇਸ ਗੱਲ ਦੀ ਚਿੰਤਾ ਸੀ ਕਿ ਮੇਰੀ ਦਾਦੀ ਇਸ 'ਤੇ ਕਿਵੇਂ ਪ੍ਰਤੀਕਿਰਿਆ ਕਰੇਗੀ।
ਫਿਲਮ ਦੇਖਣ ਤੋਂ ਬਾਅਦ ਦਾਦੀ ਨੇ ਕਿਹਾ ਕਿ ਇਸ ਫਿਲਮ ਨੂੰ ਯੂਏ ਸਰਟੀਫਿਕੇਟ ਮਿਲਣਾ ਚਾਹੀਦਾ ਹੈ ਨਾ ਕਿ ਏ. ਕੁੜੀਆਂ ਨੂੰ ਵੀ ਇਹ ਫਿਲਮ ਦੇਖਣੀ ਚਾਹੀਦੀ ਹੈ। ਦਾਦੀ ਨੇ ਕਿਹਾ ਕਿ ਇਸ ਫਿਲਮ 'ਚ ਜਾਣਕਾਰੀ ਦਿੱਤੀ ਗਈ ਹੈ, ਇਸ ਨੂੰ ਦੇਖ ਕੇ ਹਰ ਕਿਸੇ ਨੂੰ ਵੀ ਸੁਚੇਤ ਹੋ ਜਾਣਾ ਚਾਹੀਦਾ ਹੈ। ਅਦਾ ਸ਼ਰਮਾ ਨੇ ਫਿਲਮ 'ਚ ਸ਼ਾਲਿਨੀ ਉਨੀਕ੍ਰਿਸ਼ਨਨ ਅਤੇ ਫਾਤਿਮਾ ਬਾ ਦਾ ਕਿਰਦਾਰ ਨਿਭਾਇਆ ਹੈ। ਫਿਲਮ 'ਚ ਉਹ ਲਵ ਜੇਹਾਦ ਦੇ ਮਾਮਲੇ 'ਚ ਫਸ ਜਾਂਦੀ ਹੈ ਅਤੇ ਫਿਰ ਉਸ ਦਾ ਧਰਮ ਪਰਿਵਰਤਨ ਹੋ ਜਾਂਦਾ ਹੈ। ਧਰਮ ਪਰਿਵਰਤਨ ਤੋਂ ਬਾਅਦ, ISIS ਦੇ ਲੋਕ ਉਸ ਨਾਲ ਬਲਾਤਕਾਰ ਕਰਦੇ ਹਨ। ਇੱਥੋਂ ਤੱਕ ਕਿ ਜਿਸ ਵਿਅਕਤੀ ਨਾਲ ਉਹ ਵਿਆਹ ਕਰਦੀ ਹੈ, ਉਹ ਵੀ ਉਸ 'ਤੇ ਜ਼ਬਰਦਸਤੀ ਕਰਦਾ ਹੈ।
ਸ਼ਾਲਿਨੀ ਉਰਫ ਫਾਤਿਮਾ ਦੀ ਜ਼ਿੰਦਗੀ ਨਰਕ ਵਿੱਚ ਬਦਲ ਜਾਂਦੀ ਹੈ। ਕਿਸੇ ਤਰ੍ਹਾਂ ਉਹ ਉਥੋਂ ਭੱਜਣ ਵਿਚ ਕਾਮਯਾਬ ਹੋ ਜਾਂਦੀ ਹੈ। ਅਦਾ ਨੇ ਸ਼ਾਲਿਨੀ ਅਤੇ ਫਾਤਿਮਾ ਦਾ ਕਿਰਦਾਰ ਬਹੁਤ ਵਧੀਆ ਢੰਗ ਨਾਲ ਨਿਭਾਇਆ ਹੈ। ਅਦਾ ਨੇ ਕਿਹਾ ਕਿ ਉਹ ਇਸ ਕਿਰਦਾਰ ਵਿੱਚ ਇੰਨੀ ਰੁੱਝ ਗਈ ਸੀ, ਕਿ ਉਸ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਰਿਹਾ ਸੀ । ਜਿਸ ਹਿਸਾਬ ਨਾਲ ਫਿਲਮ ਦੀ ਕਮਾਈ ਹੋ ਰਹੀ ਹੈ, ਅਗਲੇ ਤਿੰਨ-ਚਾਰ ਦਿਨਾਂ 'ਚ ਫਿਲਮ 200 ਕਰੋੜ ਦਾ ਅੰਕੜਾ ਪਾਰ ਕਰ ਜਾਵੇਗੀ। ਖਾਸ ਗੱਲ ਇਹ ਹੈ ਕਿ ਇਹ ਫਿਲਮ ਸਿਰਫ 30 ਤੋਂ 35 ਕਰੋੜ ਦੇ ਬਜਟ 'ਚ ਬਣੀ ਹੈ। ਇਸ ਹਿਸਾਬ ਨਾਲ ਫਿਲਮ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ।