'ਤਿਤਲੀਆਂ' ਗਾਣੇ ਤੋਂ ਫੇਮਸ ਹੋਈ ਗਾਇਕਾ ਅਫਸਾਨਾ ਖਾਨ ਹਾਲ ਹੀ ਵਿੱਚ ਮੁੰਬਈ ਵਿੱਚ ਆਪਣੀ ਤਾਜ਼ਾ ਰਿਲੀਜ਼ 'ਬੇਚਾਰੀ' ਜਿਸ ਵਿੱਚ ਕਰਨ ਕੁੰਦਰਾ ਅਤੇ ਦਿਵਿਆ ਅਗਰਵਾਲ ਹਨ, ਦੀ ਸਫਲਤਾ ਦਾ ਜਸ਼ਨ ਮਨਾ ਰਹੀ ਹੈ। ਇਸ ਦੌਰਾਨ, ਉਹ ਬਾੱਲੀਵੁੱਡ ਦੇ ਸਭ ਤੋਂ ਮਸ਼ਹੂਰ ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਨੂੰ ਵੀ ਮਿਲਣ ਪਹੁੰਚੀ। ਅਫਸਾਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੇ ਫੋਟੋਆਂ ਸ਼ੇਅਰ ਕਰਕੇ ਲਿਖਿਆ," ਵਿਦ ਲੀਜੈਂਡ ਸੰਜੇ ਲੀਲਾ ਭੰਸਾਲੀ ਸਰ, ਦ ਕਿੰਗ ਆੱਫ ਬਾੱਲੀਵੁੱਡ"। ਇਸਤੋਂ ਬਾਅਦ ਇਹ ਕਿਆਸ ਲਾਏ ਜਾ ਰਹੇ ਹਨ ਕਿ ਸ਼ਾਇਦ ਅਫਸਾਨਾ-ਸੰਜੇ ਵਿਚਕਾਰ ਕਿਸੇ ਅਪਕਮਿੰਗ ਪ੍ਰੋਜੈਕਟ ਲਈ ਡੀਲ ਹੋਈ ਹੋਵੇਗੀ। ਅਤੇ ਹੋ ਸਕਦਾ ਹੈ ਕਿ ਸੰਜੇ, ਅਫਸਾਨਾ ਦੀ ਆਵਾਜ਼ ਨੂੰ ਆਪਣੀ ਕਿਸੇ ਅਗਲੀ ਫਿਲਮ ਵਿੱਚ ਲੈਣਗੇ।
ਬੀ ਪਰਾਕ, ਜਾਨੀ, ਦਿਲਜੀਤ ਦੋਸਾਂਝ ਅਤੇ ਕਈ ਹੋਰ ਪੰਜਾਬੀ ਗਾਇਕ ਪਹਿਲਾਂ ਹੀ ਬਾਲੀਵੁੱਡ ਸੰਗੀਤ ਉਦਯੋਗ ਵਿੱਚ ਆਪਣੀ ਕਾਬਲੀਅਤ ਸਾਬਤ ਕਰ ਚੁੱਕੇ ਹਨ। ਜੇਕਰ ਅਫਸਾਨਾ ਖਾਨ ਵੀ ਹੁਣ ਇਸ ਲਿਸਟ ਵਿੱਚ ਸ਼ਾਮਲ ਹੋ ਜਾਂਦੀ ਹੈ ਤਾਂ ਇਹ ਉਸ ਲਈ ਇੱਕ ਨਵੀਂ ਪੌੜੀ ਚੜ੍ਹਨ ਵਰਗਾ ਹੋਵੇਗਾ। ਉਹ ਪਹਿਲਾਂ ਹੀ ਕਈ ਗੈਰ-ਬਾਲੀਵੁੱਡ ਹਿੰਦੀ ਗੀਤਾਂ ਨੂੰ ਆਫਣੀ ਆਵਾਜ਼ ਦੇ ਚੁੱਕੀ ਹੈ। ਉਸਦੇ ਗੀਤਾਂ ਦੀ ਗੱਲ ਕਰੀਏ ਤਾਂ ਉਸਦਾ ਨਵਾਂ ਟ੍ਰੈਕ 'ਧੋਖੇਬਾਜ਼' , ਜਿਸ ਵਿੱਚ ਵਿਵੇਕ ਓਬਰਾਏ ਅਤੇ ਤ੍ਰਿਧਾ ਚੌਧਰੀ ਨੇ ਐਕਟ ਕੀਤਾ ਹੈ, ਕੱਲ੍ਹ ਯਾਨਿ 29 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਨਿਰਮਾਤਾਵਾਂ ਵਲੋਂ ਇਸ ਗਾਣੇ ਦਾ ਟੀਜ਼ਰ ਕੱਲ੍ਹ ਰਿਲੀਜ਼ ਕੀਤਾ ਗਿਆ ਸੀ।
ਜੇ ਅਫਸਾਨਾ ਦੇ ਕਰਿਅਰ ਦੀ ਗੱਲ ਕੀਤੀ ਜਾਵੇ ਤਾਂ, ਪੰਜਾਬੀ ਇੰਡਸਟਰੀ ਵਿੱਚ ਉਸਦੀ ਐਂਟਰੀ ਸਿੰਗਿਗ ਰਿਐਲਟੀ ਸ਼ੋਅ, Voice of Punjab season 3 ਨਾਸਲ ਹੋਈ ਸੀ। ਉਸਨੇ ਇਸ ਸ਼ੋਅ ਦੇ ਟਾੱਪ 5 ਵਿੱਚ ਆਪਣੇ ਲਈ ਜਗ੍ਹਾ ਬਣਾਈ। ਫਿਰ ਬਾਅਦ ਵਿੱਚ ਉਸਨੇ ਸਿੰਗਿਗ ਰਿਐਲਟੀ ਸ਼ੋਅ, The Rising Star Season 1 ਦੇ ਟਾੱਪ 7 ਵਿੱਚ ਜਗ੍ਹਾ ਬਣਾਈ। ਇਸ ਤੋਂ ਬਾਅਦ ਉਸਨੇ ਪੰਜਾਬੀ ਸੰਗੀਤ ਜਗਤ ਵਿੱਚ ਵੱਖ-ਵੱਖ ਲੇਬਲਾਂ ਥੱਲੇ ਗਾਉਣਾ ਸ਼ੁਰੂ ਕੀਤਾ। ਅਤੇ ਅੱਜ ਉਹ ਅਜਿਹੇ ਮੁਕਾਮ ਤੇ ਪਹੁੰਚ ਗਈ ਜੋ ਬਹੁਤ ਸਾਰੇ ਨਵੇਂ ਸਿੰਗਰਾ ਦਾ ਸੁਪਨਾ ਹੀ ਰਹਿ ਜਾਂਦਾ ਹੈ।
ਜੇ ਇਹ ਗੱਲ ਅੱਗੇ ਚੱਲ ਕੇ ਸੱਚ ਨਿਕਲਦੀ ਹੈ ਕਿ ਸੰਜੇ ਲੀਲਾ ਭੰਸਾਲੀ ਅਫਸਾਨਾ ਨੂੰ ਆਪਣੇ ਕਿਸੇ ਪ੍ਰੋਜੈਕਟ ਵਿੱਚ ਬ੍ਰੇਕ ਦੇ ਰਹੇ ਹਨ, ਤਾਂ ਫਿਰ ਉਸਦੇ ਕਰਿਅਰ ਨੂੰ ਬੁਲੰਦੀਆ ਛੂਹਣ ਤੋਂ ਕੋਈ ਨਹੀਂ ਰੋਕ ਸਕਦਾ।