'ਪਠਾਨ' ਦੀ ਸਫਲਤਾ ਨੇ ਬਾਲੀਵੁੱਡ 'ਚ ਕਈ ਰਿਕਾਰਡ ਬਣਾ ਦਿਤੇ ਹਨ। ਪਠਾਨ ਦੀ ਬਲਾਕਬਸਟਰ ਸਫਲਤਾ ਤੋਂ ਬਾਅਦ ਸ਼ਾਹਰੁਖ ਖਾਨ ਦਾ ਸਿਤਾਰਾ ਚੜ੍ਹਦਾ ਜਾ ਰਿਹਾ ਹੈ। ਪਠਾਨ ਹੁਣ ਤੱਕ 1000 ਕਰੋੜ ਤੋਂ ਵੱਧ ਦਾ ਵਿਸ਼ਵਵਿਆਪੀ ਕਲੈਕਸ਼ਨ ਕਰ ਚੁਕੀ ਹੈ। ਇਸ ਖੁਸ਼ੀ ਨੂੰ ਮਨਾਉਣ ਲਈ ਸ਼ਾਹਰੁਖ ਨੇ ਆਪਣੇ ਆਪ ਨੂੰ ਇਕ ਅਨੋਖਾ ਤੋਹਫਾ ਦਿੱਤਾ ਹੈ। ਉਸਨੇ ਇੱਕ ਬਿਲਕੁਲ ਨਵੀਂ ਰੋਲਸ-ਰਾਇਸ ਖਰੀਦੀ ਹੈ ਜਿਸਦੀ ਕੀਮਤ ਲਗਭਗ 10 ਕਰੋੜ ਦੱਸੀ ਜਾਂਦੀ ਹੈ।
'555' ਨੰਬਰ ਪਲੇਟ ਵਾਲੀ ਚਿੱਟੇ ਰੰਗ ਦੀ ਲਗਜ਼ਰੀ ਕਾਰ ਨੂੰ ਐਤਵਾਰ ਸ਼ਾਮ ਨੂੰ ਉਨ੍ਹਾਂ ਦੇ ਬੰਗਲੇ ਮੰਨਤ ਦੇ ਬਾਹਰ ਦਾਖਲ ਹੁੰਦੇ ਦੇਖਿਆ ਗਿਆ। ਖਬਰਾਂ ਮੁਤਾਬਕ ਇਸ ਗੱਡੀ ਦੀ ਐਕਸ-ਸ਼ੋਅ ਰੂਮ ਕੀਮਤ 8.20 ਕਰੋੜ ਰੁਪਏ ਹੈ। ਕੰਪਨੀ ਇਸ 'ਚ ਹੋਰ ਆਪਸ਼ਨ ਦਿੰਦੀ ਹੈ। ਇਸ ਤਰ੍ਹਾਂ ਗੱਡੀ ਦੀ ਕੁੱਲ ਕੀਮਤ 10 ਕਰੋੜ ਦੇ ਕਰੀਬ ਬਣ ਗਈ ਹੈ। ਇਹ ਇੱਕ ਲਿਮਟਿਡ ਐਡੀਸ਼ਨ ਕਾਰ ਹੈ ਜੋ ਪ੍ਰੀ-ਆਰਡਰ ਕਰਨ ਤੋਂ ਬਾਅਦ ਹੀ ਡਿਲੀਵਰ ਕੀਤੀ ਜਾਵੇਗੀ।
ਸ਼ਾਹਰੁਖ ਖਾਨ ਨੂੰ ਹਾਲ ਹੀ 'ਚ 5 ਕਰੋੜ ਰੁਪਏ ਦੀ ਘੜੀ ਪਹਿਨਦੇ ਦੇਖਿਆ ਗਿਆ ਸੀ। ਉਹ ਪਠਾਨ ਦੀ ਕਾਮਯਾਬੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਇਸ ਦੌਰਾਨ ਉਸ ਦੀ ਨੀਲੇ ਰੰਗ ਦੀ ਘੜੀ ਨੇ ਸਾਰਿਆਂ ਦਾ ਧਿਆਨ ਖਿੱਚਿਆ। ਇਹ ਇੱਕ ਲਗਜ਼ਰੀ ਬ੍ਰਾਂਡ Audemars Piguet Royal Oak Perpetual Calendar Watch ਵਾਚ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਘੜੀ ਦੀ ਅਸਲ ਕੀਮਤ 4 ਕਰੋੜ 98 ਲੱਖ 23 ਹਜ਼ਾਰ 986 ਰੁਪਏ ਹੈ।
ਸੁਪਰਸਟਾਰ ਸ਼ਾਹਰੁਖ ਖਾਨ ਨੂੰ ਹਾਲ ਹੀ 'ਚ ਫਿਲਮ 'ਪਠਾਨ' ਦੇ ਇਕ ਇਵੈਂਟ 'ਚ ਨੀਲੇ ਰੰਗ ਦੀ ਘੜੀ ਪਹਿਨੇ ਦੇਖਿਆ ਗਿਆ ਸੀ। ਸ਼ਾਹਰੁਖ ਦੀ ਇਸ ਘੜੀ ਦੀ ਕੀਮਤ ਜਾਣ ਕੇ ਹਰ ਕੋਈ ਹੈਰਾਨ ਹੈ। ਦਰਅਸਲ 9 ਫਰਵਰੀ ਨੂੰ ਦੀਪਿਕਾ ਪਾਦੁਕੋਣ ਨੇ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ 'ਚ ਸ਼ਾਹਰੁਖ ਵੀ ਉਨ੍ਹਾਂ ਨਾਲ ਨਜ਼ਰ ਆਏ ਸਨ। ਇਸ 'ਚ ਸ਼ਾਹਰੁਖ ਨੇ ਨੀਲੇ ਰੰਗ ਦੀ ਕਲਾਈ ਘੜੀ ਪਾਈ ਹੋਈ ਹੈ, ਜਿਸ ਨੂੰ ਉਨ੍ਹਾਂ ਨੇ 'ਪਠਾਨ' ਦੇ ਇਵੈਂਟ 'ਚ ਵੀ ਪਹਿਨਿਆ ਸੀ। ਇਨ੍ਹਾਂ ਸਾਰੀਆਂ ਕਾਰਾਂ ਤੋਂ ਇਲਾਵਾ ਸ਼ਾਹਰੁਖ ਕੋਲ ਆਪਣੀ ਕਸਟਮਾਈਜ਼ਡ ਵੈਨਿਟੀ ਵੈਨ ਵੀ ਹੈ। ਇਸ ਵੋਲਵੋ ਵੈਨਿਟੀ ਵੈਨ ਦੀ ਕੀਮਤ ਕਰੀਬ 4 ਕਰੋੜ ਰੁਪਏ ਹੈ। ਉਸਨੇ ਇਸਨੂੰ 2015 ਵਿੱਚ ਖਰੀਦਿਆ ਸੀ। ਇਸ ਦਾ ਇੰਟੀਰੀਅਰ ਮਸ਼ਹੂਰ ਕਾਰ ਡਿਜ਼ਾਈਨਰ ਦਿਲੀਪ ਛਾਬੜੀਆ ਨੇ ਡਿਜ਼ਾਈਨ ਕੀਤਾ ਸੀ।