ਐਸ਼ਵਰਿਆ ਰਾਏ ਨੇ ਦੱਸਿਆ ਕਿਉਂ ਨਹੀਂ ਕਰਦੀ ਸੈਕਸੀ ਸੀਨ

ਐਸ਼ਵਰਿਆ ਰਾਏ ਨੇ ਪੱਤਰਕਾਰ ਨੂੰ ਕਿਹਾ, ਮੈਨੂੰ ਲੱਗਦਾ ਹੈ, ਕਿ ਮੈਂ ਕਿਸੇ ਗਾਇਨੀਕੋਲੋਜਿਸਟ ਨਾਲ ਗੱਲ ਕਰ ਰਹੀ ਹਾਂ। ਤੁਸੀਂ ਪੱਤਰਕਾਰ ਹੋ, ਭਾਈ ਪੱਤਰਕਾਰ ਦੀ ਤਰ੍ਹਾਂ ਹੀ ਰਹੋ।
ਐਸ਼ਵਰਿਆ ਰਾਏ ਨੇ ਦੱਸਿਆ ਕਿਉਂ ਨਹੀਂ ਕਰਦੀ ਸੈਕਸੀ ਸੀਨ

ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੀ ਖੂਬਸੂਰਤੀ ਦੇ ਲੱਖਾਂ ਲੋਕ ਫ਼ੈਨ ਹੈ। ਅਭਿਨੇਤਰੀ ਨੇ ਫਿਲਮ ਇੰਡਸਟਰੀ ਵਿੱਚ ਇੱਕ ਲੰਮਾ ਸਫ਼ਰ ਤੈਅ ਕੀਤਾ ਹੈ। ਕਦੇ ਮਾਡਲ ਦੇ ਤੌਰ 'ਤੇ ਕੰਮ ਕਰਨ ਵਾਲੀ ਐਸ਼ਵਰਿਆ ਰਾਏ ਬੱਚਨ ਨੇ ਨਾ ਸਿਰਫ ਪ੍ਰਸ਼ੰਸਕਾਂ ਦੇ ਦਿਲਾਂ 'ਚ ਸਗੋਂ ਬਾਕਸ ਆਫਿਸ 'ਤੇ ਵੀ ਧਮਾਲ ਮਚਾ ਦਿੱਤੀ ਸੀ। ਪਰ ਐਸ਼ਵਰਿਆ ਰਾਏ ਨੂੰ ਘੱਟ ਹੀ ਕਿਸੇ ਫਿਲਮ 'ਚ ਬੋਲਡ ਜਾਂ ਇੰਟੀਮੇਟ ਸੀਨ ਕਰਦੇ ਦੇਖਿਆ ਗਿਆ ਸੀ।

ਐਸ਼ਵਰਿਆ ਰਾਏ ਬੋਲਡ ਸੀਨ ਕਿਉਂ ਨਹੀਂ ਕਰਦੀ? ਇਹ ਕਾਫੀ ਅਜੀਬ ਸਵਾਲ ਹੈ, ਪਰ ਇਕ ਵਾਰ ਜਦੋਂ ਐਸ਼ਵਰਿਆ ਰਾਏ ਨੂੰ ਖੁੱਲ੍ਹੇ ਸ਼ਬਦਾਂ 'ਚ ਇਹ ਸਵਾਲ ਪੁੱਛਿਆ ਗਿਆ ਤਾਂ ਉਹ ਕਾਫੀ ਗੁੱਸੇ 'ਚ ਆ ਗਈ। ਇਹ ਸਵਾਲ ਐਸ਼ਵਰਿਆ ਰਾਏ ਬੱਚਨ ਨੂੰ ਕਾਨਸ ਫਿਲਮ ਫੈਸਟੀਵਲ 'ਚ ਪੁੱਛਿਆ ਗਿਆ ਸੀ, ਜਿੱਥੇ ਉਹ ਆਪਣੀ ਫਿਲਮ 'ਦਿ ਪਿੰਕ ਪੈਂਥਰ 2' ਦੇ ਪ੍ਰਚਾਰ ਲਈ ਪਹੁੰਚੀ ਸੀ।

dell

ਮੀਡਿਆ ਨੇ ਐਸ਼ਵਰਿਆ ਰਾਏ ਤੋਂ ਪੁੱਛਿਆ ਕਿ ਉਹ ਫਿਲਮਾਂ ਲਈ ਆਪਣੇ ਕੱਪੜੇ ਉਤਾਰਨ ਜਾਂ ਇੰਟੀਮੇਟ ਸੀਨ ਕਰਨ ਲਈ ਸਹਿਜ ਕਿਉਂ ਨਹੀਂ ਹੈ। ਇਸ 'ਤੇ ਐਸ਼ਵਰਿਆ ਰਾਏ ਬੱਚਨ ਨੇ ਕਿਹਾ ਕਿ ਮੈਂ ਕਦੇ ਵੀ ਪਰਦੇ 'ਤੇ ਨੇੜਤਾ ਅਤੇ ਨਗਨਤਾ ਦੀ ਖੋਜ ਨਹੀਂ ਕੀਤੀ ਅਤੇ ਨਾ ਹੀ ਮੈਂ ਇਸ ਨੂੰ ਐਕਸਪਲੋਰ ਕਰਨ ਵਿੱਚ ਦਿਲਚਸਪੀ ਰੱਖਦੀ ਹਾਂ। ਪਰ ਰਿਪੋਰਟਰ ਇੱਥੇ ਹੀ ਨਹੀਂ ਰੁਕਿਆ। ਇਸ ਤੋਂ ਬਾਅਦ ਜਦੋਂ ਰਿਪੋਰਟਰ ਨੇ ਉਨ੍ਹਾਂ ਨੂੰ ਹੋਰ ਵਿਸਥਾਰ ਨਾਲ ਸਵਾਲ ਪੁੱਛਣਾ ਸ਼ੁਰੂ ਕੀਤਾ ਤਾਂ ਐਸ਼ਵਰਿਆ ਰਾਏ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਮੈਂ ਕਿਸੇ ਗਾਇਨੀਕੋਲੋਜਿਸਟ ਨਾਲ ਗੱਲ ਕਰ ਰਹੀ ਹਾਂ। ਤੁਸੀਂ ਪੱਤਰਕਾਰ ਹੋ, ਭਾਈ ਇਸੇ ਤਰ੍ਹਾਂ ਹੀ ਰਹੋ।'

ਐਸ਼ਵਰਿਆ ਰਾਏ ਦੇ ਇਸ ਸਵਾਲ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਅਤੇ ਇਸ ਅੰਦਾਜ਼ 'ਚ ਰਿਪੋਰਟਰ ਨੂੰ ਚੁੱਪ ਕਰਾਉਣ ਲਈ ਕਰੋੜਾਂ ਲੋਕਾਂ ਨੇ ਉਸ ਦੀ ਤਾਰੀਫ ਕੀਤੀ। ਐਸ਼ਵਰਿਆ 'ਤੇ ਅੱਜ ਵੀ ਉਮਰ ਦਾ ਕੋਈ ਅਸਰ ਨਹੀਂ ਹੈ। ਉਹ ਕੱਲ ਵੀ ਸੋਹਣੀ ਸੀ ਤੇ ਅੱਜ ਵੀ ਸੋਹਣੀ ਹੈ। ਐਸ਼ਵਰਿਆ ਨੇ ਆਪਣੀ ਜ਼ਿੰਦਗੀ 'ਚ ਕਈ ਚੰਗੇ ਅਤੇ ਬੁਰੇ ਦਿਨ ਦੇਖੇ ਹਨ। ਅਦਾਕਾਰਾ ਹੋਣ ਦੇ ਨਾਤੇ ਉਹ ਕਈ ਵਾਰ ਵਿਵਾਦਾਂ ਵਿੱਚ ਘਿਰੀ ਅਤੇ ਉਸਨੂੰ ਲੈ ਕੇ ਅਫਵਾਹਾਂ ਵੀ ਸਾਹਮਣੇ ਆਈਆਂ। ਇਨ੍ਹਾਂ 'ਚੋਂ ਇਕ ਅਫਵਾਹ ਉਨ੍ਹਾਂ ਦੇ ਵਿਆਹ ਨਾਲ ਜੁੜੀ ਸੀ, ਜਿਸ ਕਾਰਨ ਐਸ਼ਵਰਿਆ ਰਾਏ ਕਾਫੀ ਗੁੱਸੇ 'ਚ ਆ ਗਈ ਸੀ।

Related Stories

No stories found.
Punjab Today
www.punjabtoday.com