ਕੇਜੀਐਫ ਚੈਪਟਰ 2 ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਅਭਿਨੇਤਾ ਕਿੱਚਾ ਸੁਦੀਪ ਨੇ ਇੱਕ ਇੰਟਰਵਿਊ ਵਿੱਚ ਪੈਨ-ਇੰਡੀਅਨ ਫਿਲਮਾਂ ਬਾਰੇ ਗੱਲ ਕੀਤੀ ਅਤੇ ਕਿਹਾ ਕਿ "ਹਿੰਦੀ ਹੁਣ ਰਾਸ਼ਟਰੀ ਭਾਸ਼ਾ ਨਹੀਂ ਰਹੀ।" ਇਹ ਗੱਲ ਰਨਵੇ 34 ਦੇ ਅਭਿਨੇਤਾ-ਨਿਰਦੇਸ਼ਕ ਅਜੇ ਦੇਵਗਨ ਨੂੰ ਬਰਦਾਸ਼ਤ ਨਹੀਂ ਹੋਈ ਅਤੇ ਉਹਨਾਂ ਨੇ ਕੰਨੜ ਸਟਾਰ ਦੁਆਰਾ ਕੀਤੀ ਟਿੱਪਣੀ 'ਤੇ ਪ੍ਰਤੀਕਿਰਿਆ ਦਿੱਤੀ ਹੈ। ਹਿੰਦੀ ਭਾਸ਼ਾ ਵਿੱਚ ਟਵੀਟ ਕਰਦਿਆਂ ਅਜੈ ਨੇ ਪੁੱਛਿਆ ਕਿ ਜੇਕਰ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਨਹੀਂ ਹੈ ਤਾਂ ਤੁਸੀਂ ਆਪਣੀਆਂ ਮਾਤਰ ਭਾਸ਼ਾ ਦੀਆਂ ਫਿਲਮਾਂ ਨੂੰ ਹਿੰਦੀ ਵਿੱਚ ਡੱਬ ਕਰਕੇ ਕਿਉਂ ਰਿਲੀਜ਼ ਕਰਦੇ ਹਨ। ਅਤੇ ਨਾਲ ਹੀ ਲਿਖਿਆ ਕਿ ਹਿੰਦੀ ਸਾਡੀ ਮਾਤਰਭਾਸ਼ਾ ਅਤੇ ਰਾਸ਼ਟਰੀ ਭਾਸ਼ਾ ਸੀ ਅਤੇ ਹਮੇਸ਼ਾ ਰਹੇਗੀ।
ਅਜੈ ਦੇ ਟਵੀਟ ਤੋਂ ਤੁਰੰਤ ਬਾਅਦ, ਸੁਦੀਪ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪ੍ਰਤਿਕਿਰਿਆ ਦਿੰਦੇ ਹੋਏ ਲਿਖਿਆ ਕਿ ਉਸ ਦੇ ਬਿਆਨ ਨੂੰ ਸ਼ਾਇਦ ਕਿਸੇ ਹੋਰ ਸੰਦਰਭ ਵਿੱਚ ਲੈ ਲਿਆ ਗਿਆ ਹੈ। ਸੁਦੀਪ ਨੇ ਅੱਗੇ ਕਿਹਾ ਕਿ ਮੇਰਾ ਮਕਸਦ "ਠੇਸ ਪਹੁੰਚਾਉਣਾ, ਭੜਕਾਉਣਾ ਜਾਂ ਕੋਈ ਬਹਿਸ ਸ਼ੁਰੂ ਕਰਨਾ" ਨਹੀਂ ਸੀ। ਉਸਨੇ ਲਿਖਿਆ, “ਹੈਲੋ @ajaydevgn ਸਰ.. ਇਹ ਗੱਲ ਕਿਉਂ ਕਹੀ ਇਸ ਦਾ ਸੰਦਰਭ ਮੇਰੇ ਅੰਦਾਜ਼ੇ ਤੋਂ ਬਿਲਕੁਲ ਵੱਖਰਾ ਲਿਆ ਗਿਆ ਹੈ। ਇਹ ਠੇਸ ਪਹੁੰਚਾਉਣ, ਭੜਕਾਉਣ ਜਾਂ ਕੋਈ ਬਹਿਸ ਸ਼ੁਰੂ ਕਰਨ ਲਈ ਨਹੀਂ ਸੀ। ਮੈਂ ਅਜਿਹਾ ਕਿਉਂ ਕਰਾਂਗਾ😁"
ਇਸਤੋਂ ਬਾਅਦ ਉਸਨੇ ਇੱਕ ਹੋਰ ਟਵੀਟ ਕੀਤਾ ਤੇ ਕਿਹਾ ਕਿ ਜੋ ਵੀ ਤੁਸੀਂ ਹਿੰਦੀ ਵਿੱਚ ਲਿਖਿਆ ਮੈਨੂੰ ਸਮਝ ਆਇਆ, ਕਿਉਂਕਿ ਅਸੀਂ ਸਾਰੇ ਹਿੰਦੀ ਭਾਸ਼ਾ ਦਾ ਆਦਰ ਕਰਦੇ ਹਾਂ, ਇਸਨੂੰ ਪਿਆਰ ਕਰਦੇ ਹਾਂ ਅਤੇ ਅਸੀਂ ਇਹ ਭਾਸ਼ਾ ਸਿੱਖੀ ਹੈ। ਕੋਈ ਗਿਲਾ ਨਹੀਂ ਸਰ, ਪਰ ਮੈਂ ਸੋਚ ਰਿਹਾ ਹਾਂ ਕਿ ਕੀ ਹੁੰਦਾ ਜੇਕਰ ਮੈਂ ਇਹੀ ਟਵੀਟ ਕੰਨੜ ਭਾਸ਼ਾ ਵਿੱਚ ਲਿਖਿਆ ਹੁੰਦਾ। ਕੀ ਅਸੀਂ ਸਾਰੇ ਭਾਰਤ ਦੇ ਨਹੀਂ ਹਾਂ ਸਰ?"
ਕਿੱਚਾ ਨੇ ਇੱਕ ਹੋਰ ਟਵੀਟ ਵਿੱਚ ਲਿਖਿਆ ਕਿ ਮੈਂ ਆਪਣੇ ਦੇਸ਼ ਦੀ ਹਰ ਭਾਸ਼ਾ ਦਾ ਸਨਮਾਨ ਕਰਦਾ ਹਾਂ। ਮੈਂ ਇਸ ਟੋਪਿਰ ਨੂੰ ਹੋਰ ਜ਼ਿਆਦਾ ਨਹੀਂ ਖਿੱਚਣਾ ਚਾਹੁੰਦਾ। ਮੈਂ ਚਾਹੁੰਦਾ ਹਾਂ ਕਿ ਇਹ ਇੱਥੇ ਖਤਮ ਹੋਵੇ। ਜਿਵੇਂ ਕਿ ਮੈਂ ਕਿਹਾ, ਇਹ ਉਹ ਨਹੀਂ ਸੀ ਜੋ ਮੈਂ ਕਹਿਣਾ ਚਾਹੁੰਦਾ ਸੀ। ਤੁਹਾਨੂੰ ਬਹੁਤ ਸਾਰਾ ਪਿਆਰ ਅਤੇ ਸ਼ੁਭਕਾਮਨਾਵਾਂ। ਉਮੀਦ ਹੈ ਕਿ ਮੈਂ ਤੁਹਾਨੂੰ ਜਲਦੀ ਮਿਲਾਂਗਾ।
ਬਾਅਦ ਵਿੱਚ, ਅਜੇ ਨੇ ਦੁਬਾਰਾ ਟਵੀਟ ਕੀਤਾ ਅਤੇ ਕਿਹਾ ਕਿ, “Hi @ ਕਿਚਾਸੁਦੀਪ, ਤੁਸੀਂ ਮੇਰੇ ਦੋਸਤ ਹੋ। ਗਲਤਫਹਿਮੀ ਨੂੰ ਦੂਰ ਕਰਨ ਲਈ ਧੰਨਵਾਦ। ਮੈਂ ਹਮੇਸ਼ਾ ਫਿਲਮ ਇੰਡਸਟਰੀ ਨੂੰ ਇੱਕ ਹੀ ਸਮਝਿਆ ਹੈ। ਅਸੀਂ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਦੇ ਹਾਂ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਹਰ ਕੋਈ ਸਾਡੀ ਭਾਸ਼ਾ ਦਾ ਵੀ ਸਤਿਕਾਰ ਕਰੇ। ਸ਼ਾਇਦ, ਅਨੁਵਾਦ ਵਿੱਚ ਹੀ ਕੁਝ ਗਲਤੀ ਰਹੀ ਹੋਵੇਗੀ 🙏"
ਇੱਥੇ ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸੁਦੀਪ ਨੇ R: The deadliest Gangster ever ਦੀ ਫਿਲਮ ਲਾਂਚਿੰਗ ਮੌਕੇ ਇਹ ਟਿੱਪਣੀਆਂ ਕੀਤੀਆਂ ਸਨ। ਇੱਕ ਕੰਨੜ ਫਿਲਮ ਦੇ ਪੂਰੇ ਭਾਰਤ ਵਿੱਚ ਹਿੱਟ ਹੋਣ ਬਾਰੇ ਪੁੱਛੇ ਜਾਣ 'ਤੇ, ਸੁਦੀਪ ਨੇ ਕਿਹਾ, "ਤੁਸੀਂ ਕਿਹਾ ਸੀ ਕਿ ਇੱਕ ਪੈਨ ਇੰਡੀਆ ਫਿਲਮ ਕੰਨੜ ਵਿੱਚ ਬਣੀ ਸੀ। ਮੈਂ ਇੱਥੇ ਇੱਕ ਛੋਟਾ ਸੁਧਾਰ ਕਰਨਾ ਚਾਹਾਂਗਾ। ਹਿੰਦੀ ਹੁਣ ਰਾਸ਼ਟਰੀ ਭਾਸ਼ਾ ਨਹੀਂ ਰਹੀ। ਉਹ (ਬਾਲੀਵੁੱਡ) ਅੱਜ ਪੂਰੇ ਭਾਰਤ ਵਿੱਚ ਫਿਲਮਾਂ ਕਰ ਰਹੇ ਹਨ। ਉਹ ਤੇਲਗੂ ਅਤੇ ਤਾਮਿਲ ਵਿੱਚ ਡਬਿੰਗ ਕਰਕੇ (ਸਫ਼ਲਤਾ ਲੱਭਣ ਲਈ) ਸੰਘਰਸ਼ ਕਰ ਰਹੇ ਹਨ, ਪਰ ਅਜਿਹਾ ਨਹੀਂ ਹੋ ਰਿਹਾ ਹੈ। ਅੱਜ ਅਸੀਂ ਅਜਿਹੀਆਂ ਫ਼ਿਲਮਾਂ ਬਣਾ ਰਹੇ ਹਾਂ ਜੋ ਹਰ ਪਾਸੇ ਚੱਲ ਰਹੀਆਂ ਹਨ।
ਇਸਤੋਂ ਬਾਅਦ ਹੀ ਇਸਤੇ ਰਿਐਕਸ਼ਨ ਆਉਣੇ ਸ਼ੁਰੂ ਹੋਏ ਸਨ ਅਤੇ ਇਸ ਮਾਮਲੇ ਨੇ ਭਾਸ਼ਾ ਵਿਵਾਦ ਦਾ ਰੂਪ ਲੈ ਲਿਆ।