ਮੱਧ ਪ੍ਰਦੇਸ਼ ਵਿੱਚ ਆਂਗਨਵਾੜੀ ਬੱਚਿਆਂ ਲਈ ਅਕਸ਼ੈ ਕੁਮਾਰ ਨੇ ਦਾਨ ਕੀਤਾ 1 ਕਰੋੜ

ਹਾਲ ਹੀ 'ਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਆਂਗਣਵਾੜੀ ਕੇਂਦਰਾਂ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਦਾ ਹੁਣ ਅਕਸ਼ੈ ਕੁਮਾਰ ਵੀ ਸਮਰਥਨ ਕਰ ਰਹੇ ਹਨ।
ਮੱਧ ਪ੍ਰਦੇਸ਼ ਵਿੱਚ ਆਂਗਨਵਾੜੀ ਬੱਚਿਆਂ ਲਈ ਅਕਸ਼ੈ ਕੁਮਾਰ ਨੇ ਦਾਨ ਕੀਤਾ 1 ਕਰੋੜ

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ, "ਅਗਲੇ ਇੱਕ ਤੋਂ ਡੇਢ ਸਾਲ ਵਿੱਚ ਮੱਧ ਪ੍ਰਦੇਸ਼ ਵਿੱਚੋਂ ਕੁਪੋਸ਼ਣ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਜਾਵੇਗਾ ਅਤੇ ਆਂਗਨਵਾੜੀਆਂ ਛੇਤੀ ਹੀ ਰਾਜ ਵਿੱਚ ਬੱਚਿਆਂ ਦੇ ਪੋਸ਼ਣ, ਸਿੱਖਿਆ ਅਤੇ ਸੱਭਿਆਚਾਰਕ ਕੇਂਦਰ ਬਣ ਜਾਣਗੀਆਂ।"

ਚੌਹਾਨ ਨੇ ਮੰਗਲਵਾਰ ਰਾਤ ਸੂਬੇ ਵਿੱਚ 'ਅਡਾਪਟ ਐਨ ਆਂਗਣਵਾੜੀ' ਪ੍ਰੋਗਰਾਮ ਤਹਿਤ ਆਂਗਣਵਾੜੀ ਕੇਂਦਰਾਂ (ਔਰਤਾਂ ਅਤੇ ਬੱਚਿਆਂ ਲਈ ਸਰਕਾਰੀ ਕੇਂਦਰਾਂ) ਵਿੱਚ ਬੱਚਿਆਂ ਲਈ ਖਿਡੌਣੇ ਅਤੇ ਹੋਰ ਜ਼ਰੂਰੀ ਸਮੱਗਰੀ ਇਕੱਠੀ ਕਰਨ ਦੀ ਮੁਹਿੰਮ ਸ਼ੁਰੂ ਕੀਤੀ।

ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਸਮਾਜਿਕ ਕੰਮਾਂ ਵਿੱਚ ਸਭ ਤੋਂ ਅੱਗੇ ਹਨ। ਸਮਾਜ ਦੀ ਭਲਾਈ ਲਈ ਸਰਗਰਮੀ ਨਾਲ ਹਿੱਸਾ ਲੈਣ ਵਾਲੇ ਅਕਸ਼ੈ ਇਕ ਵਾਰ ਫਿਰ ਮਦਦ ਲਈ ਅੱਗੇ ਆਏ ਹਨ। ਉਹ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵਲੋਂ ਆਂਗਣਵਾੜੀ ਕੇਂਦਰਾਂ ਲਈ ਸ਼ੁਰੂ ਕੀਤੀ ਇਸ ਵਿਸ਼ੇਸ਼ ਮੁਹਿੰਮ ਦਾ ਸਮਰਥਨ ਕਰ ਰਹੇ ਹਨ।

ਦਰਅਸਲ ਸੀਐਮ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਸੀ। ਉਨ੍ਹਾਂ ਲਿਖਿਆ, 'ਸੂਬੇ ਦੇ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ, ਮੈਂ ਜਨਤਾ ਦੇ ਸਹਿਯੋਗ ਨਾਲ ਆਂਗਣਵਾੜੀ ਦੇ ਬੱਚਿਆਂ ਦੀ ਵਰਤੋਂ ਲਈ ਸਾਮਾਨ ਇਕੱਠਾ ਕਰਾਂਗਾ, ਮੈਂ ਤੁਹਾਨੂੰ ਵੀ ਬੇਨਤੀ ਕਰਦਾ ਹਾਂ ਕਿ ਇਸ ਪਵਿੱਤਰ ਯਤਨ ਵਿੱਚ ਹਰ ਸੰਭਵ ਯੋਗਦਾਨ ਦਿਓ।'

ਅਕਸ਼ੈ ਕੁਮਾਰ ਨੇ ਸੀਐਮ ਸ਼ਿਵਰਾਜ ਸਿੰਘ ਚੌਹਾਨ ਦੀ ਪਹਿਲਕਦਮੀ ਦਾ ਸਮਰਥਨ ਕਰਦੇ ਹੋਏ ਮਦਦ ਦਾ ਹੱਥ ਵਧਾਇਆ।ਉਨ੍ਹਾਂ ਨੇ ਟਵੀਟ ਕੀਤਾ ਅਤੇ ਲਿਖਿਆ, 'ਸ਼ਿਵਰਾਜ ਸਿੰਘ ਚੌਹਾਨ ਸਰ ਜੇਕਰ ਮੈਂ ਕਿਸੇ ਤਰ੍ਹਾਂ ਆਂਗਣਵਾੜੀ ਦੇ ਬੱਚਿਆਂ ਲਈ ਕੁਝ ਕਰ ਸਕਦਾ ਹਾਂ, ਮੈਨੂੰ ਬਹੁਤ ਖੁਸ਼ੀ ਹੋਵੇਗੀ। ਇਹ ਇੱਕ ਵਧੀਆ ਪਹਿਲ ਹੈ ਅਤੇ ਮੈਂ ਤੁਹਾਨੂੰ ਇਸ ਲਈ ਵਧਾਈ ਦਿੰਦਾ ਹਾਂ ਅਤੇ ਤੁਹਾਡਾ ਧੰਨਵਾਦ ਕਰਦਾ ਹਾਂ।”

ਦੂਜੇ ਪਾਸੇ ਸੀਐਮ ਚੌਹਾਨ ਨੇ ਅਕਸ਼ੈ ਕੁਮਾਰ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਅਕਸ਼ੈ ਜੀ ਨੇ ਇਸ ਆਂਗਣਵਾੜੀ ਮੁਹਿੰਮ ਲਈ ਇੱਕ ਕਰੋੜ ਰੁਪਏ ਦੇਣ ਅਤੇ 50 ਆਂਗਨਵਾੜੀਆਂ ਨੂੰ ਗੋਦ ਲੈਣ ਦਾ ਵਾਅਦਾ ਕੀਤਾ ਹੈ। ਅਕਸ਼ੈ, ਤੁਸੀਂ ਸਮਾਜਿਕ ਅਤੇ ਖਾਸ ਕਰਕੇ ਬੱਚਿਆਂ ਨਾਲ ਜੁੜੇ ਕੰਮਾਂ ਵਿੱਚ ਹਮੇਸ਼ਾ ਸਰਗਰਮੀ ਨਾਲ ਸਹਿਯੋਗ ਕਰਦੇ ਹੋ। ਤੁਸੀਂ ਨੇਕ ਕੰਮਾਂ ਵਿੱਚ ਹਮੇਸ਼ਾ ਸਾਡਾ ਸਾਥ ਦਿੱਤਾ ਹੈ। ਤੁਸੀਂ, ਅਸੀਂ ਸਾਰੇ ਮਿਲ ਕੇ ਯਤਨ ਕਰਾਂਗੇ ਅਤੇ ਮੈਨੂੰ ਯਕੀਨ ਹੈ ਕਿ ਬੱਚਿਆਂ ਦੀ ਤਰੱਕੀ ਦਾ ਇਹ ਪਵਿੱਤਰ ਸੰਕਲਪ ਵੀ ਸਹਿਜੇ ਹੀ ਸਿੱਧ ਹੋਵੇਗਾ। ਮੈਂ ਮੱਧ ਪ੍ਰਦੇਸ਼ ਦੀ ਤਰਫੋਂ ਤੁਹਾਨੂੰ ਧੰਨਵਾਦ ਪ੍ਰਗਟ ਕਰਦਾ ਹਾਂ।

Related Stories

No stories found.
logo
Punjab Today
www.punjabtoday.com