
ਅਕਸ਼ੇ ਕੁਮਾਰ ਆਪਣੀ ਫ਼ਿਲਮਾਂ ਨੂੰ ਲੈਕੇ ਹਮੇਸ਼ਾ ਤੋਂ ਚਰਚਾ ਵਿਚ ਰਹਿੰਦੇ ਹਨ। ਅਕਸ਼ੇ ਕੁਮਾਰ ਨੂੰ ਉਨਾ ਦੀ ਕਾਮੇਡੀ ਲਈ ਬਹੁਤ ਪਸੰਦ ਕੀਤਾ ਜਾਂਦਾ ਹੈ। ਅਦਾਕਾਰ ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ 'ਬੱਚਨ ਪਾਂਡੇ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।
ਅਕਸ਼ੇ ਕੁਮਾਰ ਨੇ ਖੁਦ ਵੀ ਇਸ ਐਕਸ਼ਨ-ਕਾਮੇਡੀ ਫਿਲਮ ਦਾ ਟ੍ਰੇਲਰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ। ਫਰਹਾਦ ਸਾਮਜੀ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਅਕਸ਼ੈ ਤੋਂ ਇਲਾਵਾ ਜੈਕਲੀਨ ਫਰਨਾਂਡੀਜ਼ ਅਤੇ ਕ੍ਰਿਤੀ ਸੈਨਨ ਵੀ ਮੁੱਖ ਭੂਮਿਕਾਵਾਂ 'ਚ ਹਨ।
ਅਕਸ਼ੇ ਕੁਮਾਰ ਨੇ ਫਿਲਮ ਦਾ ਟ੍ਰੇਲਰ ਸ਼ੇਅਰ ਕਰਦੇ ਹੋਏ ਲਿਖਿਆ, "ਧੂਮ ਧੜਾਕਾ ਰੰਗ ਪਟਾਖਾ ਆਓ ਬਨਾ ਲੋ ਟੋਲੀ। ਇਸ ਵਾਰ 'ਬੱਚਨ ਪਾਂਡੇ' ਹੋਲੀ ਪੇ ਗੋਲੀ ਲੈ ਕੇ ਆ ਰਹੀ ਹੈ। 'ਬੱਚਨ ਪਾਂਡੇ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।" ਇਸ ਫਿਲਮ 'ਚ ਅਕਸ਼ੇ ਗੈਂਗਸਟਰ 'ਬੱਚਨ ਪਾਂਡੇ' ਦੀ ਭੂਮਿਕਾ 'ਚ ਹਨ। ਫਿਲਮ ਦਾ 3 ਮਿੰਟ 42 ਸੈਕਿੰਡ ਦਾ ਇਹ ਟ੍ਰੇਲਰ ਕਾਮੇਡੀ ਅਤੇ ਐਕਸ਼ਨ ਨਾਲ ਭਰਪੂਰ ਹੈ।
ਇਸ 'ਚ ਅਕਸ਼ੇ ਦਾ ਖੌਫਨਾਕ ਲੁੱਕ ਵੀ ਦੇਖਣ ਯੋਗ ਹੈ। ਟ੍ਰੇਲਰ ਰਿਲੀਜ਼ ਹੋਣ ਦੇ ਨਾਲ ਹੀ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਹੈ ਅਤੇ ਪ੍ਰਸ਼ੰਸਕ ਵੀ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ। ਟ੍ਰੇਲਰ ਵਿੱਚ ਕ੍ਰਿਤੀ ਸੈਨਨ ਇੱਕ ਨਿਰਦੇਸ਼ਕ ਦੀ ਭੂਮਿਕਾ ਵਿੱਚ ਨਜ਼ਰ ਆ ਸਕਦੀ ਹੈ। ਅਰਸ਼ਦ ਵਾਰਸੀ ਉਸ ਦੇ ਦੋਸਤ ਦੀ ਭੂਮਿਕਾ ਵਿੱਚ ਹਨ।
ਕ੍ਰਿਤੀ ਆਪਣੀ ਨਵੀਂ ਫਿਲਮ ਖਤਰਨਾਕ ਗੈਂਗਸਟਰ ਬੱਚਨ ਪਾਂਡੇ 'ਤੇ ਬਣਾਉਣਾ ਚਾਹੁੰਦੀ ਹੈ। ਟ੍ਰੇਲਰ 'ਚ ਪ੍ਰਤੀਕ ਬੱਬਰ, ਸੰਜੇ ਮਿਸ਼ਰਾ, ਪੰਕਜ ਤ੍ਰਿਪਾਠੀ ਵਰਗੇ ਸਿਤਾਰੇ ਵੀ ਕਾਮੇਡੀ ਕਰਦੇ ਨਜ਼ਰ ਆ ਰਹੇ ਹਨ। ਦੂਜੇ ਪਾਸੇ ਜੈਕਲੀਨ ਫਰਨਾਂਡੀਜ਼ ਇਸ ਫਿਲਮ 'ਚ ਬੱਚਨ ਪਾਂਡੇ ਦੀ ਪ੍ਰੇਮਿਕਾ 'ਸੋਫੀ' ਦਾ ਕਿਰਦਾਰ ਨਿਭਾਅ ਰਹੀ ਹੈ।ਇਸ ਫਿਲਮ ਨੂੰ ਸਾਜਿਦ ਨਾਡਿਆਡਵਾਲਾ ਨੇ ਪ੍ਰੋਡਿਊਸ ਕੀਤਾ ਹੈ।
ਅਕਸ਼ੈ, ਜੈਕਲੀਨ, ਕ੍ਰਿਤੀ ਤੋਂ ਇਲਾਵਾ ਫਿਲਮ 'ਚ ਅਰਸ਼ਦ ਵਾਰਸੀ, ਪੰਕਜ ਤ੍ਰਿਪਾਠੀ, ਪ੍ਰਤੀਕ ਬੱਬਰ, ਸੰਜੇ ਮਿਸ਼ਰਾ, ਅਭਿਮਨਿਊ ਸਿੰਘ ਵੀ ਮੁੱਖ ਭੂਮਿਕਾਵਾਂ 'ਚ ਹਨ। 'ਬੱਚਨ ਪਾਂਡੇ' 18 ਮਾਰਚ ਨੂੰ ਹੋਲੀ ਦੇ ਮੌਕੇ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ 'ਬੱਚਨ ਪਾਂਡੇ' ਤਾਮਿਲ ਫਿਲਮ 'ਜਿਗਰਠੰਡਾ' ਦਾ ਰੀਮੇਕ ਹੈ।ਇਸ ਫਿਲਮ ਤੋਂ ਇਲਾਵਾ ਅਕਸ਼ੇ 'ਰਕਸ਼ਾਬੰਧਨ', 'ਪ੍ਰਿਥਵੀਰਾਜ', 'ਗੋਰਖਾ', 'ਬੜੇ ਮੀਆਂ ਛੋਟੇ ਮੀਆਂ', 'ਰਾਮ ਸੇਤੂ', 'ਓ ਮਾਈ ਗੌਡ 2', 'ਮਿਸ਼ਨ ਸਿੰਡਰੈਲਾ' ਵਰਗੀਆਂ ਕਈ ਵੱਡੀਆਂ ਫਿਲਮਾਂ 'ਚ ਵੀ ਨਜ਼ਰ ਆਉਣਗੇ ।