R. Madhvan ਦੇ ਇੱਕ ਬਿਆਨ 'ਤੇ Akshay kumar ਦਾ ਕਰਾਰਾ ਜਵਾਬ

R. Madhvan ਨੇ ਹਾਲ ਹੀ 'ਚ ਕਿਹਾ ਸੀ ਕਿ ਚੰਗੀਆਂ ਫ਼ਿਲਮਾਂ 3-4 ਮਹੀਨੇ ਵਿੱਚ ਨਹੀਂ ਬਣਦੀਆਂ, ਤਾਂ ਅਕਸ਼ੇ ਨੇ ਕਿਹਾ ਮੈਂ ਕੀ ਕਰਾਂ, ਡਾਇਰੈਕਟਰ ਨਾਲ ਲੜਾਂ? ਮੇਰੀਆਂ ਫਿਲਮਾਂ ਜਲਦੀ ਰੈਪ-ਅਪ ਹੋ ਜਾਂਦੀਆਂ।
R. Madhvan ਦੇ ਇੱਕ ਬਿਆਨ 'ਤੇ Akshay kumar ਦਾ ਕਰਾਰਾ ਜਵਾਬ

ਆਰ ਮਾਧਵਨ, ਜੋ ਕਿ ਅੱਜਕੱਲ ਆਪਣੀ ਪਹਿਲੀ ਨਿਰਦੇਸ਼ਕ ਫ਼ਿਲਮ ਰਾਕੇਟਰੀ: ਦ ਨੰਬੀ ਇਫੈਕਟ ਲਈ ਪ੍ਰਚਾਰ ਕਰ ਰਹੇ ਹਨ, ਨੇ ਹਾਲ ਹੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ, ਅਦਾਕਾਰਾਂ ਦੀ ਉਨ੍ਹਾਂ ਦੀਆਂ ਫਿਲਮਾਂ ਪ੍ਰਤੀ ਵਚਨਬੱਧਤਾ ਦੀ ਘਾਟ ਲਈ ਚੁਟਕੀ ਲਈ। RRR ਅਤੇ ਪੁਸ਼ਪਾ ਵਰਗੀਆਂ ਫਿਲਮਾਂ ਦੀਆਂ ਉਦਾਹਰਣਾਂ ਦਾ ਹਵਾਲਾ ਦਿੰਦੇ ਹੋਏ, ਮਾਧਵਨ ਨੇ ਕਿਹਾ ਕਿ ਅਦਾਕਾਰ ਆਪਣੇ ਆਪ ਨੂੰ ਇੱਕ ਪ੍ਰੋਜੈਕਟ ਲਈ ਸਮਰਪਿਤ ਕਰਦੇ ਹਨ ਅਤੇ ਫਿਲਮਾਂ ਸਿਰਫ ਤਿੰਨ ਜਾਂ ਚਾਰ ਮਹੀਨਿਆਂ ਵਿੱਚ ਨਹੀਂ ਬਣ ਜਾਂਦੀਆਂ ਹਨ।

ਕਈ ਲੋਕਾਂ ਨੇ ਮਾਧਵਨ ਦੇ ਬਿਆਨ ਨੂੰ ਅਕਸ਼ੈ ਕੁਮਾਰ ਅਤੇ ਉਨ੍ਹਾਂ ਦੀਆਂ ਫਿਲਮਾਂ ਨਾਲ ਜੋੜਿਆ। ਇਸ ਲਈ ਜਦੋਂ ਅਕਸ਼ੈ ਨੂੰ ਇਸ 'ਤੇ ਟਿੱਪਣੀ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਅਜੀਬ ਤਰੀਕੇ ਨਾਲ ਜਵਾਬ ਦਿੱਤਾ।

ਅਸਲ ਚ ਅਕਸ਼ੈ ਨੇ ਹਾਲ ਹੀ 'ਚ ਖੁਲਾਸਾ ਕੀਤਾ ਸੀ ਕਿ ਸਮਰਾਟ ਪ੍ਰਿਥਵੀਰਾਜ ਦੀ ਸ਼ੂਟਿੰਗ ਸਿਰਫ 42 ਦਿਨਾਂ 'ਚ ਪੂਰੀ ਹੋ ਗਈ ਸੀ। ਇਹ ਫਿਲਮ ਬਾੱਕਸ ਆਫਿਸ 'ਤੇ ਕਮਾਲ ਨਹੀਂ ਕਰ ਸਕੀ। ਨਤੀਜੇ ਵਜੋਂ, ਆਦਿਤਿਆ ਚੋਪੜਾ ਨੇ ਕਥਿਤ ਤੌਰ 'ਤੇ ਅਕਸ਼ੈ ਨੂੰ ਫਿਲਮ ਦੀ ਅਸਫਲਤਾ ਲਈ ਜ਼ਿੰਮੇਵਾਰ ਠਹਿਰਾਇਆ ਅਤੇ ਉਸ ਦੇ ਸਮਰਪਣ ਦੀ ਘਾਟ ਦਾ ਹਵਾਲਾ ਦਿੱਤਾ। ਉਸਨੇ ਕਿਹਾ ਕਿ ਅਭਿਨੇਤਾ ਨੇ ਕਿਰਦਾਰ ਲਈ ਅਸਲੀ ਮੁੱਛਾਂ ਵਧਾਉਣ ਤੋਂ ਵੀ ਇਨਕਾਰ ਕਰ ਦਿੱਤਾ ਸੀ।

ਆਪਣੀ ਆਉਣ ਵਾਲੀ ਫਿਲਮ ਰਕਸ਼ਾ ਬੰਧਨ ਦੇ ਗੀਤ ਲਾਂਚ ਮੌਕੇ, ਅਕਸ਼ੈ ਨੇ ਮਾਧਵਨ ਦੀ ਟਿੱਪਣੀ 'ਤੇ ਪ੍ਰਤੀਕਿਰਿਆ ਦਿੱਤੀ ਅਤੇ ਪੱਤਰਕਾਰਾਂ ਨੂੰ ਕਿਹਾ, "ਕਿਆ ਕਹਿਣਾ ਚਾਹੂੰਗਾ? ਭਾਈ ਮੇਰੀ ਫਿਲਮੇਂ ਖ਼ਤਮ ਹੋ ਜਾਤੀ ਹੈ ਤੋ ਮੈਂ ਕਿਆ ਕਰੂੰ? ਮੈਂ ਇਸਮੇ ਥੋੜੇ ਹੀ ਕੁਛ ਕਰ ਸਕਤਾ ਹੂੰ, ਮੇਰੀ ਫਿਲਮੇਂ ਖ਼ਤਮ ਹੋ ਜਾਤੀ ਹੈਂ। ਏਕ ਨਿਰਦੇਸ਼ਕ ਆਤਾ ਹੈ ਔਰ ਕਹਿਤਾ ਹੈ ਕਿ ਭਈਆ ਆਪਕਾ ਕਾਮ ਖ਼ਤਮ ਆਪ ਘਰ ਜਾੀਏ ਤੋ ਅਬ ਮੈਂ ਉਸਸੇ ਲੜੂੰ?

ਇੱਥੇ ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਦੇ ਸ਼ੁਰੂ ਵਿੱਚ, ਅਕਸ਼ੇ ਨੇ ਕਿਹਾ ਸੀ, " ਮੈਂ ਕਿਸੇ ਇੱਕ ਫਿਲਮ ਨੂੰ 45-50 ਦਿਨ ਤੋਂ ਵੱਧ ਨਹੀਂ ਦੇ ਸਕਦਾ, ਅਤੇ ਜੇਕਰ ਤੁਸੀਂ ਇਸ ਸਮੇਂ ਵਿੱਚ ਇੱਕ ਫਿਲਮ ਦੀ ਸ਼ੂਟਿੰਗ ਕਰਦੇ ਹੋ, ਤਾਂ ਤੁਹਾਡਾ ਬਜਟ ਹਮੇਸ਼ਾ ਕੰਟਰੋਲ ਵਿੱਚ ਰਹੇਗਾ। ਮੈਂ ਅਜਿਹੀ ਫਿਲਮ ਵਿੱਚ ਕੰਮ ਨਹੀਂ ਕਰ ਸਕਦਾ ਹਾਂ ਜਿਸਦੀ ਸ਼ੂਟਿੰਗ 100 ਦਿਨਾਂ ਤੋਂ ਵੱਧ ਚੱਲਣੀ ਹੋਵੇ।"

ਅਕਸ਼ੈ ਅਗਲੀ ਫਿਲਮ 'ਰਕਸ਼ਾ ਬੰਧਨ' 'ਚ ਨਜ਼ਰ ਆਉਣਗੇ, ਜਿਸ ਨੂੰ ਹਿਮਾਂਸ਼ੂ ਸ਼ਰਮਾ ਅਤੇ ਕਨਿਕਾ ਢਿੱਲੋਂ ਨੇ ਲਿਖਿਆ ਹੈ। ਫਿਲਮ 11 ਅਗਸਤ, 2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣੀ ਹੈ। ਅਕਸ਼ੈ ਤੋਂ ਇਲਾਵਾ, ਫਿਲਮ ਵਿੱਚ ਭੂਮੀ ਪੇਡਨੇਕਰ, ਸਾਦੀਆ ਖਤੀਬ, ਸਹਿਜਮੀਨ ਕੌਰ, ਦੀਪਿਕਾ ਖੰਨਾ ਅਤੇ ਸਮ੍ਰਿਤੀ ਸ਼੍ਰੀਕਾਂਤ ਵੀ ਹਨ।

Related Stories

No stories found.
logo
Punjab Today
www.punjabtoday.com