ਆਲੀਆ ਨੇ 'ਫ਼ਿਲਮ' ਦੀ ਸ਼ੂਟਿੰਗ ਪੂਰੀ ਕਰ,ਰਣਬੀਰ ਨੂੰ ਕਿਹਾ ਘਰ ਆ ਰਹੀ ਹਾਂ ਬੇਬੀ

ਆਲੀਆ ਭੱਟ ਨੇ ਆਪਣੀ ਪਹਿਲੀ ਹਾਲੀਵੁੱਡ ਫਿਲਮ 'ਹਾਰਟ ਆਫ ਸਟੋਨ' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਆਲੀਆ ਭੱਟ ਨੇ ਸੋਸ਼ਲ ਮੀਡੀਆ 'ਤੇ ਗੇਲ ਗਡੋਟ ਅਤੇ ਕਰੂ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਆਲੀਆ ਨੇ 'ਫ਼ਿਲਮ' ਦੀ ਸ਼ੂਟਿੰਗ ਪੂਰੀ ਕਰ,ਰਣਬੀਰ ਨੂੰ ਕਿਹਾ ਘਰ ਆ ਰਹੀ ਹਾਂ ਬੇਬੀ

ਆਲੀਆ ਭੱਟ ਨੇ ਪਿੱਛਲੇ ਦਿਨੀ ਆਪਣੀ ਪ੍ਰੈਗਨੈਂਸੀ ਦੀ ਖਬਰ ਦੱਸ ਕੇ ਪੂਰੇ ਬਾਲੀਵੁੱਡ ਵਿਚ ਧਮਾਲ ਮਚਾ ਦਿਤਾ ਸੀ। ਆਲੀਆ ਭੱਟ ਨੇ ਆਪਣੀ ਪਹਿਲੀ ਹਾਲੀਵੁੱਡ ਫਿਲਮ 'ਹਾਰਟ ਆਫ ਸਟੋਨ' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਅਭਿਨੇਤਰੀ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ 'ਤੇ ਗੇਲ ਗਡੋਟ ਅਤੇ ਕਰੂ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਇਸਦੇ ਨਾਲ ਹੀ ਗਾਲ ਗਡੋਟ ਨੇ ਵੀ ਆਲੀਆ ਨਾਲ ਸੈਲਫੀ ਨੂੰ ਰੀਪੋਸਟ ਕਰਕੇ ਕਾਫੀ ਪਿਆਰ ਦਿੱਤਾ ਹੈ। ਆਲੀਆ ਨੈੱਟਫਲਿਕਸ ਫਿਲਮ ਵਿੱਚ ਗੇਲ ਅਤੇ ਜੈਮੀ ਡੋਰਨਨ ਦੇ ਨਾਲ ਨਜ਼ਰ ਆਵੇਗੀ। ਫੋਟੋ ਸ਼ੇਅਰ ਕਰਦੇ ਹੋਏ ਆਲੀਆ ਨੇ ਕੈਪਸ਼ਨ ਲਿਖਿਆ,'ਹਾਰਟ ਆਫ ਸਟੋਨ' - ਤੁਸੀਂ ਮੇਰੇ ਦਿਲ 'ਚ ਹੋ। ਖੂਬਸੂਰਤ ਗਾਲ ਗਡੋਟ ਅਤੇ ਮੇਰੇ ਨਿਰਦੇਸ਼ਕ ਟੌਮ ਹਾਰਪਰ ਦਾ ਧੰਨਵਾਦ।

ਜੈਮੀ ਡੋਰਨਨ ਨੂੰ ਅੱਜ ਮੈ ਬਹੁਤ ਯਾਦ ਕੀਤਾ ਅਤੇ ਫਿਲਮ ਦੀ ਪੂਰੀ ਟੀਮ ਦਾ ਧੰਨਵਾਦ। ਮੈਨੂੰ ਇੰਨਾ ਸ਼ਾਨਦਾਰ ਅਨੁਭਵ ਦੇਣ ਲਈ। ਮੈਂ ਤੁਹਾਡੇ ਪਿਆਰ ਅਤੇ ਦੇਖਭਾਲ ਲਈ ਹਮੇਸ਼ਾ ਧੰਨਵਾਦੀ ਰਹਾਂਗੀ, ਜੋ ਤੁਸੀਂ ਸਾਰਿਆਂ ਨੇ ਮੈਨੂੰ ਦਿੱਤਾ ਹੈ। ਹੁਣ ਬੱਸ ਫਿਲਮ ਦੇਖਣ ਦੀ ਉਡੀਕ ਹੈ। ਆਲੀਆ ਨੇ ਰਣਬੀਰ ਨੂੰ ਕਿਹਾ ਕਿ ਹੁਣ, ਮੈਂ ਘਰ ਆ ਰਹੀ ਹਾਂ ਬੇਬੀ।"ਫੋਟੋ 'ਚ ਆਲੀਆ ਬੀਚ 'ਤੇ ਗੇਲ ਨੂੰ ਜੱਫੀ ਪਾਉਂਦੀ ਨਜ਼ਰ ਆ ਰਹੀ ਹੈ। ਦੂਜੀ ਤਸਵੀਰ 'ਚ ਅਦਾਕਾਰਾ ਕਰੂ ਮੈਂਬਰਾਂ ਨਾਲ ਨਜ਼ਰ ਆ ਰਹੀ ਹੈ।

ਇਸਦੇ ਨਾਲ ਹੀ ਆਲੀਆ ਨੇ ਇੱਕ ਸ਼ਾਟ ਸ਼ੂਟ ਕਰਦੇ ਹੋਏ ਅਤੇ ਸੈੱਟ ਤੋਂ ਕੁਰਸੀ ਦੀ ਇੱਕ ਝਲਕ ਸਾਂਝੀ ਕੀਤੀ। ਇਸ ਪੋਸਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਗੇਲ ਨੇ ਲਿਖਿਆ, 'ਅਸੀਂ ਤੁਹਾਨੂੰ ਮਿਸ ਕਰ ਰਹੇ ਹਾਂ।' ਇਸ ਦੇ ਨਾਲ ਹੀ ਆਲੀਆ ਦੀ ਮਾਂ ਸੋਨੀ ਰਾਜ਼ਦਾਨ ਨੇ ਹਾਰਟ ਇਮੋਜੀ ਕਮੈਂਟ ਕੀਤਾ। ਗੇਲ ਨੇ ਆਪਣੀ ਸੋਸ਼ਲ ਮੀਡੀਆ ਸਟੋਰੀ 'ਤੇ ਆਲੀਆ ਦੇ ਨਾਲ ਉਹੀ ਫੋਟੋ ਸਾਂਝੀ ਕੀਤੀ ਅਤੇ ਲਿਖਿਆ, "ਬਹੁਤ ਸਾਰਾ ਪਿਆਰ ਇਸ ਪਿਆਰੀ ਛੋਟੀ ਕੁੜੀ ਨੂੰ ਜਿਸਨੇ ਫਿਲਮ 'ਹਾਰਟ ਆਫ ਸਟੋਨ' ਨੂੰ ਚਾਰ ਚੰਦ ਲਾ ਦਿੱਤੇ। ਆਲੀਆ ਬਹੁਤ ਚੰਗੀ ਪ੍ਰਤਿਭਾ ਵਾਲੀ ਬਹੁਤ ਚੰਗੀ ਇਨਸਾਨ ਹੈ।

ਆਲੀਆ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ, 'ਇੰਨੇ ਚੰਗੇ ਵਿਅਕਤੀ ਹੋਣ ਲਈ ਧੰਨਵਾਦ।' ਟੌਮ ਹਾਰਪਰ ਦੀ ਫਿਲਮ Netflix ਲਈ ਇੱਕ ਨਵੀਂ ਜਾਸੂਸੀ ਫਰੈਂਚਾਇਜ਼ੀ ਹੋ ਸਕਦੀ ਹੈ। ਜੇਕਰ ਫਿਲਮ ਸਫਲ ਰਹੀ ਤਾਂ ਆਲੀਆ ਇਸ ਦੇ ਸੀਕਵਲ 'ਚ ਵੀ ਨਜ਼ਰ ਆ ਸਕਦੀ ਹੈ। ਅਦਾਕਾਰਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਆਲੀਆ ਰਣਬੀਰ ਕਪੂਰ ਨਾਲ 'ਬ੍ਰਹਮਾਸਤਰ' ਅਤੇ ਰਣਵੀਰ ਸਿੰਘ ਨਾਲ 'ਰਾਕੀ ਅਤੇ ਰਾਣੀ ਦੀ ਲਵ ਸਟੋਰੀ' ਰਿਲੀਜ਼ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਫਿਲਮ 'ਡਾਰਲਿੰਗਸ' ਵਿੱਚ ਵੀ ਨਜ਼ਰ ਆਵੇਗੀ।

Related Stories

No stories found.
logo
Punjab Today
www.punjabtoday.com