ਆਲੀਆ ਭੱਟ ਨੇ ਦਿੱਤਾ ਕੁੜੀ ਨੂੰ ਜਨਮ, ਰਣਬੀਰ ਕਪੂਰ ਦੇ ਘਰ ਆਈ ਪਰੀ

ਰਣਬੀਰ ਕਪੂਰ ਤੋਂ ਬਾਅਦ ਉਨ੍ਹਾਂ ਦੀ ਮਾਂ ਨੀਤੂ ਕਪੂਰ ਵੀ NH ਰਿਲਾਇੰਸ ਹਸਪਤਾਲ ਪਹੁੰਚੀ ਤਾਂ ਜੋ ਉਹ ਆਪਣੀ ਨੂੰਹ ਅਤੇ ਪੈਦਾ ਹੋਣ ਵਾਲੇ ਬੱਚੇ ਦੀ ਦੇਖਭਾਲ ਕਰ ਸਕੇ।
ਆਲੀਆ ਭੱਟ ਨੇ ਦਿੱਤਾ ਕੁੜੀ ਨੂੰ ਜਨਮ, ਰਣਬੀਰ ਕਪੂਰ ਦੇ ਘਰ ਆਈ ਪਰੀ

ਸੁਪਰਸਟਾਰ ਰਣਬੀਰ ਕਪੂਰ ਦੇ ਘਰ ਖੁਸ਼ੀਆਂ ਦਾ ਮਾਹੌਲ ਹੈ। ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ 6 ਨਵੰਬਰ ਦੀ ਦੁਪਹਿਰ ਨੂੰ ਇੱਕ ਪਿਆਰੀ ਬੱਚੀ ਨੂੰ ਜਨਮ ਦਿੱਤਾ ਹੈ। ਰਣਬੀਰ ਕਪੂਰ ਆਪਣੀ ਪਤਨੀ ਨਾਲ ਸਵੇਰੇ ਹੀ ਮੁੰਬਈ ਦੇ ਐਚਐਨ ਰਿਲਾਇੰਸ ਹਸਪਤਾਲ ਪਹੁੰਚੇ ਸਨ, ਉਦੋਂ ਤੋਂ ਹੀ ਪ੍ਰਸ਼ੰਸਕ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਸਨ ਕਿ ਰਣਬੀਰ-ਆਲੀਆ ਦੇ ਘਰ ਕੌਣ ਆਵੇਗਾ? ਜਦੋਂ ਤੋਂ ਲੋਕਾਂ ਨੂੰ ਪਤਾ ਲੱਗਾ ਹੈ ਕਿ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਘਰ ਛੋਟੀ ਪਰੀ ਆਈ ਹੈ, ਉਹ ਦੋਵਾਂ ਨੂੰ ਵਧਾਈਆਂ ਦੇ ਰਹੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਰਣਬੀਰ ਕਪੂਰ ਨੇ ਬੀਤੀ ਰਾਤ 48 ਘੰਟਿਆਂ ਲਈ ਪ੍ਰੋਫੈਸ਼ਨਲ ਲਾਈਫ ਤੋਂ ਬ੍ਰੇਕ ਲੈਣ ਦਾ ਫੈਸਲਾ ਕੀਤਾ ਸੀ। ਉਹ ਆਪਣੀ ਪਤਨੀ ਨਾਲ ਇਸ ਖਾਸ ਪਲ ਲਈ ਨਾਲ ਰਹਿਣਾ ਚਾਹੁੰਦਾ ਸੀ, ਜਿਸ ਕਾਰਨ ਉਸਨੇ ਕੰਮ ਦੇ ਸਾਰੇ ਪ੍ਰੋਜੈਕਟਸ ਟਾਲ ਦਿੱਤੇ ਸਨ। ਰਣਬੀਰ ਕਪੂਰ ਆਪਣੀ ਪਤਨੀ ਨਾਲ ਸਵੇਰੇ ਹੀ ਹਸਪਤਾਲ ਪਹੁੰਚੇ ਸਨ ਤਾਂ ਕਿ ਆਲੀਆ ਦੀ ਡਿਲੀਵਰੀ 'ਚ ਕੋਈ ਦਿੱਕਤ ਨਾ ਆਵੇ। ਰਣਬੀਰ ਕਪੂਰ ਤੋਂ ਬਾਅਦ ਉਨ੍ਹਾਂ ਦੀ ਮਾਂ ਨੀਤੂ ਕਪੂਰ ਵੀ NH ਰਿਲਾਇੰਸ ਹਸਪਤਾਲ ਪਹੁੰਚੀ ਤਾਂ ਜੋ ਉਹ ਆਪਣੀ ਨੂੰਹ ਅਤੇ ਪੈਦਾ ਹੋਣ ਵਾਲੇ ਬੱਚੇ ਦੀ ਦੇਖਭਾਲ ਕਰ ਸਕੇ। ਰਣਬੀਰ ਕਪੂਰ ਅਤੇ ਆਲੀਆ ਭੱਟ ਲੰਬੇ ਸਮੇਂ ਤੋਂ ਆਪਣੇ ਬੇਬੀ ਦੇ ਸਵਾਗਤ ਦੀ ਤਿਆਰੀ ਕਰ ਰਹੇ ਸਨ।

Related Stories

No stories found.
logo
Punjab Today
www.punjabtoday.com