'ਝੁਕੇਗਾ ਨਹੀਂ' ਤੋਂ ਬਾਅਦ 'ਪੁਸ਼ਪਾ 2' 'ਚ ਨਵਾਂ ਤੱਕਿਆ ਕਲਾਮ ਹੋਵੇਗਾ: ਅੱਲੂ

ਫਿਲਮ 'ਪੁਸ਼ਪਾ ਦਿ ਰਾਈਜ਼' ਦੀ ਬੰਪਰ ਸਫਲਤਾ ਦੇ ਬਾਅਦ ਤੋਂ ਹੀ ਇਸ ਦੇ ਸੀਕਵਲ 'ਪੁਸ਼ਪਾ ਦਿ ਰੂਲ' ਦੀ ਚਰਚਾ ਹੈ ਅਤੇ ਲੋਕ ਇਸਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
'ਝੁਕੇਗਾ ਨਹੀਂ' ਤੋਂ ਬਾਅਦ 'ਪੁਸ਼ਪਾ 2' 'ਚ ਨਵਾਂ ਤੱਕਿਆ ਕਲਾਮ ਹੋਵੇਗਾ: ਅੱਲੂ
Updated on
2 min read

'ਪੁਸ਼ਪਾ' 'ਚ ਅੱਲੂ ਅਰਜੁਨ ਦੀ ਐਕਟਿੰਗ ਨੇ ਸਭ ਨੂੰ ਦੀਵਾਨਾ ਬਣਾ ਦਿਤਾ ਸੀ। ਪਿਛਲੇ ਸਾਲ ਦੇ ਅੰਤ 'ਚ ਬਾਕਸ ਆਫਿਸ 'ਤੇ ਧਮਾਲ ਮਚਾਉਣ ਵਾਲੀ ਸਾਊਥ ਸੁਪਰਸਟਾਰ ਅੱਲੂ ਅਰਜੁਨ ਦੀ ਫਿਲਮ 'ਪੁਸ਼ਪਾ' ਨੂੰ ਕੋਈ ਨਹੀਂ ਭੁੱਲਿਆ ਹੈ। ਦਰਸ਼ਕ ਫਿਲਮ 'ਪੁਸ਼ਪਾ' ਦੇ ਦੂਜੇ ਭਾਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਦਰਸ਼ਕਾਂ ਦੀ ਇਹ ਇੱਛਾ ਹੁਣ ਪੂਰੀ ਹੋਣ ਜਾ ਰਹੀ ਹੈ। ਦਰਅਸਲ 'ਪੁਸ਼ਪਾ 2' ਦੀ ਸ਼ੂਟਿੰਗ ਹਾਲ ਹੀ 'ਚ ਸ਼ੁਰੂ ਹੋਈ ਹੈ। ਜਿੱਥੇ ਫਿਲਮ ਦੀ ਸ਼ੂਟਿੰਗ ਦੀ ਖਬਰ ਨੇ ਦਰਸ਼ਕਾਂ ਦੇ ਦਿਲਾਂ 'ਚ ਉਤਸ਼ਾਹ ਵਧਾ ਦਿੱਤਾ ਸੀ, ਉਥੇ ਹੀ ਹੁਣ ਆਲੂ ਅਰਜੁਨ ਨੇ ਇਕ ਈਵੈਂਟ 'ਚ ਫਿਲਮ ਤੋਂ ਆਪਣੇ ਕੈਚਫ੍ਰੇਜ਼ ਦਾ ਖੁਲਾਸਾ ਕੀਤਾ ਹੈ। ਇਸ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਅਭਿਨੇਤਾ ਅੱਲੂ ਅਰਜੁਨ ਇਸ ਮਹੀਨੇ "ਪੁਸ਼ਪਾ: ਦਿ ਰੂਲ" ਦੀ ਸ਼ੂਟਿੰਗ ਲਈ ਪੂਰੀ ਤਰ੍ਹਾਂ ਤਿਆਰ ਹੈ, ਜੋ ਪਿਛਲੇ ਸਾਲ ਰਿਲੀਜ਼ ਹੋਈ "ਪੁਸ਼ਪਾ" ਦਾ ਦੂਜਾ ਪਾਰਟ ਹੈ। ਪਿਛਲੇ ਦਿਨੀ ਆਪਣੇ ਭਰਾ ਅੱਲੂ ਸਿਰੀਸ਼ ਦੀ ਨਵੀਂ ਫਿਲਮ ਲਈ ਇੱਕ ਇਵੈਂਟ 'ਤੇ ਪਹੁੰਚੇ ਅੱਲੂ ਅਰਜੁਨ ਨੇ 'ਪੁਸ਼ਪਾ 2' ਨਾਲ ਜੁੜੇ ਪ੍ਰਸ਼ੰਸਕਾਂ ਨੂੰ ਇੱਕ ਦਿਲਚਸਪ ਅਪਡੇਟ ਦਿੱਤੀ। ਅਦਾਕਾਰ ਨੇ ਪ੍ਰਸ਼ੰਸਕਾਂ ਨੂੰ ਦੂਜੇ ਭਾਗ ਲਈ ਇੱਕ ਨਵਾਂ ਕੈਚਫ੍ਰੇਜ਼ ਪੇਸ਼ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਫਿਲਮ ਲਈ ਬਹੁਤ ਉਤਸ਼ਾਹਿਤ ਹੋਣਗੇ।

ਆਲੂ ਅਰਜੁਨ ਇਕ ਪ੍ਰੋਗਰਾਮ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਸਨ। ਇੱਥੇ ਆਲੂ ਅਰਜੁਨ ਦਾ ਪੁਸ਼ਪਾ 2 ਬਾਰੇ ਲੋਕਾਂ ਨਾਲ ਗੱਲ ਕਰਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਅੱਲੂ ਅਰਜੁਨ ਨੇ ਕਿਹਾ, 'ਮੈਂ ਜਾਣਦਾ ਹਾਂ ਕਿ ਤੁਸੀਂ ਸਾਰੇ ਮੇਰੇ ਤੋਂ ਪੁਸ਼ਪਾ 2 ਬਾਰੇ ਅਪਡੇਟ ਮੰਗ ਰਹੇ ਹੋ। ਮੇਰੇ ਕੋਲ ਇੱਕ ਛੋਟਾ ਜਿਹਾ ਅਪਡੇਟ ਹੈ। ਜੇਕਰ ਪੁਸ਼ਪਾ 1 ਕੋਲ 'ਝੂਕੇਗਾ ਨਹੀਂ' ਸੀ , ਤਾਂ ਪੁਸ਼ਪਾ 2 ਕੋਲ 'ਬਿਲਕੁਲ ਨਹੀਂ ਝੁਕੇਗਾ' ਹੋਵੇਗਾ ।

ਆਲੂ ਅਰਜੁਨ ਨੇ ਕਿਹਾ ਕਿ, ਮੈਨੂੰ ਪੂਰੀ ਉਮੀਦ ਹੈ ਕਿ ਸਭ ਕੁਝ ਸਕਾਰਾਤਮਕ ਹੋਵੇਗਾ, ਮੈਂ ਫਿਲਮ ਨੂੰ ਲੈ ਕੇ ਉਤਸ਼ਾਹਿਤ ਹਾਂ ਅਤੇ ਉਮੀਦ ਕਰਦਾ ਹਾਂ ਕਿ ਤੁਹਾਡੇ ਵਿੱਚ ਵੀ ਅਜਿਹਾ ਹੀ ਉਤਸ਼ਾਹ ਰਹੇਗਾ।' ਜਿੱਥੇ ਅਭਿਨੇਤਾ ਨੇ ਫਿਲਮ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਇੰਨੀ ਵੱਡੀ ਅਪਡੇਟ ਸਾਂਝੀ ਕੀਤੀ ਹੈ, ਉਥੇ ਹੀ 'ਪੁਸ਼ਪਾ ਦਿ ਰੁਲ' 'ਤੇ ਕੰਮ ਕੁਝ ਦਿਨ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਲੋਕਾਂ ਦਾ ਇੰਤਜ਼ਾਰ ਖਤਮ ਕਰਦੇ ਹੋਏ ਆਖਿਰਕਾਰ ਇਸ ਦੀ ਸ਼ੂਟਿੰਗ ਹਾਲ ਹੀ 'ਚ ਸ਼ੁਰੂ ਹੋਈ ਹੈ। ਫਿਲਮ 'ਪੁਸ਼ਪਾ ਦਿ ਰੂਲ' ਲਈ ਅੱਲੂ ਅਰਜੁਨ ਦਾ ਲੁੱਕ ਸ਼ੇਅਰ ਕਰਦੇ ਹੋਏ ਨਿਰਦੇਸ਼ਕ ਸੁਕੁਮਾਰ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ। ਫਿਲਮ 'ਪੁਸ਼ਪਾ ਦਿ ਰਾਈਜ਼' ਦੀ ਬੰਪਰ ਸਫਲਤਾ ਦੇ ਬਾਅਦ ਤੋਂ ਹੀ ਇਸ ਦੇ ਸੀਕਵਲ 'ਪੁਸ਼ਪਾ ਦਿ ਰੂਲ' ਦੀ ਚਰਚਾ ਹੈ।

Related Stories

No stories found.
logo
Punjab Today
www.punjabtoday.com