6000 ਇੰਟਰਨੈੱਟ ਯੂਜ਼ਰ ਹਰ ਮਹੀਨੇ ਐਸ਼ਵਰਿਆ ਦੀਆਂ ਅੱਖਾਂ ਬਾਰੇ ਕਰਦੇ ਹਨ ਸਰਚ

ਐਸ਼ਵਰਿਆ ਰਾਏ ਬਹੁੱਤ ਖੂਬਸੂਰਤ ਹੈ, ਇਹ ਸਾਰੀ ਦੁਨੀਆ ਜਾਣਦੀ ਹੈ। ਜਦੋਂ ਉਹ ਸਾਹਮਣੇ ਹੁੰਦੀ ਹੈ, ਤਾਂ ਉਸ ਤੋਂ ਨਜ਼ਰਾਂ ਹਟਾਉਣੀਆਂ ਮੁਸ਼ਕਲ ਹੁੰਦੀਆਂ ਹਨ।
6000 ਇੰਟਰਨੈੱਟ ਯੂਜ਼ਰ ਹਰ ਮਹੀਨੇ ਐਸ਼ਵਰਿਆ  ਦੀਆਂ ਅੱਖਾਂ ਬਾਰੇ ਕਰਦੇ ਹਨ ਸਰਚ

ਐਸ਼ਵਰਿਆ ਰਾਏ ਨੂੰ ਭਾਰਤ ਦੀਆ ਸਭ ਤੋਂ ਸੁੰਦਰ ਅਦਾਕਾਰਾ ਵਜੋਂ ਜਾਣਿਆ ਜਾਂਦਾ ਹੈ। ਐਸ਼ਵਰਿਆ ਰਾਏ ਕਾਨਸ2022 ਵਿੱਚ ਪਹੁੰਚ ਚੁੱਕੀ ਹੈ। ਇਕ ਵਾਰ ਫਿਰ ਉਸ ਦੀ ਖੂਬਸੂਰਤੀ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਬਹੁਤੀਆਂ ਗੱਲਾਂ ਉਹਨਾਂ ਦੀਆਂ ਅੱਖਾਂ ਤੇ ਹੀ ਹੁੰਦੀਆਂ ਹਨ। ਐਸ਼ਵਰਿਆ ਨੇ ਇਹ ਵੀ ਦੱਸਿਆ ਹੈ ਕਿ ਬਚਪਨ 'ਚ ਉਸਦੀ ਪਹਿਚਾਣ ਸਿਰਫ ਅੱਖਾਂ ਅਤੇ ਵਾਲਾਂ ਦੇ ਰੰਗ ਕਾਰਨ ਹੀ ਹੁੰਦੀ ਸੀ।

ਐਸ਼ਵਰਿਆ ਦੀਆਂ ਅੱਖਾਂ ਦੀ ਖਾਸੀਅਤ ਕੀ ਹੈ, ਇਸ ਬਾਰੇ ਗੂਗਲ 'ਤੇ ਕਾਫੀ ਸਰਚ ਹੋ ਰਿਹਾ ਹੈ। ਫਿਲਮਾਂ 'ਚ ਉਹ ਲੋੜ ਮੁਤਾਬਕ ਲੈਂਸ ਪਾਉਂਦੀ ਹੈ। ਹਾਲਾਂਕਿ ਕਈ ਵਾਰ ਲੋਕ ਇਹ ਵੀ ਖੋਜ ਕਰਦੇ ਹਨ ਕਿ ਉਨ੍ਹਾਂ ਦੀਆਂ ਅੱਖਾਂ ਦਾ ਅਸਲੀ ਰੰਗ ਕੀ ਹੈ। ਕਦੇ ਨੀਲਾ, ਕਦੇ ਹਰਾ ਤੇ ਕਦੇ ਸਲੇਟੀ ਦਿਸਦਾ ਹੈ। ਐਸ਼ਵਰਿਆ ਰਾਏ ਨੇ ਖੁਦ ਦੱਸਿਆ ਹੈ ਕਿ ਉਨ੍ਹਾਂ ਦੀਆਂ ਅੱਖਾਂ ਦਾ ਰੰਗ ਕੀ ਹੈ।

ਐਸ਼ਵਰਿਆ ਰਾਏ ਬਹੁਤ ਖੂਬਸੂਰਤ ਹੈ, ਇਹ ਸਾਰੀ ਦੁਨੀਆ ਜਾਣਦੀ ਹੈ। ਜਦੋਂ ਉਹ ਸਾਹਮਣੇ ਹੁੰਦੀ ਹੈ, ਤਾਂ ਉਸ ਤੋਂ ਨਜ਼ਰਾਂ ਹਟਾਉਣੀਆਂ ਮੁਸ਼ਕਲ ਹੁੰਦੀਆਂ ਹਨ। ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜਿਸ ਨੂੰ ਐਸ਼ਵਰਿਆ ਰਾਏ ਦੀਆਂ ਜਾਦੂਈ ਅੱਖਾਂ ਪਸੰਦ ਨਾ ਹੋਣ। ਬਹੁਤ ਸਾਰੇ ਲੋਕ ਸੋਚਦੇ ਹਨ ਕਿ ਉਹ ਲੈਂਸ ਪਾਉਂਦੀ ਹੈ। ਇੰਟਰਨੈੱਟ 'ਤੇ ਉਸ ਦੀਆਂ ਅੱਖਾਂ ਬਾਰੇ ਵੀ ਕਾਫੀ ਖੋਜ ਕੀਤੀ ਜਾਂਦੀ ਹੈ। ਐਸ਼ਵਰਿਆ ਨੇ ਖੁਦ ਦੱਸਿਆ ਹੈ ਕਿ ਉਸ ਦੀਆਂ ਅੱਖਾਂ ਦਾ ਰੰਗ ਕਿਹੋ ਜਿਹਾ ਹੈ।

2016 'ਚ ਗੂਗਲ ਦੀ ਇਕ ਰਿਪੋਰਟ ਮੁਤਾਬਕ ਦੁਨੀਆ ਭਰ 'ਚ 6000 ਇੰਟਰਨੈੱਟ ਯੂਜ਼ਰ ਹਰ ਮਹੀਨੇ ਐਸ਼ਵਰਿਆ ਰਾਏ ਦੀਆਂ ਅੱਖਾਂ ਬਾਰੇ ਸਰਚ ਕਰਦੇ ਹਨ। ਐਸ਼ਵਰਿਆ ਰਾਏ ਨੇ ਇਕ ਇੰਟਰਵਿਊ 'ਚ ਦੱਸਿਆ ਹੈ ਕਿ ਉਨ੍ਹਾਂ ਦੀਆਂ ਅੱਖਾਂ ਕੁਦਰਤੀ ਤੌਰ 'ਤੇ ਹਰੀਆਂ ਹਨ। ਰੋਸ਼ਨੀ ਅਨੁਸਾਰ ਅੱਖਾਂ ਦਾ ਰੰਗ ਕਦੇ ਜ਼ਿਆਦਾ ਹਰਾ ਹੁੰਦਾ ਹੈ ਅਤੇ ਕਦੇ ਜ਼ਿਆਦਾ ਨੀਲਾ। ਅੱਖਾਂ ਦਾ ਰੰਗ ਸਮੁੰਦਰ ਵਰਗਾ ਹਰਾ-ਸਲੇਟੀ ਹੁੰਦਾ ਹੈ। ਮੈਡਮ ਤੁਸਾਦ 'ਚ ਐਸ਼ਵਰਿਆ ਰਾਏ ਦੀਆਂ ਮੂਰਤੀਆਂ 'ਚ ਨਜ਼ਰ ਆਈਆਂ ਅੱਖਾਂ ਦਾ ਰੰਗ ਅਸਲ ਰੰਗ ਹੈ।

ਐਸ਼ਵਰਿਆ ਨੇ ਆਪਣੀਆਂ ਅੱਖਾਂ ਦੇ ਰੰਗ ਨਾਲ ਜੁੜਿਆ ਇੱਕ ਮਜ਼ਾਕੀਆ ਕਿੱਸਾ ਦੱਸਿਆ ਹੈ। ਫਿਲਮ ਸਰਬਜੀਤ ਲਈ ਉਸ ਨੂੰ ਭੂਰੇ ਰੰਗ ਦਾ ਲੈਂਸ ਪਾਉਣਾ ਪਿਆ ਸੀ। ਆਰਾਧਿਆ ਦੀ ਨਜ਼ਰ ਉਸ 'ਤੇ ਉਦੋਂ ਤੱਕ ਪਈ ਜਦੋਂ ਤੱਕ ਐਸ਼ਵਰਿਆ ਨੇ ਇਕ ਅੱਖ 'ਚ ਲੈਂਸ ਲਗਾਇਆ। ਇਸ 'ਤੇ ਆਰਾਧਿਆ ਨੇ ਐਸ਼ਵਰਿਆ ਨੂੰ ਓ ਮਿਨਿਅਨ ਕਹਿਣਾ ਸ਼ੁਰੂ ਕਰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਮਿਨੀਅਨ ਕਾਰਟੂਨ ਵਿੱਚ ਇੱਕ ਕਰੈਕਟਰ ਹੈ, ਜਿਸਦੀ ਇੱਕ ਅੱਖ ਭੂਰੀ ਅਤੇ ਇੱਕ ਹਰੀ ਹੈ।

Related Stories

No stories found.
logo
Punjab Today
www.punjabtoday.com