ਅਮਿਤਾਭ ਬੱਚਨ ਅਤੇ ਰਸ਼ਮਿਕਾ ਮੰਡਾਨਾ ਦੀ 'ਗੁੱਡਬਾਏ' ਦੀ ਰਿਲੀਜ਼ ਡੇਟ ਜਾਰੀ

ਸਾਊਥ ਦੀ ਟਾਪ ਅਭਿਨੇਤਰੀ ਰਸ਼ਮਿਕਾ ਮੰਡਾਨਾ ਇਸ ਫਿਲਮ ਰਾਹੀਂ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ। ਫਿਲਮ 'ਚ ਅਮਿਤਾਭ ਬੱਚਨ ਅਤੇ ਨੀਨਾ ਗੁਪਤਾ ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ।
ਅਮਿਤਾਭ ਬੱਚਨ ਅਤੇ ਰਸ਼ਮਿਕਾ ਮੰਡਾਨਾ ਦੀ 'ਗੁੱਡਬਾਏ' ਦੀ ਰਿਲੀਜ਼ ਡੇਟ ਜਾਰੀ

ਅਮਿਤਾਭ ਬੱਚਨ ਉਮਰ ਦੇ ਇਸ ਪੜਾਅ 'ਤੇ ਵੀ ਬਹੁਤ ਵਧੀਆ ਕੰਮ ਕਰ ਰਹੇ ਹਨ, ਅਤੇ ਅੱਜਕਲ ਦੇ ਨੌਜਵਾਨ ਅਦਾਕਾਰਾ ਨੂੰ ਵੀ ਕੜਾ ਮੁਕਾਬਲਾ ਦੇ ਰਹੇ ਹਨ। ਅਮਿਤਾਭ ਬੱਚਨ ਅਤੇ ਰਸ਼ਮਿਕਾ ਮੰਡਾਨਾ ਸਟਾਰਰ ਫਿਲਮ 'ਗੁੱਡਬਾਏ' ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਫਿਲਮ 07 ਅਕਤੂਬਰ 2022 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ।

ਬਿੱਗ ਬੀ ਅਤੇ ਰਸ਼ਮਿਕਾ ਮੰਡਾਨਾ ਤੋਂ ਇਲਾਵਾ, ਫਿਲਮ ਵਿੱਚ ਨੀਨਾ ਗੁਪਤਾ, ਪਵੇਲ ਗੁਲਾਟੀ, ਐਲੀ ਅਵੀਰਾਮ, ਸੁਨੀਲ ਗਰੋਵਰ ਅਤੇ ਸਾਹਿਲ ਮਹਿਤਾ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਤੁਹਾਨੂੰ ਦੱਸ ਦੇਈਏ ਕਿ 'ਗੁੱਡ ਬਾਏ' ਦਾ ਨਿਰਦੇਸ਼ਨ ਵਿਕਾਸ ਬਹਿਲ ਨੇ ਕੀਤਾ ਹੈ। ਇਸ ਦੇ ਨਾਲ ਹੀ ਏਕਤਾ ਕਪੂਰ ਗੁਡਕੋ ਦੇ ਨਾਲ ਮਿਲ ਕੇ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੀ ਹੈ।

ਮੇਕਰਸ ਨੇ ਫਿਲਮ ਦੀ ਰਿਲੀਜ਼ ਡੇਟ ਦੀ ਘੋਸ਼ਣਾ ਕਰਦੇ ਹੋਏ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਫਿਲਮ ਦੀ ਪੂਰੀ ਕਾਸਟ ਨਜ਼ਰ ਆ ਰਹੀ ਹੈ। ਪੂਰਾ ਪਰਿਵਾਰ ਚਿਹਰੇ 'ਤੇ ਤਿਰੰਗੇ ਨਾਲ ਟੀਵੀ 'ਤੇ ਕੁਝ ਦੇਖ ਰਿਹਾ ਹੈ। ਤਸਵੀਰ 'ਚ ਸੁਪਰਸਟਾਰ ਅਮਿਤਾਭ ਬੱਚਨ ਸੋਫੇ 'ਤੇ ਬੈਠੇ ਨਜ਼ਰ ਆ ਰਹੇ ਹਨ। ਸੋਫੇ ਦੇ ਕਿਨਾਰੇ 'ਤੇ ਬੈਠੀ ਰਸ਼ਮੀਕਾ ਉਸ ਨੂੰ ਪੌਪਕਾਰਨ ਦੇ ਰਹੀ ਹੈ।

ਨੀਨਾ ਗੁਪਤਾ ਸੋਫੇ ਥੱਲੇ ਬੈਠੀ ਹੈ। ਪਰਿਵਾਰ ਦੇ ਬਾਕੀ ਮੈਂਬਰ ਵੀ ਜ਼ਮੀਨ 'ਤੇ ਬੈਠੇ ਨਜ਼ਰ ਆ ਰਹੇ ਹਨ। ਸੋਫੇ ਦੇ ਪਿੱਛੇ ਕੰਧ 'ਤੇ ਬਹੁਤ ਸਾਰੇ ਫੋਟੋ ਫਰੇਮ ਹਨ। ਤਸਵੀਰ ਦਾ ਨਜ਼ਾਰਾ ਕਿਸੇ ਵੀ ਸਾਧਾਰਨ ਪਰਿਵਾਰਾਂ ਵਿੱਚ ਅਜਿਹਾ ਹੀ ਹੁੰਦਾ ਹੈ। ਸਾਊਥ ਦੀ ਟਾਪ ਅਭਿਨੇਤਰੀ ਰਸ਼ਮਿਕਾ ਮੰਡਾਨਾ ਇਸ ਫਿਲਮ ਰਾਹੀਂ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ 'ਗੁੱਡਬਾਏ' ਜ਼ਿੰਦਗੀ, ਪਰਿਵਾਰ ਅਤੇ ਰਿਸ਼ਤਿਆਂ 'ਤੇ ਆਧਾਰਿਤ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਹੈ। ਇਹ ਫਿਲਮ ਜਜ਼ਬਾਤਾਂ ਨਾਲ ਭਰਪੂਰ ਹੋਵੇਗੀ, ਜੋ ਦਰਸ਼ਕਾਂ ਨੂੰ ਹਸਾਉਣ ਤੋਂ ਬਾਅਦ ਰੁਲਾਏਗੀ ਵੀ । ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ 'ਚ ਅਮਿਤਾਭ ਬੱਚਨ ਅਤੇ ਨੀਨਾ ਗੁਪਤਾ ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ। ਨੀਨਾ ਗੁਪਤਾ ਫਿਲਮ 'ਚ ਬਿੱਗ ਬੀ ਦੀ ਪਤਨੀ ਦਾ ਕਿਰਦਾਰ ਨਿਭਾਏਗੀ। ਨੀਨਾ ਗੁਪਤਾ ਅਤੇ ਅਮਿਤਾਭ ਬੱਚਨ ਦੋਵੇਂ ਇੱਕ ਦੂਜੇ ਲਈ ਬਹੁਤ ਸਤਿਕਾਰ ਰੱਖਦੇ ਹਨ ਅਤੇ ਅਭਿਨੇਤਰੀ ਉਨ੍ਹਾਂ ਦੇ ਕੰਮ ਦੀ ਬਹੁਤ ਵੱਡੀ ਪ੍ਰਸ਼ੰਸਕ ਰਹੀ ਹੈ।

Related Stories

No stories found.
logo
Punjab Today
www.punjabtoday.com