ਜਨਮ ਅਸ਼ਟਮੀ 2022 : ਅਮਿਤਾਭ ਨੇ ਵੀਡੀਓ ਸ਼ੇਅਰ ਕਰਕੇ ਕਿਹਾ- ਗੋਵਿੰਦਾ ਆਲਾ ਰੇ

ਅਮਿਤਾਭ ਬੱਚਨ ਦੁਆਰਾ ਸ਼ੇਅਰ ਕੀਤੀ ਗਈ, ਇਸ ਵੀਡੀਓ 'ਚ ਤੁਸੀਂ ਅੱਗੇ ਦੇਖ ਸਕਦੇ ਹੋ, ਕਿ ਇਸ 'ਚ ਬਿੱਗ ਬੀ ਦੇ ਬੇਟੇ ਅਤੇ ਬਾਲੀਵੁੱਡ ਅਭਿਨੇਤਾ ਅਭਿਸ਼ੇਕ ਬੱਚਨ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ।
ਜਨਮ ਅਸ਼ਟਮੀ 2022 : ਅਮਿਤਾਭ ਨੇ ਵੀਡੀਓ ਸ਼ੇਅਰ ਕਰਕੇ ਕਿਹਾ- ਗੋਵਿੰਦਾ ਆਲਾ ਰੇ

ਬਾਲੀਵੁੱਡ ਦੇ ਬਾਦਸ਼ਾਹ ਯਾਨੀ ਅਮਿਤਾਭ ਬੱਚਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ 'ਚ ਸਦੀ ਦੇ ਸੁਪਰਸਟਾਰ ਬਿੱਗ ਬੀ ਨੇ ਦੇਸ਼ਵਾਸੀਆਂ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਦੀ ਵਧਾਈ ਦਿੱਤੀ ਹੈ। ਜਨਮਾਸ਼ਟਮੀ 2022 ਦੇ ਮੌਕੇ 'ਤੇ ਅਮਿਤਾਭ ਬੱਚਨ ਨੇ ਇੰਟਰਨੈੱਟ 'ਤੇ ਇਕ ਖਾਸ ਵੀਡੀਓ ਸ਼ੇਅਰ ਕੀਤੀ ਹੈ।

ਦੱਸਣਯੋਗ ਹੈ ਕਿ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ 19 ਅਗਸਤ ਨੂੰ ਦੇਸ਼ ਭਰ 'ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਅਮਿਤਾਭ ਬੱਚਨ ਅਕਸਰ ਕਿਸੇ ਖਾਸ ਮੌਕੇ 'ਤੇ ਆਪਣੀ ਤਰਫੋਂ ਖਾਸ ਸੰਦੇਸ਼ ਦਿੰਦੇ ਰਹਿੰਦੇ ਹਨ। ਇਸ ਦੌਰਾਨ, ਅਜਿਹਾ ਨਹੀਂ ਹੋ ਸਕਦਾ, ਜੇਕਰ ਕ੍ਰਿਸ਼ਨ ਜਨਮ ਅਸ਼ਟਮੀ ਦੇ ਸ਼ੁਭ ਮੌਕੇ 'ਤੇ ਬਿੱਗ ਬੀ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਮਿਲਦੀ।

ਦਰਅਸਲ, ਹਾਲ ਹੀ ਵਿੱਚ ਅਮਿਤਾਭ ਬੱਚਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਤਾਜ਼ਾ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਰਾਹੀਂ ਅਮਿਤਾਭ ਕ੍ਰਿਸ਼ਨ ਜਨਮ ਅਸ਼ਟਮੀ ਦੀ ਵਧਾਈ ਦੇ ਰਹੇ ਹਨ। ਦੱਸ ਦਈਏ ਕਿ ਬਿੱਗ ਬੀ ਦੀ ਇਸ ਤਾਜ਼ਾ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ, ਕਿ ਇਹ ਵੀਡੀਓ ਅਮਿਤਾਭ ਦੀ ਸੁਪਰਹਿੱਟ ਫਿਲਮ 'ਖੁੱਦਾਰ' ਦੇ ਗੀਤ 'ਮਚ ਗਿਆ ਸ਼ੋਰ ਸਾਰੀ ਨਗਰੀ ਮੇਂ' ਦਾ ਹੈ, ਜਿਸ 'ਚ ਉਹ ਜਨਮ ਅਸ਼ਟਮੀ 'ਤੇ ਮਟਕੀ ਤੋੜਦੇ ਹੋਏ ਨਜ਼ਰ ਆ ਰਹੇ ਹਨ।

ਅਮਿਤਾਭ ਬੱਚਨ ਦੁਆਰਾ ਸ਼ੇਅਰ ਕੀਤੀ ਗਈ, ਇਸ ਵੀਡੀਓ 'ਚ ਤੁਸੀਂ ਅੱਗੇ ਦੇਖ ਸਕਦੇ ਹੋ ਕਿ ਇਸ 'ਚ ਬਿੱਗ ਬੀ ਦੇ ਬੇਟੇ ਅਤੇ ਬਾਲੀਵੁੱਡ ਅਭਿਨੇਤਾ ਅਭਿਸ਼ੇਕ ਬੱਚਨ ਦੀ ਝਲਕ ਦੇਖਣ ਨੂੰ ਮਿਲੇਗੀ। ਦਰਅਸਲ, ਅਮਿਤਾਭ ਦੇ ਇਸ ਵੀਡੀਓ ਵਿੱਚ ਸਾਲ 2014 ਵਿੱਚ ਅਭਿਸ਼ੇਕ ਬੱਚਨ ਦੀ ਸੁਪਰਹਿੱਟ ਫਿਲਮ ਹੈਪੀ ਨਿਊ ਈਅਰ ਦੇ ਕ੍ਰਿਸ਼ਣ ਜਨਮ ਅਸ਼ਟਮੀ (ਜਨਮਾਸ਼ਟਮੀ 2022) ਦੇ ਜਸ਼ਨ ਦਾ ਸੀਨ ਸ਼ਾਮਲ ਹੈ।

ਅਮਿਤਾਭ ਬੱਚਨ ਦਾ ਇਹ ਤਾਜ਼ਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੋ ਰਿਹਾ ਹੈ। ਇਸ ਵੀਡੀਓ ਨੂੰ ਲਾਈਕ ਕਰਨ ਦੇ ਨਾਲ-ਨਾਲ ਪ੍ਰਸ਼ੰਸਕ ਅਮਿਤਾਭ ਨੂੰ ਜਨਮ ਅਸ਼ਟਮੀ ਦੀ ਵਧਾਈ ਦੇ ਰਹੇ ਹਨ। ਜਿਕਰਯੋਗ ਹੈ ਕਿ ਅਮਿਤਾਭ ਆਉਣ ਵਾਲੇ ਮਹੀਨੇ 'ਚ ਫਿਲਮ 'ਬ੍ਰਹਮਾਸਤਰ' ਨਾਲ ਵੱਡੇ ਪਰਦੇ 'ਤੇ ਧਮਾਲ ਮਚਾਉਣ ਜਾ ਰਹੇ ਹਨ।

ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ 'ਤੇ ਲੋਕ ਆਪਣੇ ਘਰਾਂ ਅਤੇ ਮੰਦਰਾਂ 'ਚ ਪੂਜਾ ਅਰਚਨਾ ਕਰ ਰਹੇ ਹਨ। ਕ੍ਰਿਸ਼ਨਾ ਨੂੰ ਲੈ ਕੇ ਕਈ ਸੀਰੀਅਲ ਵੀ ਬਣ ਚੁੱਕੇ ਹਨ ਤਾਂ ਕਈ ਮਸ਼ਹੂਰ ਹਸਤੀਆਂ ਨੇ ਆਪਣੀਆਂ ਫਿਲਮਾਂ 'ਚ ਮਜ਼ਾਕੀਆ ਤਰੀਕੇ ਨਾਲ ਮਟਕੇ ਨੂੰ ਤੋੜਨ ਦਾ ਕੰਮ ਵੀ ਕੀਤਾ ਹੈ। ਹਾਲਾਂਕਿ ਅਮਿਤਾਭ ਬੱਚਨ, ਹੇਮਾ ਮਾਲਿਨੀ,ਸ਼ਿਲਪਾ ਸ਼ੈੱਟੀ ਵਰਗੇ ਕਈ ਸਿਤਾਰਿਆਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਹਨ।

Related Stories

No stories found.
logo
Punjab Today
www.punjabtoday.com