'GOOD BYE' : ਸਿਰਫ 150 ਰੁਪਏ 'ਚ ਮਿਲੇਗੀ ਅਮਿਤਾਭ ਦੀ ਫਿਲਮ ਦੀ ਟਿਕਟ

'ਵਿਕਰਮ ਵੇਧਾ', 'ਦ੍ਰਿਸ਼ਮ 2' ਤੋਂ ਬਾਅਦ ਹੁਣ 'ਗੁੱਡਬਾਏ' ਦੇ ਨਿਰਮਾਤਾਵਾਂ ਨੇ ਵੀ ਟਿਕਟਾਂ ਦੀ ਕੀਮਤ ਘੱਟ ਰੱਖਣ ਦਾ ਫੈਸਲਾ ਕੀਤਾ ਹੈ।
'GOOD BYE' : ਸਿਰਫ 150 ਰੁਪਏ 'ਚ ਮਿਲੇਗੀ ਅਮਿਤਾਭ ਦੀ ਫਿਲਮ ਦੀ ਟਿਕਟ

ਇਸ ਸਾਲ ਕੁਝ ਬਾਲੀਵੁੱਡ ਫਿਲਮਾਂ ਨੂੰ ਛੱਡ ਕੇ ਜ਼ਿਆਦਾਤਰ ਨੇ ਨਿਰਾਸ਼ ਕੀਤਾ ਹੈ, ਅਤੇ ਬਾਕਸ ਆਫ਼ਿਸ 'ਤੇ ਬੁਰੀ ਤਰਾਂ ਪਿੱਟ ਗਈਆਂ ਹਨ। ਦਰਸ਼ਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸਿਨੇਮਾਘਰਾਂ ਤੱਕ ਪਹੁੰਚਾਉਣ ਲਈ ਕਈ ਫਿਲਮਾਂ ਦੇ ਨਿਰਮਾਤਾਵਾਂ ਨੇ ਹਾਲ ਹੀ ਵਿੱਚ ਟਿਕਟਾਂ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ।

ਰਾਸ਼ਟਰੀ ਸਿਨੇਮਾ ਦਿਵਸ 'ਤੇ ਫਿਲਮਾਂ ਦੀ ਟਿਕਟ ਸਿਰਫ 75 ਰੁਪਏ ਰੱਖੀ ਗਈ ਸੀ। ਉਸ ਸਮੇਂ ਸਿਨੇਮਾਘਰਾਂ 'ਚ 'ਬ੍ਰਹਮਾਸਤਰ', 'ਚੁਪ' ਅਤੇ 'ਧੋਖਾ' ਫ਼ਿਲਮਾਂ ਦਿਖਾਇਆ ਜਾ ਰਹੀਆਂ ਸਨ। ਟਿਕਟਾਂ ਦੀ ਕੀਮਤ ਘੱਟ ਰੱਖਣ 'ਤੇ ਤਿੰਨੋਂ ਫਿਲਮਾਂ ਨੇ ਚੰਗਾ ਪ੍ਰਦਰਸ਼ਨ ਕੀਤਾ। ਜਿਸ ਤੋਂ ਬਾਅਦ ਬਹਿਸ ਛਿੜ ਗਈ ਕਿ, ਕੀ ਨਿਰਮਾਤਾਵਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਹੁਣ ਅਜਿਹਾ ਲਗਦਾ ਹੈ ਕਿ ਨਿਰਮਾਤਾਵਾਂ ਨੇ ਇਸ ਤੋਂ ਇੱਕ ਸਬਕ ਸਿੱਖਿਆ ਹੈ।

ਹੁਣ ਨਵੀਂ ਫਿਲਮ ਜਿਸ ਦੀ ਟਿਕਟ ਦੀ ਕੀਮਤ 'ਚ ਕਟੌਤੀ ਕੀਤੀ ਗਈ ਹੈ, ਉਹ ਹੈ 'ਗੁੱਡਬਾਏ'। 'ਵਿਕਰਮ ਵੇਧਾ', 'ਦ੍ਰਿਸ਼ਮ 2' ਤੋਂ ਬਾਅਦ ਹੁਣ 'ਗੁੱਡਬਾਏ' ਦੇ ਨਿਰਮਾਤਾਵਾਂ ਨੇ ਵੀ ਟਿਕਟਾਂ ਦੀ ਕੀਮਤ ਘੱਟ ਰੱਖਣ ਦਾ ਫੈਸਲਾ ਕੀਤਾ ਹੈ। ਅਮਿਤਾਭ ਬੱਚਨ, ਰਸ਼ਮਿਕਾ ਮੰਡਨਾ ਅਤੇ ਨੀਨਾ ਗੁਪਤਾ ਸਟਾਰਰ ਫਿਲਮ 'ਗੁੱਡਬਾਏ' 150 ਰੁਪਏ 'ਚ ਟਿਕਟ ਖਰੀਦ ਸਕਣਗੇ। ਹਾਲਾਂਕਿ, ਟਿਕਟ ਦੀ ਕੀਮਤ ਸ਼ੁਰੂਆਤੀ ਦਿਨ ਹੀ 150 ਰੁਪਏ ਹੋਵੇਗੀ।

ਅਮਿਤਾਭ ਬੱਚਨ ਦਾ ਇੱਕ ਵੀਡੀਓ ਰਿਲੀਜ਼ ਹੋਇਆ ਹੈ ਜਿਸ ਵਿੱਚ ਉਹ ਫਿਲਮ ਦੀ ਟਿਕਟ ਦੀ ਕੀਮਤ ਘਟਾਉਣ ਬਾਰੇ ਦੱਸ ਰਹੇ ਹਨ। ਅਮਿਤਾਭ ਕਹਿੰਦੇ ਹਨ, 'ਗੁੱਡਬਾਏ' 7 ਅਕਤੂਬਰ ਨੂੰ ਆ ਰਹੀ ਹੈ। ਅਸੀਂ ਸਾਰਿਆਂ ਨੇ ਮਿਲ ਕੇ ਫੈਸਲਾ ਕੀਤਾ ਹੈ ਕਿ 7 ਅਕਤੂਬਰ ਨੂੰ 'ਗੁੱਡਬਾਏ' ਦੀਆਂ ਟਿਕਟਾਂ ਦੀਆਂ ਕੀਮਤਾਂ ਵਿਸ਼ੇਸ਼ ਹੋਣੀਆਂ ਚਾਹੀਦੀਆਂ ਹਨ। ਇਸ ਕਾਰਨ 'ਗੁੱਡਬਾਏ' ਟਿਕਟਾਂ ਦੀ ਕੀਮਤ ਸਿਰਫ 150 ਰੁਪਏ ਹੈ।

ਤੁਹਾਨੂੰ ਦੱਸ ਦੇਈਏ ਕਿ 'ਗੁੱਡਬਾਏ' ਇੱਕ ਫੈਮਿਲੀ ਡਰਾਮਾ ਫਿਲਮ ਹੈ। ਇਹ 7 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਰਸ਼ਮਿਕਾ ਮੰਡਾਨਾ ਇਸ ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ। ਪਹਿਲਾਂ, ਅਯਾਨ ਮੁਖਰਜੀ ਦੀ 'ਬ੍ਰਹਮਾਸਤਰ ਪਾਰਟ ਵਨ: ਸ਼ਿਵ' ਨੇ ਨੈਸ਼ਨਲ ਸਿਨੇਮਾ ਦਿਵਸ ਤੋਂ ਕੁਝ ਦਿਨ ਬਾਅਦ, ਨਵਰਾਤਰੀ ਤਿਉਹਾਰ ਦੌਰਾਨ 100 ਰੁਪਏ ਵਿੱਚ ਫਿਲਮ ਦੀਆਂ ਟਿਕਟਾਂ ਦੀ ਪੇਸ਼ਕਸ਼ ਕੀਤੀ ਸੀ, ਜਦੋਂ ਹਰ ਫਿਲਮ ਦੀਆਂ ਟਿਕਟਾਂ 75 ਰੁਪਏ ਦੀ ਕੀਮਤ 'ਤੇ ਉਪਲਬਧ ਸਨ।

Related Stories

No stories found.
logo
Punjab Today
www.punjabtoday.com