'ਕੁਲੀ' ਫ਼ਿਲਮ ਹਾਦਸਾ : ਬਾਲ ਠਾਕਰੇ ਨੇ ਬਚਾਈ ਸੀ ਮੇਰੀ ਜਾਨ : ਅਮਿਤਾਭ ਬੱਚਨ

ਅਮਿਤਾਭ ਬੱਚਨ ਫਾਈਟਿੰਗ ਸੀਨ ਦੀ ਸ਼ੂਟਿੰਗ ਦੌਰਾਨ ਗੰਭੀਰ ਜ਼ਖਮੀ ਹੋ ਗਏ ਸਨ। ਬਾਲ ਠਾਕਰੇ ਨੇ ਉਸ ਸਮੇਂ ਬਿੱਗ ਬੀ ਦੀ ਮਦਦ ਲਈ ਸ਼ਿਵ ਸੈਨਾ ਦੀ ਐਂਬੂਲੈਂਸ ਭੇਜੀ ਅਤੇ ਸਮੇਂ ਸਿਰ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ।
'ਕੁਲੀ' ਫ਼ਿਲਮ ਹਾਦਸਾ : ਬਾਲ ਠਾਕਰੇ ਨੇ ਬਚਾਈ ਸੀ ਮੇਰੀ ਜਾਨ : ਅਮਿਤਾਭ ਬੱਚਨ

ਅਮਿਤਾਭ ਬਾਲ ਠਾਕਰੇ ਨਾਲ ਆਪਣੇ ਰਿਸ਼ਤੇ ਬਾਰੇ ਪਹਿਲਾ ਵੀ ਕਈ ਵਾਰ ਗੱਲ ਕਰ ਚੁਕੇ ਹਨ। ਸ਼ਿਵ ਸੈਨਾ ਦੇ ਸੰਸਥਾਪਕ ਅਤੇ ਮਰਹੂਮ ਨੇਤਾ ਬਾਲਾਸਾਹਿਬ ਠਾਕਰੇ ਦਾ ਬਾਲੀਵੁੱਡ ਸਿਤਾਰਿਆਂ ਨਾਲ ਡੂੰਘਾ ਸਬੰਧ ਹੈ। ਪਰ ਫਿਲਮੀ ਦੁਨੀਆ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਨਾਲ ਉਨ੍ਹਾਂ ਦਾ ਰਿਸ਼ਤਾ ਕੁਝ ਖਾਸ ਸੀ।

ਇਹ ਬਾਲਾ ਸਾਹਿਬ ਠਾਕਰੇ ਸਨ, ਜਿਨ੍ਹਾਂ ਨੇ ਬਿੱਗ ਬੀ ਨੂੰ ਦੂਜਾ ਜਨਮ ਦਿੱਤਾ ਸੀ। ਇਸ ਗੱਲ ਦਾ ਖੁਲਾਸਾ ਕਰਦੇ ਹੋਏ ਖੁਦ ਅਮਿਤਾਭ ਬੱਚਨ ਨੇ ਬਾਲਾ ਸਾਹਿਬ ਨਾਲ ਜੁੜਿਆ ਇਹ ਕਿੱਸਾ ਸੁਣਾਇਆ। ਅਮਿਤਾਭ ਦੀ ਫਿਲਮ 'ਕੁਲੀ' ਦੀ ਸ਼ੂਟਿੰਗ ਚੱਲ ਰਹੀ ਸੀ।

ਅਮਿਤਾਭ ਬੱਚਨ ਫਾਈਟਿੰਗ ਸੀਨ ਦੀ ਸ਼ੂਟਿੰਗ ਦੌਰਾਨ ਗੰਭੀਰ ਜ਼ਖਮੀ ਹੋ ਗਏ ਸਨ। ਉਸ ਦੀ ਹਾਲਤ ਇੰਨੀ ਖਰਾਬ ਸੀ, ਕਿ ਉਸ ਨੂੰ ਤੁਰੰਤ ਹਸਪਤਾਲ ਲਿਜਾਣਾ ਪਿਆ। ਪਰ ਉਸ ਦਿਨ ਮੁੰਬਈ ਵਿੱਚ ਖਰਾਬ ਮੌਸਮ ਕਾਰਨ ਐਂਬੂਲੈਂਸ ਉਨ੍ਹਾਂ ਤੱਕ ਨਹੀਂ ਪਹੁੰਚ ਸਕੀ, ਹਰ ਕੋਈ ਪਰੇਸ਼ਾਨ ਸੀ। ਅਜਿਹੇ 'ਚ ਬਾਲਾ ਸਾਹਿਬ ਠਾਕਰੇ ਮਦਦ ਲਈ ਅੱਗੇ ਆਏ।

ਬਾਲ ਠਾਕਰੇ ਨੇ ਉਸ ਸਮੇਂ ਬਿੱਗ ਬੀ ਦੀ ਮਦਦ ਲਈ ਸ਼ਿਵ ਸੈਨਾ ਦੀ ਐਂਬੂਲੈਂਸ ਭੇਜੀ ਅਤੇ ਸਮੇਂ ਸਿਰ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਹੁਣ ਇਕ ਵਾਰ ਫੇਰ ਖੁਦ ਅਮਿਤਾਭ ਬੱਚਨ ਨੇ ਬਾਲਾ ਸਾਹਿਬ ਠਾਕਰੇ ਨੂੰ ਯਾਦ ਕਰਦੇ ਹੋਏ ਇਹ ਸਾਰੀ ਕਹਾਣੀ ਸੁਣਾਈ। ਉਸ ਨੇ ਕਿਹਾ ਕਿ ,'ਬਾਲ ਠਾਕਰੇ ਨੇ ਮੇਰੀ ਮਦਦ ਕੀਤੀ ਜਦੋਂ ਮੈਨੂੰ ਸਭ ਤੋਂ ਵੱਧ ਲੋੜ ਸੀ। ਜੇਕਰ ਉਸ ਸਮੇਂ ਉਸ ਨੇ ਮੇਰੀ ਮਦਦ ਨਾ ਕੀਤੀ ਹੁੰਦੀ, ਤਾਂ ਮੈਂ ਅੱਜ ਜ਼ਿੰਦਾ ਨਾ ਹੁੰਦਾ। ਇੰਨਾ ਹੀ ਨਹੀਂ ਅਮਿਤਾਭ ਬੱਚਨ ਨੇ ਆਪਣੇ ਅਤੇ ਬਾਲਾ ਸਾਹਿਬ ਦੇ ਰਿਸ਼ਤੇ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਠਾਕਰੇ ਪਰਿਵਾਰ ਨਾਲ ਮੇਰਾ ਪਰਿਵਾਰਕ ਰਿਸ਼ਤਾ ਰਿਹਾ ਹੈ।

ਅਮਿਤਾਭ ਨੇ ਕਿਹਾ ਸੀ, 'ਜਦੋਂ ਮੇਰਾ ਅਤੇ ਜਯਾ ਦਾ ਵਿਆਹ ਹੋਇਆ ਤਾਂ ਬਾਲਾ ਸਾਹਿਬ ਨੇ ਮੈਨੂੰ ਬੁਲਾਇਆ। ਜਦੋਂ ਮੈਂ ਉਸ ਨੂੰ ਮਿਲਣ ਪਹੁੰਚਿਆ ਤਾਂ ਉਸ ਨੇ ਕਿਹਾ ਕਿ ਤੁਸੀਂ ਹੁਣ ਸ਼ਾਦੀਸ਼ੁਦਾ ਹੋ, ਇਸ ਲਈ ਆਪਣੀ ਪਤਨੀ ਨਾਲ ਘਰ ਆ ਜਾਓ। ਮੈਂ ਉਸ ਦੇ ਘਰ ਗਿਆ ਅਤੇ ਜਿਸ ਤਰ੍ਹਾਂ ਆਈ ਜੀ ਨੇ ਜਯਾ ਦਾ ਘਰ ਵਿਚ ਸੁਆਗਤ ਕੀਤਾ, ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਨ੍ਹਾਂ ਦੀ ਆਪਣੀ ਨੂੰਹ ਘਰ ਆਈ ਹੋਵੇ। ਉਦੋਂ ਤੋਂ ਠਾਕਰੇ ਪਰਿਵਾਰ ਨਾਲ ਸਾਡਾ ਪਰਿਵਾਰਕ ਰਿਸ਼ਤਾ ਰਿਹਾ ਹੈ।

Related Stories

No stories found.
Punjab Today
www.punjabtoday.com