ਕਰੀਅਰ ਦੀ ਸ਼ੁਰੂਆਤ 'ਚ ਲੋਕ ਮੈਨੂੰ ਊਠ ਕਹਿੰਦੇ ਸਨ : ਅਮਿਤਾਭ ਬਚਨ

ਅਮਿਤਾਭ ਨੇ ਪੋਸਟ ਦੇ ਕੈਪਸ਼ਨ 'ਚ ਦੱਸਿਆ ਕਿ ਜਦੋਂ ਉਹ ਫਿਲਮਾਂ 'ਚ ਨਵੇਂ ਸਨ ਤਾਂ ਲੋਕ ਉਨ੍ਹਾਂ ਦੇ ਕੱਦ ਕਾਰਨ ਉਨ੍ਹਾਂ ਨੂੰ ਊਠ ਕਹਿ ਕੇ ਬੁਲਾਉਂਦੇ ਸਨ।
ਕਰੀਅਰ ਦੀ ਸ਼ੁਰੂਆਤ 'ਚ ਲੋਕ ਮੈਨੂੰ ਊਠ ਕਹਿੰਦੇ ਸਨ :  ਅਮਿਤਾਭ ਬਚਨ

ਅਮਿਤਾਭ ਬਚਨ 80 ਸਾਲ ਦੀ ਉਮਰ ਵਿਚ ਵੀ ਹਿੱਟ ਫ਼ਿਲਮਾਂ ਦੇ ਰਹੇ ਹਨ। ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਹੀ ਆਪਣੇ ਕੱਦ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹੇ ਹਨ। ਇੰਨਾ ਹੀ ਨਹੀਂ ਉਨ੍ਹਾਂ ਦੇ ਲੰਬੇ ਕੱਦ ਕਾਰਨ ਕਈ ਵਾਰ ਉਨ੍ਹਾਂ ਨੂੰ ਫਿਲਮਾਂ 'ਚ ਰਿਜੈਕਟ ਦਾ ਸਾਹਮਣਾ ਵੀ ਕਰਨਾ ਪਿਆ।

ਬਿੱਗ ਬੀ ਨੇ ਪਿੱਛਲੇ ਦਿਨੀ ਸੋਸ਼ਲ ਮੀਡੀਆ 'ਤੇ ਆਪਣੀ ਥ੍ਰੋ-ਬੈਕ ਫੋਟੋ ਸ਼ੇਅਰ ਕਰਕੇ ਸ਼ੁਰੂਆਤੀ ਦਿਨਾਂ ਨੂੰ ਯਾਦ ਕੀਤਾ। ਅਸਲ 'ਚ ਅਮਿਤਾਭ ਨੇ ਬਲੈਕ ਐਂਡ ਵ੍ਹਾਈਟ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਹ ਊਠ 'ਤੇ ਬੈਠੇ ਨਜ਼ਰ ਆ ਰਹੇ ਹਨ। ਬੈਕਗ੍ਰਾਊਂਡ ਵਿੱਚ ਇੱਕ ਫਿਲਮ ਸੈੱਟ ਹੈ। ਅਮਿਤਾਭ ਨੇ ਪੋਸਟ ਦੇ ਕੈਪਸ਼ਨ 'ਚ ਦੱਸਿਆ ਕਿ ਜਦੋਂ ਉਹ ਫਿਲਮਾਂ 'ਚ ਨਵੇਂ ਸਨ ਤਾਂ ਲੋਕ ਉਨ੍ਹਾਂ ਦੇ ਕੱਦ ਕਾਰਨ ਉਨ੍ਹਾਂ ਨੂੰ ਊਠ ਕਹਿ ਕੇ ਬੁਲਾਉਂਦੇ ਸਨ।

ਅਮਿਤਾਭ ਨੇ ਕੈਪਸ਼ਨ 'ਚ ਲਿਖਿਆ- 1969 'ਚ ਜਦੋਂ ਮੈਂ ਫਿਲਮਾਂ 'ਚ ਐਂਟਰੀ ਕੀਤੀ ਸੀ ਤਾਂ ਸਾਰੇ ਮੈਨੂੰ ਊਠ ਕਹਿੰਦੇ ਸਨ। ਮੈਂ ਸੋਚਿਆ ਕਿ ਮੈਂ ਇਸ ਨੂੰ ਜਾਇਜ਼ ਠਹਿਰਾਵਾਂਗਾ ਅਤੇ ਜਾ ਕੇ ਊਠ 'ਤੇ ਸਵਾਰ ਹੋ ਗਿਆ। ਇਹ ਮੇਰੀ ਦੂਜੀ ਫਿਲਮ 'ਰੇਸ਼ਮਾ ਔਰ ਸ਼ੇਰਾ' ਦੀ ਫੋਟੋ ਹੈ। ਸਥਾਨ ਪੋਚੀਨਾ, ਜੋ ਰੇਗਿਸਤਾਨ ਵਿੱਚ ਜੈਸਲਮੇਰ ਤੋਂ ਮੀਲ ਦੂਰ ਹੈ। ਖੁਸ਼ਕਿਸਮਤੀ ਨਾਲ ਲੋਕ ਹੁਣ ਮੈਨੂੰ ਊਠ ਨਹੀਂ ਕਹਿੰਦੇ, ਕਿਉਂਕਿ ਇਹ ਖਿਤਾਬ ਬਹੁਤ ਸਾਰੇ ਹੋਰਾਂ ਅਦਾਕਾਰਾਂ ਨੇ ਲੈ ਲਿਆ ਹੈ।

ਅਮਿਤਾਭ ਬੱਚਨ ਨੂੰ ਆਖਰੀ ਵਾਰ ਕੁਝ ਸਮਾਂ ਪਹਿਲਾਂ ਫਿਲਮ 'ਊੰਚਾਈ' 'ਚ ਦੇਖਿਆ ਗਿਆ ਸੀ। ਸੂਰਜ ਬੜਜਾਤਿਆ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਬੋਮਨ ਇਰਾਨੀ, ਅਨੁਪਮ ਖੇਰ, ਨੀਨਾ ਗੁਪਤਾ, ਸਾਰਿਕਾ ਅਤੇ ਪਰਿਣੀਤੀ ਚੋਪੜਾ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਇਹ ਫਿਲਮ ਚਾਰ ਦੋਸਤਾਂ ਦੀ ਜ਼ਿੰਦਗੀ 'ਤੇ ਆਧਾਰਿਤ ਸੀ। ਵਰਕ ਫਰੰਟ 'ਤੇ, ਬਿੱਗ ਬੀ ਹੁਣ ਅਗਲੀ ਫਿਲਮ 'ਚ ਪ੍ਰਭਾਸ, ਦੀਪਿਕਾ ਅਤੇ ਕ੍ਰਿਤੀ ਸੈਨਨ ਸਟਾਰਰ ਆਦਿਪੁਰਸ਼ ਵਿੱਚ ਨਜ਼ਰ ਆਉਣਗੇ।

ਕਮੈਂਟ ਸੈਕਸ਼ਨ ਵਿੱਚ ਇੱਕ ਯੂਜ਼ਰ ਨੇ ਲਿਖਿਆ – ਸਰ, ਤੁਹਾਨੂੰ ਹਰਿਆਣਾ ਦੇ ਪੇਂਡੂ ਖੇਤਰਾਂ ਵਿੱਚ ਲੰਬੂ ਕਿਹਾ ਜਾਂਦਾ ਹੈ। ਲੋਕ ਕਹਿੰਦੇ ਹਨ- ਕੱਲ੍ਹ ਲੰਬੂ ਦੀ ਫਿਲਮ ਦੇਖੀ, ਬਹੁਤ ਮਜ਼ਾ ਆਇਆ।'' ਇਕ ਹੋਰ ਯੂਜ਼ਰ ਨੇ ਕਿਹਾ- 'ਸ਼੍ਰੀਮਾਨ ਉਨ੍ਹਾਂ ਲੋਕਾਂ ਨੇ ਤੁਹਾਨੂੰ ਸਹੀ ਨਾਂ ਦਿੱਤਾ ਸੀ, ਕਿਉਂਕਿ ਜਿਵੇਂ ਊਠ ਬਿਨਾਂ ਥੱਕੇ ਰੇਗਿਸਤਾਨ ਦੀਆਂ ਉਚਾਈਆਂ ਨੂੰ ਹਾਸਲ ਕਰ ਲੈਂਦਾ ਹੈ, ਉਸੇ ਤਰ੍ਹਾਂ ਤੁਸੀਂ ਵੀ, ਬਾਲੀਵੁੱਡ ਦੀਆਂ ਫਿਲਮਾਂ ਕੀਤੀਆਂ ਅਤੇ ਬੁਲੰਦੀਆਂ ਹਾਸਲ ਕੀਤੀਆਂ।

Related Stories

No stories found.
logo
Punjab Today
www.punjabtoday.com