ਮਾਰਚ 2022 'ਚ ਰਿਲੀਜ਼ ਹੋਵੇਗੀ ਅੰਮ੍ਰਿਤ ਮਾਨ ਦੀ 'ਬੱਬਰ'

ਉਹਨਾਂ ਨੇ ਆਪਣੀ ਆਉਣ ਵਾਲੀ ਫਿਲਮ 'ਬੱਬਰ' ਦਾ ਨਵਾਂ ਪੋਸਟਰ, ਰਿਲੀਜ਼ ਡੇਟ ਦੇ ਨਾਲ ਸਾਂਝਾ ਕੀਤਾ ਹੈ। ਉਹ 11 ਮਾਰਚ, 2022 ਨੂੰ 'ਬੱਬਰ' ਨਾਲ ਵੱਡੇ ਪਰਦੇ 'ਤੇ ਦਿਖਣਗੇ।
ਮਾਰਚ 2022 'ਚ ਰਿਲੀਜ਼ ਹੋਵੇਗੀ ਅੰਮ੍ਰਿਤ ਮਾਨ ਦੀ 'ਬੱਬਰ'

ਪੰਜਾਬੀ ਗਾਇਕ-ਅਦਾਕਾਰ ਅੰਮ੍ਰਿਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਆਪਣੇ ਪ੍ਰਸ਼ੰਸਕਾਂ ਲਈ ਇਕ ਵੱਡੀ ਖਬਰ ਸਾਂਝੀ ਕੀਤੀ ਹੈ।

ਨਵੇਂ ਪੋਸਟਰ ਦੀ ਗੱਲ ਕਰੀਏ ਤਾਂ ਇਸ ਵਿੱਚ ਅੰਮ੍ਰਿਤ ਮਾਨ ਦਾ ਚਿਹਰਾ ਬਹੁਤ ਖਤਰਨਾਕ ਲੱਗ ਰਿਹਾ ਹੈ ਅਤੇ ਉਸਦੇ ਹੱਥ ਪੂਰੀ ਤਰ੍ਹਾਂ ਖੂਨ ਨਾਲ ਭਿੱਜੇ ਹੋਏ ਹਨ। ਇਹ ਸਭ ਅਗਲੇ ਸਾਲ ਵੱਡੇ ਪਰਦੇ 'ਤੇ ਆਉਣ ਵਾਲੀ ਐਕਸ਼ਨ ਥ੍ਰਿਲਰ ਵੱਲ ਸੰਕੇਤ ਕਰਦਾ ਹੈ। ਪੋਸਟਰ ਨੂੰ ਸ਼ੇਅਰ ਕਰਦੇ ਹੋਏ ਅੰਮ੍ਰਿਤ ਮਾਨ ਨੇ ਲਿਖਿਆ- “11 ਮਾਰਚ 2022 ਨੂੰ ਲਾੱਕ ਕਰੋ 🔥 'ਬੱਬਰ' ਦੁਨੀਆ ਭਰ ਵਿੱਚ ਰਿਲੀਜ਼ ਹੋ ਰਹੀ ਹੈ🤩”

ਫਿਲਮ ਵਿੱਚ ਅੰਮ੍ਰਿਤ ਮਾਨ ਦੀ ਅਦਾਕਾਰੀ ਦੇ ਨਾਲ-ਨਾਲ ਅਮਰ ਹੁੰਦਲ ਦੀ ਲਿਖਤ ਅਤੇ ਨਿਰਦੇਸ਼ਨ ਵੀ ਹੈ। ਅਮਰ ਫਿਲਹਾਲ ਆਪਣੀ ਹਾਲ ਹੀ ਚ ਰਿਲੀਜ਼ ਹੋਈ 'ਵਾਰਨਿੰਗ' ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਇਹ ਫਿਲਮ ਪਿਛਲੇ ਹਫਤੇ ਰਿਲੀਜ਼ ਹੋਈ ਸੀ।

‘ਬੱਬਰ’ ਤੋਂ ਇਲਾਵਾ ਅੰਮ੍ਰਿਤ ਮਾਨ ਦੇ ਖਾਤੇ ਚ ਇੱਕ ਹੋਰ ਫਿਲਮ, ‘ਗੁਨਾਹ’ ਵੀ ਹੈ। ਤਰਨਵੀਰ ਜਗਪਾਲ ਵਲੋਂ ਨਿਰਦੇਸ਼ਿਤ ਇਸ ਫਿਲਮ 'ਚ ਸਿੱਧੂ ਮੂਸੇਵਾਲਾ ਦੇ ਨਾਲ ਅੰਮ੍ਰਿਤ ਮਾਨ ਵੀ ਨਜ਼ਰ ਆਉਣਗੇ।

Related Stories

No stories found.
logo
Punjab Today
www.punjabtoday.com