ਸਲਮਾਨ ਨੂੰ ਛਾਤੀ 'ਤੇ ਵਾਲ ਉਗਾਉਣ ਦੀ ਦਿੱਤੀ ਸਲਾਹ,ਫਿਲਮ ਤੋਂ ਕੱਢਿਆ: ਅਨੁਰਾਗ

'ਤੇਰੇ ਨਾਮ' ਫਿਲਮ ਤੋਂ ਬਾਅਦ ਸਲਮਾਨ ਖਾਨ ਦਾ ਕੈਰੀਅਰ ਫਿਰ ਤੋਂ ਸੁਰਜੀਤ ਹੋ ਗਿਆ ਸੀ। ਇਹ ਫਿਲਮ ਕਾਫੀ ਹਿੱਟ ਰਹੀ ਸੀ, ਇਸ ਦੇ ਗੀਤਾਂ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ।
ਸਲਮਾਨ ਨੂੰ ਛਾਤੀ 'ਤੇ ਵਾਲ ਉਗਾਉਣ ਦੀ ਦਿੱਤੀ ਸਲਾਹ,ਫਿਲਮ ਤੋਂ ਕੱਢਿਆ: ਅਨੁਰਾਗ

ਅਨੁਰਾਗ ਕਸ਼ਯਪ ਨੇ ਪਿੱਛਲੇ ਦਿਨੀ 'ਪਠਾਨ' ਫਿਲਮ ਨੂੰ ਲੈ ਕੇ ਸ਼ਾਹਰੁਖ ਖਾਨ ਦੀ ਕਾਫੀ ਪ੍ਰਸੰਸਾ ਕੀਤੀ ਸੀ। ਨਿਰਦੇਸ਼ਕ ਅਨੁਰਾਗ ਕਸ਼ਯਪ ਨੇ ਸਲਮਾਨ ਖਾਨ ਦੀ 2003 ਦੀ ਫਿਲਮ 'ਤੇਰੇ ਨਾਮ' ਬਾਰੇ ਕੁਝ ਖੁਲਾਸੇ ਕੀਤੇ ਹਨ। ਅਨੁਰਾਗ ਨੇ ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਕਿਹਾ ਹੈ, ਕਿ ਜੇਕਰ ਉਨ੍ਹਾਂ ਨੇ ਸਲਮਾਨ ਖਾਨ ਨੂੰ ਕੋਈ ਸਲਾਹ ਨਾ ਦਿੱਤੀ ਹੁੰਦੀ ਤਾਂ ਉਹ 'ਤੇਰੇ ਨਾਮ' ਦਾ ਨਿਰਦੇਸ਼ਨ ਕਰ ਰਹੇ ਹੁੰਦੇ।

ਅਨੁਰਾਗ ਮੁਤਾਬਕ ਉਨ੍ਹਾਂ ਨੇ ਸਲਮਾਨ ਖਾਨ ਨੂੰ ਫਿਲਮ 'ਚ ਆਪਣੀ ਛਾਤੀ 'ਤੇ ਵਾਲ ਉਗਾਉਣ ਦੀ ਸਲਾਹ ਦਿੱਤੀ ਸੀ। ਅਨੁਰਾਗ ਦਾ ਮੰਨਣਾ ਸੀ ਕਿ ਫਿਲਮ ਦਾ ਪਿਛੋਕੜ ਯੂਪੀ ਆਧਾਰਿਤ ਹੈ, ਇਸ ਲਈ ਹੀਰੋ ਨੂੰ ਵੀ ਯੂਪੀ ਵਰਗਾ ਹੀ ਦਿਖਣਾ ਚਾਹੀਦਾ ਹੈ, ਪਰ ਸ਼ਾਇਦ ਇਹ ਗੱਲ ਸਲਮਾਨ ਨੂੰ ਚੰਗੀ ਨਹੀਂ ਲੱਗੀ। ਬਾਅਦ ਵਿੱਚ ਅਨੁਰਾਗ ਨੂੰ ਰਾਤੋ ਰਾਤ ਇਸ ਪ੍ਰੋਜੈਕਟ ਤੋਂ ਹੱਥ ਧੋਣੇ ਪਏ।

ਅਨੁਰਾਗ ਦੇ ਜਾਣ ਤੋਂ ਬਾਅਦ ਸਤੀਸ਼ ਕੌਸ਼ਿਕ ਨੇ ਇਸ ਫਿਲਮ ਦਾ ਨਿਰਦੇਸ਼ਨ ਕੀਤਾ। 'ਤੇਰੇ ਨਾਮ' ਨਾਲ ਜੁੜੀਆਂ ਆਪਣੀਆਂ ਯਾਦਾਂ ਨੂੰ ਸਾਂਝਾ ਕਰਦੇ ਹੋਏ ਅਨੁਰਾਗ ਕਸ਼ਯਪ ਨੇ ਕਿਹਾ, 'ਫਿਲਮ ਦਾ ਪਲਾਟ ਯੂਪੀ ਦੇ ਮਥੁਰਾ ਅਤੇ ਆਗਰਾ 'ਤੇ ਆਧਾਰਿਤ ਸੀ, ਇਸ ਲਈ ਮੈਂ ਚਾਹੁੰਦਾ ਸੀ ਕਿ ਅਭਿਨੇਤਾ ਪੂਰੇ ਯੂਪੀ ਦੇ ਅਵਤਾਰ 'ਚ ਨਜ਼ਰ ਆਵੇ। ਮੈਂ ਸਲਮਾਨ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੀ ਛਾਤੀ 'ਤੇ ਵਾਲ ਉਗਾਉਣੇ ਪੈਣਗੇ। ਮੇਰੀ ਗੱਲ ਸੁਣ ਕੇ ਸਲਮਾਨ ਪੂਰੀ ਤਰ੍ਹਾਂ ਸ਼ਾਂਤ ਰਹੇ, ਉਨ੍ਹਾਂ ਨੇ ਉਸ ਸਮੇਂ ਮੈਨੂੰ ਕੁਝ ਨਹੀਂ ਕਿਹਾ।

ਅਨੁਰਾਗ ਨੇ ਕਿਹਾ ਕਿ ਮੈਨੂੰ ਅਗਲੇ ਦਿਨ ਪਤਾ ਲੱਗਾ ਕਿ ਮੈਨੂੰ ਫਿਲਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਮੇਰੀ ਜਗ੍ਹਾ ਸਤੀਸ਼ ਕੌਸ਼ਿਕ ਨੂੰ ਫਿਲਮ ਦੇ ਨਿਰਦੇਸ਼ਨ ਦੀ ਕਮਾਨ ਸੌਂਪੀ ਗਈ ਸੀ। 'ਤੇਰੇ ਨਾਮ' ਤਮਿਲ ਫਿਲਮ ਸੇਤੂ ਦਾ ਹਿੰਦੀ ਰੀਮੇਕ ਸੀ। ਇਹ ਫਿਲਮ ਕਾਫੀ ਹਿੱਟ ਰਹੀ ਸੀ, ਇਸ ਦੇ ਗੀਤਾਂ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ। ਭੂਮਿਕਾ ਚਾਵਲਾ ਨੇ ਇਸ ਫਿਲਮ ਰਾਹੀਂ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਫਿਲਮ ਤੋਂ ਬਾਅਦ ਸਲਮਾਨ ਖਾਨ ਦਾ ਕੈਰੀਅਰ ਫਿਰ ਤੋਂ ਸੁਰਜੀਤ ਹੋ ਗਿਆ।

ਦਿਲਚਸਪ ਗੱਲ ਇਹ ਹੈ ਕਿ, 2010 ਦੀ ਸਲਮਾਨ ਖਾਨ ਦੀ ਬਲਾਕਬਸਟਰ ਦਬੰਗ ਨੂੰ ਅਨੁਰਾਗ ਦੇ ਭਰਾ ਅਭਿਨਵ ਕਸ਼ਯਪ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਸੀ। ਇਸ ਬਾਰੇ ਗੱਲ ਕਰਦੇ ਹੋਏ ਅਨੁਰਾਗ ਨੇ ਇਹ ਵੀ ਕਿਹਾ, 'ਜਦੋਂ ਮੈਂ ਗੈਂਗਸ ਆਫ ਵਾਸੇਪੁਰ ਕਰ ਰਿਹਾ ਸੀ, ਉਸ ਸਮੇਂ ਕੋਈ ਵੀ ਪੁੱਛਦਾ ਸੀ ਕਿ ਮੈਂ ਕੌਣ ਹਾਂ, ਤਾਂ ਮੇਰਾ ਜਵਾਬ ਸੀ ਕਿ ਮੈਂ ਦਬੰਗ ਬਣਾਉਣ ਵਾਲੇ ਦਾ ਭਰਾ ਹਾਂ। ਅਨੁਰਾਗ ਕਸ਼ਯਪ ਨੂੰ 'ਗੈਂਗਸ ਆਫ ਵਾਸੇਪੁਰ', ਮਸਾਨ, ਮੁਕਾਬਾਜ਼ ਅਤੇ ਦੇਵ ਡੀ ਵਰਗੀਆਂ ਫਿਲਮਾਂ ਕਰਨ ਲਈ ਜਾਣਿਆ ਜਾਂਦਾ ਹੈ।'

Related Stories

No stories found.
logo
Punjab Today
www.punjabtoday.com