
'ਦਿ ਕਸ਼ਮੀਰ ਫਾਈਲਜ਼' ਨੇ ਭਾਰਤੀ ਸਮਾਜ ਨੂੰ ਦੋ ਭਾਗ ਵਿਚ ਵੰਡ ਦਿਤਾ ਹੈ। ਵਿਵੇਕ ਅਗਨੀਹੋਤਰੀ ਦੀ ਕਸ਼ਮੀਰ ਫਾਈਲਜ਼ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਦਰਅਸਲ, ਅਨੁਰਾਗ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ 'ਦਿ ਕਸ਼ਮੀਰ ਫਾਈਲਜ਼' ਆਸਕਰ ਨਾਮਜ਼ਦਗੀ ਲਈ ਨਹੀਂ ਜਾਣੀ ਚਾਹੀਦੀ।
ਇਸ ਤੋਂ ਬਾਅਦ ਕੈਨੇਡੀਅਨ ਫਿਲਮ ਨਿਰਮਾਤਾ ਡਾਇਲਨ ਮੋਹਨ ਗ੍ਰੇ ਨੇ ਅਨੁਰਾਗ ਦੀ ਗੱਲ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਫਿਲਮ ਨੂੰ ਕੂੜਾ ਕਿਹਾ ਹੈ। ਡਾਇਲਨ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ - ਵਿਵੇਕ ਅਗਨੀਹੋਤਰੀ ਦੀ 'ਦਿ ਕਸ਼ਮੀਰ ਫਾਈਲਜ਼' ਬਿਨਾਂ ਕਿਸੇ ਕਹਾਣੀ ਦੇ ਇੱਕ ਫਿਲਮ ਹੈ। ਇਸ ਨੇ ਸਿਰਫ਼ ਨਫ਼ਰਤ ਨੂੰ ਭੜਕਾਇਆ ਅਤੇ ਇਹ ਇੱਕ ਪੂਰੀ ਤਰ੍ਹਾਂ ਕੂੜੇ ਦੀ ਫ਼ਿਲਮ ਹੈ। ਜੇਕਰ ਕਸ਼ਮੀਰ ਫਾਈਲਜ਼ ਆਸਕਰ ਲਈ ਜਾਂਦੀ ਹੈ ਤਾਂ ਇਹ ਭਾਰਤ ਲਈ ਸ਼ਰਮ ਵਾਲੀ ਗੱਲ ਹੋਵੇਗੀ।
ਡਾਇਲਨ ਨੇ ਕਿਹਾ - ਉਸਨੇ ਆਪਣੀ ਫਿਲਮ ਦੇ ਜ਼ਰੀਏ ਆਸਕਰ ਪ੍ਰਾਪਤ ਕਰਨ ਦੀ ਉਮੀਦ ਜਤਾਈ ਸੀ, ਪਰ ਉਸਦੀ ਫਿਲਮ ਨੂੰ ਅਧਿਕਾਰਤ ਤੌਰ 'ਤੇ ਚੁਣਿਆ ਨਹੀਂ ਗਿਆ ਸੀ। ਜੇਕਰ ਕਸ਼ਮੀਰ ਫਾਈਲਜ਼ ਨੂੰ ਇਸ ਸਾਲ ਚੁਣਿਆ ਜਾਂਦਾ ਹੈ ਤਾਂ ਇਹ ਬਹੁਤ ਨਿਰਾਸ਼ਾਜਨਕ ਹੋਵੇਗਾ।
ਅਨੁਰਾਗ ਦੇ ਇਸ ਬਿਆਨ 'ਤੇ ਵਿਵੇਕ ਨੇ ਟਵੀਟ ਕੀਤਾ ਅਤੇ ਲਿਖਿਆ, ''ਬਾਲੀਵੁੱਡ ਦੇ ਚਲਾਕ ਲੋਕਾਂ ਨੇ ਹਮੇਸ਼ਾ ਕਸ਼ਮੀਰ 'ਚ ਹੋਏ ਕਤਲੇਆਮ ਤੋਂ ਇਨਕਾਰ ਕੀਤਾ ਹੈ। ਇਹੀ ਕਾਰਨ ਹੈ ਕਿ ਫਿਲਮ ਦੋਬਾਰਾ ਦੇ ਨਿਰਦੇਸ਼ਕ ਬਾਲੀਵੁੱਡ ਮਾਫੀਆ ਨਾਲ ਮਿਲ ਕੇ #thekashmirfilesforoscars ਖਿਲਾਫ ਮੁਹਿੰਮ ਚਲਾ ਰਹੇ ਹਨ।
ਵਿਵੇਕ ਦੇ ਟਵੀਟ 'ਤੇ ਡਾਇਲਨ ਮੋਹਨ ਗ੍ਰੇ ਨੇ 'ਦਿ ਕਸ਼ਮੀਰ ਫਾਈਲਜ਼' ਨੂੰ ਕੂੜਾ ਕਿਹਾ ਸੀ। ਅਨੁਰਾਗ ਕਸ਼ਯਪ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਦੋਬਾਰਾ ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਇੰਟਰਵਿਊ 'ਚ ਜਦੋਂ 'ਆਰ.ਆਰ.ਆਰ.' ਦੀ ਆਸਕਰ ਨਾਮਜ਼ਦਗੀ 'ਤੇ ਸਵਾਲ ਉਠਾਏ ਗਏ। ਇਸ 'ਤੇ ਉਨ੍ਹਾਂ ਕਿਹਾ ਕਿ ਰਾਜਾਮੌਲੀ ਦੀ ਫਿਲਮ ਆਸਕਰ ਦੇ ਕਾਬਿਲ ਨਹੀਂ ਹੈ।
ਅਨੁਰਾਗ ਨੇ ਅੱਗੇ ਕਿਹਾ, ਮੈਨੂੰ ਨਹੀਂ ਪਤਾ ਕਿ ਆਸਕਰ ਨਾਮਜ਼ਦਗੀ ਲਈ ਕਿਹੜੀ ਫਿਲਮ ਚੁਣੀ ਜਾਵੇਗੀ, ਪਰ ਉਮੀਦ ਹੈ ਕਿ ਇਹ ਫਿਲਮ 'ਕਸ਼ਮੀਰ ਫਾਈਲਜ਼' ਬਿਲਕੁਲ ਨਹੀਂ ਹੋਵੇਗੀ। ਵਿਵੇਕ ਅਗਨੀਹੋਤਰੀ ਨੇ ਇਸਤੋਂ ਪਹਿਲਾ ਕਿਹਾ ਕਿ ਮੈਂ ਹੁਣ ਬਾਲੀਵੁੱਡ ਵਿੱਚ ਇਹ ਸਮਝਣ ਵਿੱਚ ਕਈ ਸਾਲ ਬਿਤਾਏ ਹਨ ਕਿ ਇੱਥੇ ਚੀਜ਼ਾਂ ਕਿਵੇਂ ਕੰਮ ਕਰਦੀਆਂ ਹਨ। ਤੁਸੀਂ ਜੋ ਦੇਖਦੇ ਹੋ ਉਹ ਬਾਲੀਵੁੱਡ ਨਹੀਂ ਹੈ।