ਸੰਗੀਤਕਾਰ ਏ.ਆਰ.ਰਹਿਮਾਨ ਦੀ ਬੇਟੀ ਖਤੀਜਾ ਦਾ ਹੋਇਆ ਵਿਆਹ

ਏ.ਆਰ.ਰਹਿਮਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਆਪਣੀ ਬੇਟੀ ਦੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਮੀਡਿਆ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਸੰਗੀਤਕਾਰ ਏ.ਆਰ.ਰਹਿਮਾਨ ਦੀ ਬੇਟੀ ਖਤੀਜਾ ਦਾ ਹੋਇਆ ਵਿਆਹ

ਦੇਸ਼ ਦੇ ਮਸ਼ਹੂਰ ਸੰਗੀਤਕਾਰ ਏ.ਆਰ.ਰਹਿਮਾਨ ਦੀ ਬੇਟੀ ਖਤੀਜਾ ਨੇ ਰਿਆਸਦੀਨ ਸ਼ੇਖ ਮੁਹੰਮਦ ਨਾਲ ਵਿਆਹ ਕਰਵਾ ਲਿਆ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਆਪਣੀ ਬੇਟੀ ਦੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਮੀਡਿਆ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਖਤੀਜਾ ਸਫੇਦ ਰੰਗ ਦਾ ਸੁੰਦਰ ਪਰੰਪਰਾਗਤ ਪਹਿਰਾਵਾ ਪਾਇਆ ਅਤੇ ਸ਼ੇਖ ਮੁਹੰਮਦ ਨੇ ਵੀ ਖਤੀਜਾ ਦੇ ਪਹਿਰਾਵੇ ਨਾਲ ਮਿਲਦਾ-ਜੁਲਦਾ ਪਹਿਰਾਵਾ ਪਾਇਆ। ਏ.ਆਰ.ਰਹਿਮਾਨ ਵਲੋਂ ਇਹ ਫੋਟੋ ਸ਼ੇਅਰ ਕਰਨ ਤੋਂ ਬਾਅਦ ਇਸ ਨਵੇਂ ਜੋੜੇ ਦੀਆਂ ਤਸਵੀਰਾਂ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ ।

ਮੀਡੀਆ ਰਿਪੋਰਟਾਂ ਮੁਤਾਬਕ ਖਤੀਜਾ ਰਹਿਮਾਨ ਨੇ 29 ਦਸੰਬਰ ਨੂੰ ਰਿਆਸਦੀਨ ਸ਼ੇਖ ਮੁਹੰਮਦ ਨਾਲ ਮੰਗਣੀ ਕੀਤੀ ਸੀ। ਉਸ ਦਿਨ ਖਤੀਜਾ ਦਾ ਜਨਮ ਦਿਨ ਵੀ ਸੀ। ਬਹੁਤ ਘੱਟ ਲੋਕ ਜਾਣਦੇ ਹਨ ਕਿ ਖਤੀਜਾ ਨੇ ਤਾਮਿਲ ਫਿਲਮਾਂ ਲਈ ਕੁਝ ਗੀਤ ਗਾਏ ਹਨ। 2019 ਵਿੱਚ ਮੁੰਬਈ ਦੇ ਐਸ.ਯੂ 2 ਕੌਂਸਰਟ ਵਿੱਚ ਖਤੀਜਾ ਨੇ ਆਪਣੇ ਪਿਤਾ ਏ.ਆਰ.ਰਹਿਮਾਨ ਨਾਲ ਵੀ ਗਾਣਾ ਗਾਇਆ ਸੀ। ਇੰਨਾ ਹੀ ਨਹੀਂ, ਉਸਨੇ ਨੈੱਟਫਲਿਕਸ ਦੀ ਫਿਲਮ ਮਿਮੀ ਵਿੱਚ ਵੀ ਰਾਕ ਏ ਬਾਈ ਬੇਬੀ ਗਾਣਾ ਗਾਇਆ ਸੀ। ਖਤੀਜਾ ਉਸ ਦੇ ਪਤੀ ਇੱਕ ਆਡੀਓ ਇੰਜੀਨੀਅਰ ਅਤੇ ਉਦਯੋਗਪਤੀ ਹਨ।

ਖਤੀਜਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਵਿਆਹ ਦਾ ਇੱਕ ਖੂਬਸੂਰਤ ਸ਼ਾਟ ਵੀ ਸਾਂਝਾ ਕੀਤਾ। ਉਸਨੇ ਕੈਪਸ਼ਨ ਵਿੱਚ ਲਿਖਿਆ, "ਮੇਰੀ ਜ਼ਿੰਦਗੀ ਦਾ ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਦਿਨ।" ਇਸ ਪੋਸਟ ਤੇ ਆਮ ਲੋਕਾਂ ਦੇ ਨਾਲ-ਨਾਲ ਸੈਲਿਬਰੀਟੀਜ਼ ਨੇ ਵੀ ਕਾਫੀ ਕਮੈਂਟਸ ਕੀਤੇ ਅਤੇ ਨਵੀ ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ ।

ਹਰਸ਼ਦੀਪ ਕੌਰ ਨੇ ਪੋਸਟ ਤੇ ਕੰਮੈਂਟ ਕਰਦੇ ਹੋਏ ਕਿਹਾ ਕਿ Congratulations to the entire family!” ਉੱਥੇ ਹੀ ਗਾਇਕਾ ਸ਼੍ਰੇਆ ਘੋਸ਼ਾਲ ਨੇ ਵੀ ਕੰਮੈਂਟ ਕਰਕੇ ਕਿਹਾ , Hearty congratulations @khatija.rahman @riyasdeenriyan God bless the beautiful couple.”

ਇੱਥੇ ਤੁਹਾਨੂੰ ਦੱਸ ਦੇਈਏ ਕਿ ਖਤੀਜਾ ਹਮੇਸ਼ਾ ਹੀ ਆਪਣੇ ਮੁਸਲਿਮ ਪਹਿਰਾਵੇ ਨੂੰ ਲੈ ਕੇ ਸੁਰਖੀਆਂ ਵਿੱਚ ਰਹੀ ਹੈ। ਹਾਲ ਹੀ ਚ, ਲਗਾਤਾਰ ਟ੍ਰੋਲ ਹੋਣ ਤੋਂ ਬਾਅਦ ਉਸਨੇ ਇੱਕ ਮੰਚ ਤੋਂ ਆਪਣਾ ਪੱਖ ਰੱਖਿਆ ਸੀ, ਜਿਸਦੀ ਵੀਡੀਓ ਕਾਫੀ ਵਾਇਰਲ ਹੋਈ ਸੀ। ਉਸਨੇ ਕਿਹਾ ਸੀ ਕਿ ਇਹ ਉਸਦੀ ਲਾਈਫ ਹੈ ਅਤੇ ਉਹ ਜਿਸ ਤਰ੍ਹਾਂ ਦਾ ਮਰਜੀ ਪਹਿਰਾਵਾ ਪਾ ਸਕਦੀ ਹੈ। ਉਸਨੇ ਨਾਲ ਹੀ ਇਹ ਵੀ ਕਿਹਾ ਕਿ ਇਹ ਪਹਿਰਾਵਾ ਮੈਂ ਆਪਣੇ ਲਈ ਆਪ ਚੁਣਿਆ ਹੈ। ਮੇਰੇ ਪਰਿਵਾਰ ਵਾਲਿਆਂ ਦਾ ਇਸ ਸੰਬੰਧੀ ਕੋਈ ਦਬਾਅ ਨਹੀਂ ਹੈ।

Related Stories

No stories found.
logo
Punjab Today
www.punjabtoday.com