ਮਸ਼ਹੂਰ ਅਦਾਕਾਰਾ ਆਸ਼ਾ ਪਾਰੇਖ ਨੂੰ ਮਿਲੇਗਾ 'ਦਾਦਾ ਸਾਹਿਬ ਫਾਲਕੇ ਐਵਾਰਡ 2022'

ਦਾਦਾ ਸਾਹਬ ਫਾਲਕੇ ਐਵਾਰਡ ਨੂੰ ਭਾਰਤੀ ਫਿਲਮ ਦੇ ਖੇਤਰ ਵਿੱਚ ਸਰਵਉੱਚ ਸਨਮਾਨ ਮੰਨਿਆ ਜਾਂਦਾ ਹੈ। ਭਾਰਤੀ ਫਿਲਮ ਜਗਤ ਅੱਜ ਜੇਕਰ ਇਸ ਮੁਕਾਮ ਤੇ ਹੈ ਤਾਂ ਉਸ ਵਿੱਚ ਆਸ਼ਾ ਪਾਰੇਖ ਦਾ ਬਹੁਤ ਵੱਡਾ ਯੋਗਦਾਨ ਹੈ।
ਮਸ਼ਹੂਰ ਅਦਾਕਾਰਾ ਆਸ਼ਾ ਪਾਰੇਖ ਨੂੰ ਮਿਲੇਗਾ 'ਦਾਦਾ ਸਾਹਿਬ ਫਾਲਕੇ ਐਵਾਰਡ 2022'

ਮਸ਼ਹੂਰ ਅਭਿਨੇਤਰੀ ਆਸ਼ਾ ਪਾਰੇਖ, ਜੋ ਕਿ ਫਿਲਮ ਉਦਯੋਗ ਵਿੱਚ ਇੱਕ ਅਨੁਭਵੀ ਅਦਾਕਾਰਾ ਹੈ, ਨੂੰ ਇਸ ਸਾਲ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਆਸ਼ਾ ਪਾਰੇਖ, ਜੋ ਆਪਣੇ ਦੌਰ ਵਿੱਚ ਦਿਲ ਜਿੱਤਣ ਲਈ ਜਾਣੀ ਜਾਂਦੀ ਸੀ, ਨੂੰ ਫਿਲਮ ਉਦਯੋਗ ਵਿੱਚ ਯੋਗਦਾਨ ਲਈ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਮੰਗਲਵਾਰ ਨੂੰ ਕਿਹਾ ਕਿ ਦਿਗਜ ਆਸ਼ਾ ਪਾਰੇਖ ਨੂੰ ਦਾਦਾ ਸਾਹਬ ਫਾਲਕੇ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਦਾਦਾ ਸਾਹਬ ਫਾਲਕੇ ਐਵਾਰਡ ਨੂੰ ਭਾਰਤੀ ਫਿਲਮ ਦੇ ਖੇਤਰ ਵਿੱਚ ਸਰਵਉੱਚ ਸਨਮਾਨ ਮੰਨਿਆ ਜਾਂਦਾ ਹੈ। ਭਾਰਤੀ ਫਿਲਮ ਜਗਤ ਅੱਜ ਜੇਕਰ ਇਸ ਮੁਕਾਮ ਤੇ ਹੈ ਤਾਂ ਉਸ ਵਿੱਚ ਆਸ਼ਾ ਪਾਰੇਖ ਦਾ ਬਹੁਤ ਵੱਡਾ ਯੋਗਦਾਨ ਹੈ।

ਆਸ਼ਾ ਪਾਰੇਖ ਨੇ 'ਦਿਲ ਦੇਕੇ ਦੇਖੋ', 'ਕਟੀ ਪਤੰਗ', 'ਤੀਸਰੀ ਮੰਜਿਲ' ਅਤੇ 'ਕਾਰਵਾਂ' ਵਰਗੀ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ। ਉਹਨਾਂ ਨੂੰ ਹਿੰਦੀ ਫਿਲਮ ਦੀ ਆਈਕੋਨਿਕ ਏਨਟਰਸ ਮੰਨਿਆ ਜਾਂਦਾ ਹੈ। ਪਹਿਲਾਂ 2019 ਦਾ ਦਾਦਾ ਸਾਹਬ ਫਾਲਕੇ ਅਵਾਰਡ ਸਾਉਥ ਸੁਪਰਸਟਾਰ ਰਜਨੀਕਾਂਤ ਨੂੰ ਦਿੱਤਾ ਜਾ ਚੁੱਕਾ ਹੈ। ਪਾਰੇਖ ਨੇਂ 1990 ਦੇ ਅੰਤ ਵਿੱਚ ਪ੍ਰਸ਼ਾਸ਼ਨਿਤ ਟੀਵੀ ਵਾਹਿਕ 'ਕੋਰਾ ਕਾਗਜ਼' ਦਾ ਵੀ ਨਿਰਦੇਸ਼ਨ ਕੀਤਾ ਸੀ। ਇੱਕ ਨਿਰਮਾਤਾ ਅਤੇ ਨਿਰਦੇਸ਼ਕ ਦੇ ਤੌਰ 'ਤੇ ਵੀ ਉਹਨਾਂ ਦਾ ਕੰਮ ਵਿਲੱਖਣ ਰਿਹਾ ਹੈ।

ਆਸ਼ਾ ਪਾਰੇਖ ਨੇ ਬਤੌਰ ਬਾਲ ਕਲਾਕਾਰ ਆਪਣੇ ਕਰੀਅਰ ਦੀ ਸ਼ੁਰੂਆਤ ਦੀ ਸੀ। ਓਦੋਂ ਇੰਡਸਚਰੀ ਵਿੱਚ ਲੋਕ ਉਹਨਾਂ ਨੂੰ ਬੇਬੀ ਆਸ਼ਾ ਦੇ ਨਾਮ ਨਾਲ ਜਾਣਦੇ ਸੀ। ਫਿਲਮ ਜਗਤ ਵਿੱਚ ਉਹਨਾਂ ਦਾ ਸਫਰ ਬਹੁਤ ਲੰਬਾ ਰਿਹਾ ਹੈ। ਆਸ਼ਾ ਦੀ ਜਿੰਦਗੀ ਉਦੋਂ ਬਦਲੀ ਜਦੋਂ ਫੇਮਸ ਫਿਲਮ ਡਾਇਰੇਕਟਰ ਬਿਮਲ ਰਾਇਲ ਨੇ ਉਨ੍ਹਾਂ ਨੂੰ ਇੱਕ ਇਵੈਂਟ ਵਿੱਚ ਡਾਂਸ ਕਰਦੇ ਦੇਖਿਆ ਅਤੇ ਉਨ੍ਹਾਂ ਨੇ ਆਪਣੀ ਫਿਲਮ ਵਿੱਚ ਮਾਂ ਵਿੱਚ ਕੰਮ ਦਿੱਤਾ। ਉਸ ਸਮੇਂ ਆਸ਼ਾ ਸਿਰਫ 10 ਸਾਲ ਦੀ ਸੀ।

ਇਸ ਦੇ ਬਾਅਦ ਬਿਮਲ ਨੇ ਸਾਲ 1954 ਵਿੱਚ ਆਈ ਫਿਲਮ 'ਬਾਪ ਬੇਟੀ' ਵਿੱਚ ਆਸ਼ਾ ਨੂੰ ਮੌਕਾ ਦਿੱਤਾ ਪਰ ਫਿਲਮ ਹਿੱਟ ਨਹੀਂ ਹੋਈ। ਆਸ਼ਾ ਨੇ ਫਿਲਮਾਂ ਵਿੱਚ ਬਤੌਰ ਬਾਲ ਕਲਾਕਾਰ ਕੰਮ ਕਰਨ ਦੇ ਨਾਲ-ਨਾਲ ਪੜ੍ਹਨਾ ਵੀ ਜਾਰੀ ਰੱਖਿਆ ਅਤੇ 16 ਸਾਲ ਦੀ ਉਮਰ ਵਿੱਚ ਉਹਨਾਂ ਨੇ ਲੀਡ ਐਕਸਟ੍ਰੇਸ ਵਜੋੰ ਸ਼ੁਰੂਆਤ ਕੀਤੀ।

ਇੱਕ ਫਿਲਮਮੇਕਰ ਦਾ ਦਾਅਵਾ ਸੀ ਕਿ ਆਸ਼ਾ ਪਾਰੇਖ ਇੱਕ ਸਟਾਰ ਐਕਸਟ੍ਰੇਸ ਬਣਨ ਦੇ ਕਾਬਿਲ ਨਹੀਂ ਸੀ। ਫਿਲਮ ਨਿਰਮਾਤਾ ਸੁਬੋਧ ਮੁੱਖਰਜੀ ਅਤੇ ਲੇਖਕ-ਨਿਰਦੇਸ਼ਕ ਨਾਸਿਰ ਹੁਸੈਨ ਨੇ ਸ਼ੰਮੀ ਕਪੂਰ ਦੀ ਅਪੋਜਿਟ ਫਿਲਮ 'ਦਿਲ ਦੇਕੇ ਦੇਖੋ' ਵਿੱਚ ਆਸ਼ਾ ਨੂੰ ਸਾਈਨ ਕੀਤਾ ਅਤੇ ਫਿਲਮ ਨੇ ਆਸ਼ਾ ਪਾਰੇਖ ਨੂੰ ਸਟਾਰ ਬਣਾਇਆ। ਇਸ ਤੋਂ ਬਾਅਦ ਉਹਨਾਂ ਨੇ ਕਰੀਅਰ ਵਿੱਚ ਮੁੜ ਕੇ ਨਹੀਂ ਦੇਖਿਆ।

ਅੱਜ ਆਸ਼ਾ ਪਾਰੇਖ ਨੂੰ ਦਾਦਾ ਸਾਹਿਬ ਫਾਲਕੇ ਸਨਮਾਨ ਮਿਲਣ ਤੇ ਅਸੀਂ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ।

Related Stories

No stories found.
logo
Punjab Today
www.punjabtoday.com