ਮਸ਼ਹੂਰ ਅਦਾਕਾਰ ਆਸ਼ੀਸ਼ ਵਿਦਿਆਰਥੀ ਨੇ 60 ਸਾਲ ਦੀ ਉਮਰ 'ਚ ਕੀਤਾ ਦੂਜਾ ਵਿਆਹ

ਨੈਸ਼ਨਲ ਅਵਾਰਡ ਜੇਤੂ ਅਭਿਨੇਤਾ ਆਸ਼ੀਸ਼ ਵਿਦਿਆਰਥੀ ਦਾ ਵਿਆਹ ਪਹਿਲਾਂ ਅਭਿਨੇਤਰੀ ਸ਼ਕੁੰਤਲਾ ਬਰੂਆ ਦੀ ਧੀ ਰਾਜੋਸ਼ੀ ਬਰੂਆ ਨਾਲ ਹੋਇਆ ਸੀ ਅਤੇ ਹੁਣ ਉਸਨੇ ਰੁਪਾਲੀ ਬਰੂਆ ਨੂੰ ਆਪਣਾ ਜੀਵਨ ਸਾਥੀ ਚੁਣਿਆ ਹੈ।
ਮਸ਼ਹੂਰ ਅਦਾਕਾਰ ਆਸ਼ੀਸ਼ ਵਿਦਿਆਰਥੀ ਨੇ 60 ਸਾਲ ਦੀ ਉਮਰ 'ਚ ਕੀਤਾ ਦੂਜਾ ਵਿਆਹ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਸ਼ੀਸ਼ ਵਿਦਿਆਰਥੀ ਕਿਸੇ ਪਹਿਚਾਣ ਦੇ ਮੋਹਤਾਜ਼ ਨਹੀਂ ਹਨ। ਸੀਨੀਅਰ ਅਭਿਨੇਤਾ ਆਸ਼ੀਸ਼ ਵਿਦਿਆਰਥੀ ਨੇ ਵੀਰਵਾਰ, 25 ਮਈ ਨੂੰ ਇੱਕ ਨਿੱਜੀ ਸਮਾਰੋਹ ਵਿੱਚ ਅਸਾਮ ਦੀ ਰੂਪਾਲੀ ਬਰੂਹਾ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ। ਵਿਦਿਆਰਥੀ ਦੀ ਪਤਨੀ ਰੂਪਾਲੀ, ਗੁਹਾਟੀ ਤੋਂ ਹੈ ਅਤੇ ਕੋਲਕਾਤਾ ਵਿੱਚ ਇੱਕ ਫੈਸ਼ਨ ਸਟੋਰ ਚਲਾਉਂਦੀ ਹੈ।

ਨੈਸ਼ਨਲ ਅਵਾਰਡ ਜੇਤੂ ਅਭਿਨੇਤਾ ਆਸ਼ੀਸ਼ ਵਿਦਿਆਰਥੀ ਦਾ ਵਿਆਹ ਪਹਿਲਾਂ ਅਭਿਨੇਤਰੀ ਸ਼ਕੁੰਤਲਾ ਬਰੂਆ ਦੀ ਧੀ ਰਾਜੋਸ਼ੀ ਬਰੂਆ ਨਾਲ ਹੋਇਆ ਸੀ ਅਤੇ ਹੁਣ ਉਸਨੇ ਰੁਪਾਲੀ ਬਰੂਹਾ ਨੂੰ ਆਪਣਾ ਜੀਵਨ ਸਾਥੀ ਚੁਣਿਆ ਹੈ। ਆਸ਼ੀਸ਼ ਵਿਦਿਆਰਥੀ ਅਤੇ ਰੁਪਾਲੀ ਨੇ ਬਹੁਤ ਹੀ ਸਾਦੇ ਤਰੀਕੇ ਨਾਲ ਕੋਰਟ ਮੈਰਿਜ ਕੀਤੀ ਹੈ। ਉਨ੍ਹਾਂ ਦੇ ਵਿਆਹ ਦੀਆਂ ਖਬਰਾਂ ਅਤੇ ਤਸਵੀਰਾਂ ਵਾਇਰਲ ਹੁੰਦੇ ਹੀ ਪ੍ਰਸ਼ੰਸਕਾਂ ਨੇ ਅਦਾਕਾਰ ਨੂੰ ਵਧਾਈ ਦਿੱਤੀ। ਆਸ਼ੀਸ਼ ਅਤੇ ਰੂਪਾਲੀ ਦੀਆਂ ਮਾਲਾ ਪਹਿਨਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

ਇਸ 'ਚ ਆਸ਼ੀਸ਼ ਸ਼ੇਰਵਾਨੀ ਪਹਿਨੇ ਨਜ਼ਰ ਆ ਰਹੇ ਹਨ। ਉਸਨੇ ਐਨਕਾਂ ਲਾਈਆਂ ਹੋਈਆਂ ਹਨ। ਉਥੇ ਹੀ ਰੂਪਾਲੀ ਬਰੂਹਾ ਚਿੱਟੇ ਰੰਗ ਦੀ ਸਾੜੀ ਪਾ ਕੇ ਬੇਹੱਦ ਖੂਬਸੂਰਤ ਲੱਗ ਰਹੀ ਹੈ। ਕੋਰਟ ਮੈਰਿਜ ਤੋਂ ਬਾਅਦ ਆਸ਼ੀਸ਼ ਵਿਦਿਆਰਥੀ ਨੇ ਕਿਹਾ, 'ਜ਼ਿੰਦਗੀ ਦੇ ਇਸ ਮੋੜ 'ਤੇ ਰੁਪਾਲੀ ਨਾਲ ਵਿਆਹ ਕਰਨਾ ਇਕ ਅਸਾਧਾਰਨ ਭਾਵਨਾ ਹੈ। ਉਹ ਇਸ ਵਿਆਹ ਤੋਂ ਬਹੁਤ ਖੁਸ਼ ਹੈ, ਉਹ ਜਲਦੀ ਹੀ ਇਸ ਖੁਸ਼ੀ ਵਿੱਚ ਆਪਣੇ ਸ਼ੁਭਚਿੰਤਕਾਂ ਨੂੰ ਵੀ ਸ਼ਾਮਲ ਕਰੇਗਾ।'

25 ਮਈ ਨੂੰ ਦੋਵਾਂ ਨੇ ਕੋਲਕਾਤਾ 'ਚ ਵਿਆਹ ਕਰਵਾ ਲਿਆ। ਮੀਡੀਆ ਸੂਤਰਾਂ ਮੁਤਾਬਕ ਇਹ ਜੋੜਾ ਇੱਕ ਰਿਸੈਪਸ਼ਨ ਪਾਰਟੀ ਦਾ ਪ੍ਰਬੰਧ ਕਰੇਗਾ, ਜਿਸ ਵਿੱਚ ਦੋਸਤਾਂ ਅਤੇ ਬਾਲੀਵੁੱਡ ਹਸਤੀਆਂ ਨੂੰ ਸੱਦਾ ਦਿੱਤਾ ਜਾਵੇਗਾ। ਆਸ਼ੀਸ਼ ਵਿਦਿਆਰਥੀ ਦਾ ਆਪਣੀ ਪਹਿਲੀ ਪਤਨੀ ਅਭਿਨੇਤਰੀ ਰਾਜੋਸ਼ੀ ਵਿਦਿਆਰਥੀ ਨਾਲ ਤਲਾਕ ਹੋ ਗਿਆ ਹੈ। ਅਦਾਕਾਰੀ ਤੋਂ ਇਲਾਵਾ, ਰਾਜੋਸ਼ੀ ਗਾਇਕੀ ਦੇ ਖੇਤਰ ਵਿੱਚ ਵੀ ਸਰਗਰਮ ਹੈ, ਉਸਨੇ ਥੀਏਟਰ ਵਿਚ ਵੀ ਕੰਮ ਕੀਤਾ ਹੈ।

ਆਸ਼ੀਸ਼ ਵਿਦਿਆਰਥੀ ਕਈ ਹਿੰਦੀ, ਤੇਲਗੂ, ਤਾਮਿਲ, ਕੰਨੜ, ਮਲਿਆਲਮ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ। ਅਭਿਨੇਤਾ ਨੇ 11 ਭਾਸ਼ਾਵਾਂ ਵਿੱਚ ਲਗਭਗ 200 ਫਿਲਮਾਂ ਵਿੱਚ ਕੰਮ ਕੀਤਾ ਹੈ। ਆਸ਼ੀਸ਼ ਵਿਦਿਆਰਥੀ ਹਾਲ ਹੀ 'ਚ ਅਮਿਤਾਭ ਬੱਚਨ ਦੀ ਫਿਲਮ 'ਗੁੱਡਬਾਏ' 'ਚ ਨਜ਼ਰ ਆਏ ਸਨ। ਵੱਖ-ਵੱਖ ਭਾਸ਼ਾਵਾਂ ਵਿੱਚ ਸ਼ਾਨਦਾਰ ਭੂਮਿਕਾਵਾਂ ਨਿਭਾਉਣ ਵਾਲੇ ਆਸ਼ੀਸ਼ ਵਿਦਿਆਰਥੀ ਬਹੁੱਤ ਪ੍ਰਤਿਭਾਸ਼ਾਲੀ ਹਨ।

Related Stories

No stories found.
logo
Punjab Today
www.punjabtoday.com