ਆਥੀਆ ਸ਼ੈੱਟੀ ਅਤੇ ਕੇਐਲ ਰਾਹੁਲ ਇਸ ਸਮੇ ਦੇਸ਼ ਦੀ ਸਭ ਤੋਂ ਵੱਡੀ ਹੌਟ ਜੋੜੀ ਬਣੇ ਹੋਏ ਹਨ। ਬਾਲੀਵੁੱਡ ਅਭਿਨੇਤਰੀ ਆਥੀਆ ਸ਼ੈੱਟੀ ਅਤੇ ਭਾਰਤੀ ਕ੍ਰਿਕਟਰ ਕੇਐਲ ਰਾਹੁਲ ਅਕਸਰ ਆਪਣੇ ਰਿਸ਼ਤੇ ਦੀਆਂ ਖ਼ਬਰਾਂ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਦੋਵੇਂ ਜਲਦ ਹੀ ਵਿਆਹ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਦੋਵਾਂ ਦੇ ਵਿਆਹ ਦੀਆਂ ਤਰੀਕਾਂ ਵੀ ਸਾਹਮਣੇ ਆ ਗਈਆਂ ਹਨ। ਕੇਐਲ ਰਾਹੁਲ ਦੇ ਕਰੀਬੀ ਦੋਸਤ ਨੇ ਦੱਸਿਆ ਕਿ ਆਥੀਆ ਅਤੇ ਕੇਐਲ ਰਾਹੁਲ ਜਨਵਰੀ 2023 ਵਿੱਚ ਵਿਆਹ ਕਰਨਗੇ। ਦੋਵਾਂ ਦੇ ਵਿਆਹ ਦੇ ਸਮਾਗਮ 21 ਤੋਂ 23 ਜਨਵਰੀ ਤੱਕ ਹੋਣਗੇ। ਵਿਆਹ 'ਚ ਕੁਝ ਹੀ ਦਿਨ ਬਾਕੀ ਹਨ, ਇਸ ਲਈ ਦੋਵਾਂ ਪਰਿਵਾਰਾਂ 'ਚ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ।
ਸੂਤਰ ਨੇ ਅੱਗੇ ਦੱਸਿਆ ਕਿ ਦੋਵਾਂ ਦਾ ਵਿਆਹ ਦੱਖਣੀ ਭਾਰਤੀ ਰੀਤੀ-ਰਿਵਾਜਾਂ ਅਨੁਸਾਰ ਹੋਵੇਗਾ। ਹਲਦੀ, ਮਹਿੰਦੀ, ਸੰਗੀਤ ਸਮੇਤ ਹੋਰ ਵੀ ਕਈ ਰਸਮਾਂ ਹੋਣਗੀਆਂ। ਪਰ ਸਿਰਫ ਕਰੀਬੀ ਦੋਸਤ ਅਤੇ ਪਰਿਵਾਰਕ ਮੈਂਬਰ ਹੀ ਇਸ ਵਿੱਚ ਸ਼ਾਮਲ ਹੋਣਗੇ। ਇਸ ਜੋੜੇ ਦੇ ਵਿਆਹ ਦਾ ਸੱਦਾ ਦਸੰਬਰ ਦੇ ਆਖਰੀ ਦਿਨਾਂ 'ਚ ਦਿੱਤਾ ਜਾਵੇਗਾ। ਹੁਣ ਇਹ ਖੁਸ਼ਖਬਰੀ ਸੁਣਨ ਤੋਂ ਬਾਅਦ ਜੋੜੇ ਦੇ ਪ੍ਰਸ਼ੰਸਕ ਬਹੁਤ ਖੁਸ਼ ਹਨ ਅਤੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਵਧਾਈਆਂ ਦੇ ਰਹੇ ਹਨ।
ਸੁਨੀਲ ਨੂੰ ਕੁਝ ਦਿਨ ਪਹਿਲਾਂ ਇੱਕ ਇੰਟਰਵਿਊ ਦੌਰਾਨ ਪੁੱਛਿਆ ਗਿਆ ਸੀ ਕਿ ਕੇਐਲ ਰਾਹੁਲ ਅਤੇ ਆਥੀਆ ਦਾ ਵਿਆਹ ਕਦੋਂ ਹੋਵੇਗਾ। ਤਾਂ ਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਸੀ ਕਿ ਇਹ ਜਲਦੀ ਹੀ ਹੋਵੇਗਾ। ਸੁਨੀਲ ਦੇ ਇਸ ਜਵਾਬ ਨਾਲ ਪ੍ਰਸ਼ੰਸਕਾਂ ਨੂੰ ਲੱਗਾ ਕਿ ਦੋਵੇਂ ਜਲਦੀ ਹੀ ਵਿਆਹ ਕਰਨ ਜਾ ਰਹੇ ਹਨ। ਰਾਹੁਲ ਅਤੇ ਆਥੀਆ ਕਰੀਬ ਤਿੰਨ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।
ਦੋਵੇਂ ਅਕਸਰ ਇੱਕ ਦੂਜੇ ਨਾਲ ਛੁੱਟੀਆਂ ਮਨਾਉਣ ਜਾਂਦੇ ਹਨ। ਲੰਬੇ ਸਮੇਂ ਤੱਕ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਗੁਪਤ ਰੱਖਿਆ। ਆਥੀਆ ਨੂੰ ਅਕਸਰ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਵਿੱਚ ਕੇਐਲ ਰਾਹੁਲ ਦੇ ਨਾਲ ਦੇਖਿਆ ਜਾਂਦਾ ਹੈ। ਆਥੀਆ ਨੇ 2015 'ਚ ਸੂਰਜ ਪੰਚੋਲੀ ਨਾਲ ਫਿਲਮ 'ਹੀਰੋ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦੋ ਹੋਰ ਫਿਲਮਾਂ 'ਚ ਵੀ ਕੰਮ ਕੀਤਾ ਹੈ, ਉਨ੍ਹਾਂ ਦੀ ਆਉਣ ਵਾਲਿਆਂ ਦੋ ਫ਼ਿਲਮਾਂ 'ਮੁਬਾਰਕਾਂ' ਅਤੇ 'ਮੋਤੀਚੂਰ ਚਕਨਾਚੂਰ' ਸਨ, ਜਿਸ 'ਚ ਉਨ੍ਹਾਂ ਨਾਲ ਨਵਾਜ਼ੂਦੀਨ ਸਿੱਦੀਕੀ ਵੀ ਮੁੱਖ ਭੂਮਿਕਾ 'ਚ ਸਨ।