'ਅਵਤਾਰ 2' ਦੇ ਤੂਫਾਨ 'ਚ ਬਾਲੀਵੁੱਡ ਦਾ ਬੁਰਾ ਹਾਲ, ਕਮਾਈ ਦੇ ਤੋੜੇ ਰਿਕਾਰਡ

ਫਿਲਮ ਨੇ ਹੁਣ ਤੱਕ ਦੁਨੀਆ ਭਰ 'ਚ ਕਰੀਬ 8200 ਕਰੋੜ ਦਾ ਕਾਰੋਬਾਰ ਕਰ ਲਿਆ ਹੈ ਅਤੇ ਇਹ ਇਸ ਸਾਲ ਦੀ ਦੂਜੀ ਹਾਲੀਵੁੱਡ ਫਿਲਮ ਹੈ, ਜਿਸ ਨੇ ਭਾਰਤੀ ਬਾਕਸ ਆਫਿਸ 'ਤੇ ਕਾਫੀ ਕਮਾਈ ਕੀਤੀ ਹੈ।
'ਅਵਤਾਰ 2' ਦੇ ਤੂਫਾਨ 'ਚ ਬਾਲੀਵੁੱਡ ਦਾ ਬੁਰਾ ਹਾਲ, ਕਮਾਈ ਦੇ ਤੋੜੇ ਰਿਕਾਰਡ

'ਅਵਤਾਰ 2' ਦੇ ਤੂਫਾਨ 'ਚ ਬਾਲੀਵੁੱਡ ਦਾ ਬੁਰਾ ਹਾਲ ਹੋ ਗਿਆ ਹੈ। ਦਸੰਬਰ ਮਹੀਨੇ 'ਚ ਤਿੰਨ ਵੱਡੀਆਂ ਫਿਲਮਾਂ ਵਿਚਾਲੇ ਬਾਕਸ ਆਫਿਸ 'ਤੇ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਸੀ । ਜਿੱਥੇ 18 ਨਵੰਬਰ, 2022 ਨੂੰ ਰਿਲੀਜ਼ ਹੋਈ 'ਦ੍ਰਿਸ਼ਯਮ 2' ਇੱਕ ਮਹੀਨੇ ਬਾਅਦ ਵੀ ਆਪਣੀ ਜ਼ਮੀਨ 'ਤੇ ਕਾਇਮ ਹੈ, ਦੂਜੇ ਪਾਸੇ ਸਰਕਸ ਬਾਕਸ ਆਫਿਸ 'ਤੇ ਬੁਰੀ ਤਰਾਂ ਦੇ ਨਾਲ ਫਲਾਪ ਹੋ ਗਈ ਹੈ ।

ਇਨ੍ਹਾਂ ਦੋਨਾਂ ਫ਼ਿਲਮਾਂ ਦੇ ਵਿਚਕਾਰ ਜਿਹੜੀ ਫ਼ਿਲਮ ਭਾਰਤ ਦੇ ਨਾਲ-ਨਾਲ ਵਿਸ਼ਵ ਭਰ ਵਿੱਚ ਵੀ ਬਹੁਤ ਕਮਾਈ ਕਰ ਰਹੀ ਹੈ, ਉਹ ਹੈ ਜੇਮਸ ਕੈਮਰੂਨ ਦੀ ਹਾਲੀਵੁੱਡ ਫ਼ਿਲਮ ਅਵਤਾਰ: 'ਦਿ ਵੇਅ ਆਫ਼ ਵਾਟਰ'। 16 ਦਸੰਬਰ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਕਮਾਈ ਦੇ ਮਾਮਲੇ 'ਚ ਸਰਕਸ ਅਤੇ ਦ੍ਰਿਸ਼ਯਮ ਦੋਵਾਂ ਦੀ ਹਾਲਤ ਖਰਾਬ ਕਰ ਦਿੱਤੀ ਹੈ। ਜਦੋਂ ਤੋਂ ਫਿਲਮ ਰਿਲੀਜ਼ ਹੋਈ ਹੈ, ਫਿਲਮ ਨੇ ਜ਼ਬਰਦਸਤ ਕਮਾਈ ਕੀਤੀ ਹੈ।

'ਅਵਤਾਰ 2' ਨੇ ਨਾ ਸਿਰਫ ਆਪਣੀ ਮੂਲ ਭਾਸ਼ਾ ਅੰਗਰੇਜ਼ੀ ਵਿਚ ਸਗੋਂ ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਸਮੇਤ ਹੋਰ ਭਾਸ਼ਾਵਾਂ ਵਿਚ ਵੀ ਚੰਗੀ ਕਮਾਈ ਕਰ ਰਿਹਾ ਹੈ। ਫਿਲਮ ਨੇ ਭਾਰਤੀ ਬਾਕਸ ਆਫਿਸ 'ਤੇ ਕਾਫੀ ਚੰਗੀ ਸ਼ੁਰੂਆਤ ਕੀਤੀ ਸੀ। ਪਹਿਲੇ ਦਿਨ ਲੋਕਾਂ ਨੇ ਜੇਮਸ ਕੈਮਰੂਨ ਦੀ ਇਸ ਫਿਕਸ਼ਨ ਸਟੋਰੀ ਨੂੰ ਕਾਫੀ ਪਸੰਦ ਕੀਤਾ ਅਤੇ ਇਸ ਨੇ ਬਾਕਸ ਆਫਿਸ 'ਤੇ 11 ਕਰੋੜ ਦੀ ਕਮਾਈ ਕੀਤੀ।

ਵੀਕੈਂਡ ਤੱਕ ਤਾਂ ਇਸ ਫਿਲਮ ਦੀ ਕਮਾਈ ਵਧੀ, ਪਰ ਜਿਵੇਂ ਹੀ ਵਰਕਿੰਗ ਡੇ ਸੋਮਵਾਰ ਆਇਆ, 'ਅਵਤਾਰ 2' ਦੀ ਕਮਾਈ ਘੱਟ ਗਈ। ਇਸ ਫਿਲਮ ਨੂੰ ਰਿਲੀਜ਼ ਹੋਏ 12 ਦਿਨ ਹੋ ਗਏ ਹਨ ਅਤੇ 12ਵੇਂ ਦਿਨ ਫਿਲਮ ਨੇ ਬਾਕਸ ਆਫਿਸ 'ਤੇ ਸਰਕਸ ਤੋਂ ਵੱਧ ਕਮਾਈ ਕੀਤੀ ਹੈ। ਆਪਣੇ ਦੂਜੇ ਮੰਗਲਵਾਰ ਨੂੰ ਫਿਲਮ ਨੇ 2.92 ਕਰੋੜ ਦੀ ਕਮਾਈ ਕੀਤੀ ਅਤੇ ਹੁਣ ਤੱਕ ਫਿਲਮ ਨੇ ਸਿਰਫ ਹਿੰਦੀ ਭਾਸ਼ਾ ਵਿੱਚ ਹੀ 88.22 ਕਰੋੜ ਦਾ ਕਾਰੋਬਾਰ ਕੀਤਾ ਹੈ।

ਜਦੋਂ ਕਿ ਹਿੰਦੀ ਭਾਸ਼ਾ ਵਿੱਚ ਅਵਤਾਰ 2 100 ਕਰੋੜ ਦੇ ਕਲੱਬ ਤੋਂ ਕੁਝ ਕਦਮ ਦੂਰ ਹੈ, ਫਿਲਮ ਨੇ ਹੁਣ ਤੱਕ ਸਾਰੀਆਂ ਭਾਸ਼ਾਵਾਂ ਵਿੱਚ ਭਾਰਤੀ ਬਾਕਸ ਆਫਿਸ 'ਤੇ 274.95 ਕਰੋੜ ਦਾ ਕਾਰੋਬਾਰ ਕੀਤਾ ਹੈ। 'Avatar: The Way of Water' ਦੀ ਦੁਨੀਆ ਭਰ 'ਚ ਕਮਾਈ ਦੀ ਗੱਲ ਕਰੀਏ ਤਾਂ ਬਾਲੀਵੁੱਡ ਫਿਲਮਾਂ ਇਸ ਦੇ ਤੂਫਾਨ 'ਚ ਪੂਰੀ ਤਰ੍ਹਾਂ ਝੁਲਸ ਗਈਆਂ ਹਨ। ਫਿਲਮ ਨੇ ਹੁਣ ਤੱਕ ਦੁਨੀਆ ਭਰ 'ਚ ਕਰੀਬ 8200 ਕਰੋੜ ਦਾ ਕਾਰੋਬਾਰ ਕਰ ਲਿਆ ਹੈ ਅਤੇ ਇਹ ਇਸ ਸਾਲ ਦੀ ਦੂਜੀ ਹਾਲੀਵੁੱਡ ਫਿਲਮ ਹੈ, ਜਿਸ ਨੇ ਭਾਰਤੀ ਬਾਕਸ ਆਫਿਸ 'ਤੇ ਕਾਫੀ ਕਮਾਈ ਕੀਤੀ ਹੈ। ਜਿਸ ਤਰ੍ਹਾਂ ਨਾਲ ਇਹ ਫਿਲਮ ਅੱਗੇ ਵਧ ਰਹੀ ਹੈ, ਉਸ ਨੂੰ ਦੇਖਦੇ ਹੋਏ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜੇਮਸ ਕੈਮਰੂਨ ਇਕ ਵਾਰ ਫਿਰ ਆਪਣੇ ਹੀ ਅਵਤਾਰ ਦਾ ਰਿਕਾਰਡ ਤੋੜਨ ਦੀ ਤਿਆਰੀ ਕਰ ਰਹੇ ਹਨ।

Related Stories

No stories found.
Punjab Today
www.punjabtoday.com