'ਅਵਤਾਰ 2' ਨੇ ਭਾਰਤੀ ਬਾਕਸ ਆਫ਼ਿਸ 'ਤੇ ਕਾਫੀ ਧਮਾਲ ਮਚਾਇਆ ਸੀ। ਹਾਲੀਵੁੱਡ ਨੂੰ ਇਕ ਤੋਂ ਵਧ ਕੇ ਇਕ ਫਿਲਮਾਂ ਦੇਣ ਵਾਲੇ ਡਾਇਰੈਕਟਰ ਜੇਮਸ ਕੈਮਰੂਨ ਇਨ੍ਹੀਂ ਦਿਨੀਂ ਆਪਣੀ ਫਿਲਮ 'ਅਵਤਾਰ 2' ਨੂੰ ਲੈ ਕੇ ਫੇਰ ਸੁਰਖੀਆਂ ਬਟੋਰ ਰਹੇ ਹਨ। 'ਅਵਤਾਰ 2' OTT 'ਤੇ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।
'ਅਵਤਾਰ' : 'ਦਿ ਵੇ ਆਫ ਵਾਟਰ' ਪਿਛਲੇ ਸਾਲ 16 ਦਸੰਬਰ ਨੂੰ ਰਿਲੀਜ਼ ਹੋਈ ਸੀ। ਇਸ ਫਿਲਮ ਨੇ ਭਾਰਤ ਵਿੱਚ ਵੀ ਬਹੁਤ ਕਮਾਈ ਕੀਤੀ ਅਤੇ ਵਿਸ਼ਵ ਭਰ ਵਿੱਚ ਵੀ ਜ਼ਬਰਦਸਤ ਕਾਰੋਬਾਰ ਕੀਤਾ। ਲੋਕਾਂ ਨੇ ਫਿਲਮ ਨੂੰ ਇੰਨਾ ਪਸੰਦ ਕੀਤਾ ਕਿ ਇਸ ਦਾ ਬਾਕੀ ਪਾਰਟ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਪ੍ਰਸ਼ੰਸਕਾਂ ਲਈ ਇੱਕ ਹੋਰ ਖੁਸ਼ਖਬਰੀ ਹੈ, ਜੋ ਲੋਕ ਸਿਨੇਮਾਘਰਾਂ ਵਿੱਚ ਫਿਲਮ ਨਹੀਂ ਦੇਖ ਸਕੇ ਹਨ, ਉਹ ਹੁਣ ਘਰ ਬੈਠੇ ਫਿਲਮ ਦੇਖ ਸਕਦੇ ਹਨ। ਹਾਂ ਅਵਤਾਰ 2 ਜਲਦੀ ਹੀ OTT ਪਲੇਟਫਾਰਮ 'ਤੇ ਰਿਲੀਜ਼ ਹੋਣ ਜਾ ਰਹੀ ਹੈ।
"ਅਵਤਾਰ: ਦਿ ਵੇ ਆਫ ਵਾਟਰ" ਕੈਮਰੂਨ ਦੀ 2009 ਦੀ ਬਲਾਕਬਸਟਰ "ਅਵਤਾਰ" ਦਾ ਸੀਕਵਲ ਹੈ। 'ਅਵਤਾਰ' ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਹੈ। ਜੇਮਸ ਕੈਮਰੂਨ ਦੀ ਵਿਗਿਆਨਕ ਫਿਲਮ "ਅਵਤਾਰ: ਦਿ ਵੇ ਆਫ ਵਾਟਰ" 7 ਜੂਨ ਨੂੰ ਅਮਰੀਕੀ ਦਰਸ਼ਕਾਂ ਲਈ ਡਿਜ਼ਨੀ ਪਲੱਸ ਅਤੇ ਮੈਕਸ 'ਤੇ ਰਿਲੀਜ਼ ਹੋਵੇਗੀ। "ਅਵਤਾਰ: ਦਿ ਵੇ ਆਫ ਵਾਟਰ" 2.32 ਬਿਲੀਅਨ ਡਾਲਰ ਦੇ ਕਾਰੋਬਾਰ ਨਾਲ ਦੁਨੀਆ ਭਰ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਦੀ ਸੂਚੀ ਵਿੱਚ ਤੀਜੇ ਸਥਾਨ 'ਤੇ ਹੈ। ਰਿਪੋਰਟ ਮੁਤਾਬਕ 'ਅਵਤਾਰ' ਅਤੇ 'ਐਵੇਂਜਰਸ: ਐਂਡਗੇਮ' 'ਅਵਤਾਰ 2' ਤੋਂ ਉੱਪਰ ਹਨ।
ਭਾਰਤ ਵਿੱਚ ਦਰਸ਼ਕਾਂ ਲਈ, "ਅਵਤਾਰ: ਦਿ ਵੇ ਆਫ ਵਾਟਰ" 7 ਜੂਨ ਨੂੰ Disney+ Hotstar 'ਤੇ ਸਟ੍ਰੀਮ ਕੀਤਾ ਜਾਵੇਗਾ। ਇਹ ਅੰਗਰੇਜ਼ੀ, ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਅਤੇ ਕੰਨੜ ਭਾਸ਼ਾਵਾਂ 'ਚ ਦਿਖਾਈ ਦੇਵੇਗੀ। 2 ਬਿਲੀਅਨ ਡਾਲਰ ਦੇ ਕਲੱਬ 'ਚ 'ਅਵਤਾਰ: ਦਿ ਵੇ ਆਫ ਵਾਟਰ' ਦੀ ਐਂਟਰੀ ਇਸ ਲਈ ਵੀ ਖਾਸ ਹੈ ਕਿਉਂਕਿ ਹੁਣ ਤੱਕ ਸਿਰਫ 6 ਫਿਲਮਾਂ ਹੀ ਅਜਿਹਾ ਰਿਕਾਰਡ ਕਾਇਮ ਕਰ ਸਕੀਆਂ ਹਨ। 'ਅਵਤਾਰ: ਦਿ ਵੇ ਆਫ ਵਾਟਰ' ਤੋਂ ਪਹਿਲਾਂ 'ਐਵੇਂਜਰਸ ਐਂਡਗੇਮ', 'ਐਵੇਂਜਰਸ ਇਨਫਿਨਿਟੀ ਵਾਰ', 'ਸਟਾਰ ਵਾਰਜ਼: ਦਿ ਫੋਰਸ ਅਵੇਕਸ', 'ਅਵਤਾਰ' ਅਤੇ 'ਟਾਈਟੈਨਿਕ' ਨੇ ਇਹ ਰਿਕਾਰਡ ਬਣਾਇਆ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਸੂਚੀ 'ਚ ਸ਼ਾਮਲ ਤਿੰਨ ਫਿਲਮਾਂ- 'ਅਵਤਾਰ: ਦਿ ਵੇ ਆਫ ਵਾਟਰ', 'ਅਵਤਾਰ' ਅਤੇ 'ਟਾਈਟੈਨਿਕ' ਨਿਰਦੇਸ਼ਕ ਜੇਮਸ ਕੈਮਰੂਨ ਦੀਆਂ ਫਿਲਮਾਂ ਹਨ।